• Home
  • ਕਾਂਗਰਸ ਦਾ ਜੇਤੂ ਰੁਝਾਨ ਜਾਰੀ ..! ਅਕਾਲੀ ਦਲ (ਮਾਨ) ਤੇ ਬੀਜੇਪੀ ਨੇ ਖਾਤਾ ਖੋਲ੍ਹਿਆ-“ਆਪ” ਆਪਣੇ ਗੜ੍ਹ ਚ ਜ਼ੀਰੋ.?

ਕਾਂਗਰਸ ਦਾ ਜੇਤੂ ਰੁਝਾਨ ਜਾਰੀ ..! ਅਕਾਲੀ ਦਲ (ਮਾਨ) ਤੇ ਬੀਜੇਪੀ ਨੇ ਖਾਤਾ ਖੋਲ੍ਹਿਆ-“ਆਪ” ਆਪਣੇ ਗੜ੍ਹ ਚ ਜ਼ੀਰੋ.?

ਚੰਡੀਗੜ੍ਹ (ਖਬਰ ਵਾਲੇ ਬਿਊਰੋ)-ਪੰਜਾਬ ਰਾਜ ਚੋਣ ਕਮਿਸ਼ਨ ਦੇ ਦਫ਼ਤਰ ਵੱਲੋਂ ਜੇਤੂ ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਚ 25 ਪੰਚਾਇਤ ਸੰਮਤੀ ਜ਼ੋਨਾਂ ਜੋ ਹੁਣ ਤੱਕ ਆਏ ਨਤੀਜਿਆਂ ਚ 5 ਕਾਂਗਰਸ ,4 ਅਕਾਲੀ ਦਲ ,2 ਆਜ਼ਾਦ ਅਤੇ  1 ਅਕਾਲੀ ਦਲ (ਮਾਨ )ਦੇ ਉਮੀਦਵਾਰ ਜੇਤੂ ਐਲਾਨੇ ਗਏ ਹਨ । ਹੈਰਾਨੀ ਦੀ ਗੱਲ ਹੈ ਕਿ ਇਸ ਜ਼ਿਲ੍ਹੇ ਵਿੱਚ ਸਾਰੇ ਵਿਧਾਇਕ ਆਮ ਆਦਮੀ ਪਾਰਟੀ ਦੇ ਹਨ ਅਤੇ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵੀ ਇਸੇ ਹਲਕੇ ਤੋਂ ਲੋਕ ਸਭਾ ਮੈਂਬਰ ਹਨ  ਪਰ ਆਮ ਆਦਮੀ ਪਾਰਟੀ ਦਾ ਅਜੇ ਤੱਕ ਖਾਤਾ ਨਹੀਂ ਖੁੱਲ੍ਹਿਆ ।

ਇਸੇ ਤਰ੍ਹਾਂ ਹੀ ਚੋਣ ਕਮਿਸ਼ਨ ਦਫ਼ਤਰ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ   ਦੇ 38 ਸੰਮਤੀ ਜ਼ੋਨਾਂ ਚੋਂ 34 ਕਾਂਗਰਸ ਦੇ ਉਮੀਦਵਾਰ ਜਿੱਤ ਚੁੱਕੇ ਹਨ ,ਜਿਨ੍ਹਾਂ ਚੋਂ 3 ਅਕਾਲੀ ਦਲ ਦੇ ਉਮੀਦਵਾਰ ਅਤੇ 1 ਉਮੀਦਵਾਰ ਭਾਰਤੀ ਜਨਤਾ ਪਾਰਟੀ ਦਾ ਜੇਤੂ ਰਿਹਾ ਹੈ ।

ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੀਆਂ 25 ਪੰਚਾਇਤ ਸੰਮਤੀ ਸੀਟਾਂ ਤੇ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ।