• Home
  • ਲੁਧਿਆਣਾ ‘ਚ ਕਾਂਗਰਸੀ ਵਰਕਰਾਂ ਨੇ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦਾ ਸ਼ੋਅ ਰੁਕਵਾਇਆ

ਲੁਧਿਆਣਾ ‘ਚ ਕਾਂਗਰਸੀ ਵਰਕਰਾਂ ਨੇ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦਾ ਸ਼ੋਅ ਰੁਕਵਾਇਆ

ਲੁਧਿਆਣਾ : ਲੁਧਿਆਣੇ ਦੇ ਸਿਨੇਮੇ ਵਾਈ ਆਰ ਅੱਗੇ ਉਸ ਵੇਲੇ ਵਿਵਾਦ ਖੜਾ ਹੋ ਗਿਆ ਜਦੋਂ ਸਿਨੇਮਾ ਮਾਲਿਕਾਂ ਨੇ ਫਿਲਮ 'ਐਕਸੀਡੈਂਟਲ ਪ੍ਰਾਈਮ ਮਨਿਸਟਰ' ਦੀਆਂ ਟਿਕਟਾਂ ਵੇਚ ਕੇ ਲੋਕਾਂ ਨੂੰ ਇਹ ਫਿਲਮ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਦੀ ਸ਼ੂਹ ਮਿਲਦਿਆਂ ਹੀ ਭਾਰੀ ਗਿਣਤੀ 'ਚ ਕਾਗਰਸੀ ਵਰਕਰ ਸਿਨੇਮੇ ਅੱਗੇ ਪਹੁੰਚ ਕੇ ਨਾਅਰੇਬਾਜ਼ੀ ਕਰਨ ਲੱਗੇ। ਮੋਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕਰਵਾਉਂਦਿਆਂ ਸਿਨੇਮਾ ਮਾਲਿਕਾਂ ਨੂੰ ਫਿਲਮ ਬੰਦ ਕਰਨ ਲਈ ਕਿਹਾ ਤੇ ਇਸ ਬਾਅਦ ਪ੍ਰਸ਼ਾਸਨ ਵਲੋਂ ਭਰੋਸਾ ਮਿਲਣ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਵਿਰੋਧ ਬੰਦ ਕਰ ਦਿੱਤਾ। ਵਰਕਰਾਂ ਨੇ ਕਿਹਾ ਕਿ ਅਗਰ ਕਿਸੇ ਸਿਨੇਮੇ ਵਿੱਚ ਇਹ ਫਿਲਮ ਲੱਗੀ ਤਾਂ ਨੁਕਸਾਨ ਲਈ ਮਾਲਿਕ ਜ਼ਿੰਮੇਵਾਰ ਹੋਣਗੇ ਤੇ ਜਿੰਨਾ ਚਿਰ ਫਿਲਮ 'ਤੇ ਪਾਬੰਦੀ ਨਹੀਂ ਲਗਦੀ ਉਹ ਵਿਰੋਧ ਕਰਦੇ ਰਹਿਣਗੇ।