• Home
  • ਜੇਤੂ ਪਾਵਰ ਲਿਫ਼ਟਰ ਦਾ ਸ਼ਾਨਦਾਰ ਸਵਾਗਤ

ਜੇਤੂ ਪਾਵਰ ਲਿਫ਼ਟਰ ਦਾ ਸ਼ਾਨਦਾਰ ਸਵਾਗਤ

ਬਠਿੰਡਾ, (ਖ਼ਬਰ ਵਾਲੇ ਬਿਊਰੋ) :ਦੱਖਣੀ ਅਫ਼ਰੀਕਾ ਵਿਖੇ ਵਰਲਡ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਵਿਚ ਬਠਿੰਡਾ ਦੇ ਸੰਦੀਪ ਸਿੰਘ ਸਬ ਜੂਨੀਅਰ ਕੈਟਾਗਿਰੀ ਦੇ 125 ਕਿਲੋ ਭਾਰ ਵਰਗ ਵਿਚ ਕਾਂਸੀ ਦਾ ਤਮਗਾ ਹਾਸਲ ਕਰ ਕੇ ਜ਼ਿਲਾ ਬਠਿੰਡੇ ਦਾ ਮਾਣ ਵਧਾਇਆ। ਸਕੂਐਟ 200 ਕਿਲੋ, ਬੈਂਚ ਪ੍ਰੈਸ 140 ਕਿਲੋ ਅਤੇ ਡੈਂਡ ਲਿਫਟ 200 ਕਿਲੋ ਸਮੇਤ ਕੁੱਲ 540 ਕਿਲੋਂ ਭਾਰ ਚੁੱਕ ਕੇ ਤੀਜਾ ਸਥਾਨ ਹਾਸਲ ਕੀਤਾ। ਅੱਜ ਸ਼ਾਮ ਰੇਲਵੇ ਸਟੇਸ਼ਨ 'ਤੇ ਇਸ ਸਬੰਧੀ ਕੌਮਾਂਤਰੀ ਪ੍ਰਾਪਤੀ ਲਈ ਸੰਦੀਪ ਸਿੰਘ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਪੁਲਿਸ ਬੈਂਡ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਕਸ਼ਨਰ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਸਟੇਸ਼ਨ ਤੇ ਪਹੁੰਚ ਕੇ ਸੰਦੀਪ ਸਿੰਘ ਨੂੰ ਜ਼ਿਲਾ ਪ੍ਰਸ਼ਾਸਨ ਦੀ ਤਰਫੋਂ ਵਧਾਈ ਦਿੰਦਿਆਂ ਦੱਸਿਆ ਕਿ ਉਨਾਂ ਦੀ ਇਸ ਸ਼ਾਨਾਮੱਤੀ ਪ੍ਰਾਪਤੀ ਲਈ ਪੂਰਾ ਬਠਿੰਡਾ ਮਾਣ ਕਰਦਾ ਹੈ ਅਤੇ ਭਵਿੱਖ ਵਿਚ ਉਸ ਤੋਂ ਹੋਰ ਵੀ ਪ੍ਰਾਪਤੀ ਦੀ ਆਸ ਕਰਦਾ ਹੈ। ਉਨਾਂ ਜ਼ਿਲਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਸਨਮਾਨ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਜ਼ਿਲਾ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਬਠਿੰਡਾ ਸ਼੍ਰੀ ਕਵਰ ਭੀਮ ਸਿੰਘ, ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ, ਰੁਪਿੰਦਰਜੀਤ ਸਿੰਘ ਰਿੰਪੀ, ਜ਼ਿਲਾ ਖੇਡ ਅਫ਼ਸਰ ਸ਼੍ਰੀ ਵਿਜੈ ਕੁਮਾਰ ਅਤੇ ਰੁਪਿੰਦਰ ਸਿੰਘ ਸੇਖੋਂ ਜੀ ਐਮ ਤੋਂ ਇਲਾਵਾ ਇਲਾਕੇ ਦੇ ਖਿਡਾਰੀ ਅਤੇ ਸ਼ੁਭਚਿੰਤਕ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।