• Home
  • ਕਲੋਹੀਆ ਵੱਲੋਂ ਐੱਸ. ਏ. ਐੱਸ ਨਗਰ ਅਤੇ ਹੁਸ਼ਿਆਰਪੁਰ ਦੇ ਮਲੰਕਣ ਕੇਂਦਰਾਂ ਅਤੇ ਖੇਤਰੀ ਦਫਤਰਾਂ ਦਾ ਦੌਰਾ

ਕਲੋਹੀਆ ਵੱਲੋਂ ਐੱਸ. ਏ. ਐੱਸ ਨਗਰ ਅਤੇ ਹੁਸ਼ਿਆਰਪੁਰ ਦੇ ਮਲੰਕਣ ਕੇਂਦਰਾਂ ਅਤੇ ਖੇਤਰੀ ਦਫਤਰਾਂ ਦਾ ਦੌਰਾ

ਐੱਸ.ਏ.ਐੱਸ ਨਗਰ, 04 ਅਪ੍ਰੈਲ :  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਆਈ.ਏ.ਐੱਸ (ਰਿਟਾ:) ਵੱਲੋਂ ਅੱਜ ਜ਼ਿਲ੍ਹਾ ਐੱਸ.ਏ.ਐੱਸ ਨਗਰ ਅਤੇ ਹੁਸ਼ਿਆਰਪੁਰ ਦੇ ਖੇਤਰੀ ਦਫਤਰਾਂ ਅਤੇ ਮੁਲੰਕਣ ਕੇਂਦਰਾਂ ਦਾ ਦੌਰਾ ਕੀਤਾ ਗਿਆ, ਜਿਥੇ ਉਨ੍ਹਾਂ ਵੱਲੋਂ ਪਾਠ-ਪੁਸਤਕਾਂ ਦੀ ਚੱਲ ਰਹੀ ਸਪਲਾਈ ਸਬੰਧੀ ਇੰਤਜ਼ਮਾਂ ਅਤੇ ਮਲੰਕਣ ਕੇਂਦਰਾਂ ਵਿੱਚ ਉਤਰ-ਪੱਤਰੀਆਂ ਦੀ ਮਾਰਕਿੰਗ ਦੇ ਹੋ ਰਹੇ ਕੰਮ ਦਾ ਜਾਇਜ਼ਾ ਲਿਆ|
ਸ਼੍ਰੀ ਕਲੋਹੀਆਂ ਵੱਲੋਂ ਪਹਿਲਾਂ ਅੱਜ ਜਿਲ੍ਹਾ ਐਸ. ਏ. ਐਸ ਬੋਰਡ ਦੇ ਖੇਤਰੀ ਦਫਤਰ ਵਿਖੇ ਪਾਠ-ਪੁਸਤਕਾਂ ਦੀ ਚੱਲ ਰਹੀ ਸਪਲਾਈ ਦਾ ਜਾਇਜ਼ਾ ਲਿਆ, ਜਿਥੇ ਤੋਂ ਐਸ.ਏ ਐਸ.ਨਗਰ ਦੇ 8 ਬਲਾਕਾਂ ਵਿੱਚ ਕੁੱਲ 433423 ਪਾਠ-ਪੁਸਤਕਾਂ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ| ਇਸ ਉਪਰੰਤ ਚੇਅਰਮੈਨ ਸਿੱਖਿਆ ਬੋਰਡ ਵੱਲੋਂ ਹੁਸ਼ਿਆਪੁਰ ਦੇ ਖੇਤਰੀ ਦਫਤਰ ਵਿੱਚ ਪਾਠ-ਪੁਸਤਕਾਂ ਦੀ ਚੱਲ ਰਹੀ ਸਪਲਾਈ ਦਾ ਜਾਇਜ਼ਾ ਲਿਆ ਜਿਥੇ ਵੇਰਵਿਆ ਅਨੁਸਾਰ 19 ਬਲਾਕਾਂ ਵਿੱਚ 912488 ਪਾਠ-ਪੁਸਤਕਾਂ ਸਪਲਾਈ ਕੀਤੀਆਂ ਜਾਣੀਆਂ ਹਨ ਜਿਸ ਵਿਚੋਂ ਪ੍ਰਾਇਮਰੀ ਜਮਾਤਾਂ ਤੱਕ ਦੇ ਸਾਰੇ ਟਾਈਟਲਾਂ ਦੀ ਸਪਲਾਈ ਪੂਰੀ ਹੋ ਚੁੱਕੀ ਹੈ ਅਤੇ ਛੇਵੀਂ ਤੋਂ ਅੱਠਵੀਂ ਤੱਕ ਦੀਆਂ ਪਾਠ-ਪੁਸਤਕਾਂ 9  ਬਲਾਕਾਂ ਵਿੱਚ ਸਪਲਈ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਬਲਾਕਾਂ ਦੀ ਸਪਲਾਈ ਤਿੰਨ ਦਿਨਾਂ ਦੇ ਅੰਦਰ ਅੰਦਰ ਪੂਰੀ ਕਰ ਦਿੱਤੀ ਜਾਵੇਗੀ |
ਸ਼੍ਰੀ ਕਲੋਹੀਆਂ ਵੱਲੋਂ ਜਿਲ੍ਹਾ ਮੁਹਾਲੀ ਅਤੇ ਹੁਸ਼ਿਆਰਪੁਰ ਦੇ ਮੁਲੰਕਣ ਕੇਦਰਾਂ ਦਾ ਵੀ ਦੌਰਾ ਕੀਤਾ ਜਿਥੇ ਉਨ੍ਹਾਂ ਵੱਲੋਂ ਉੱਤਰ ਪੱਤਰੀਆਂ ਦੇ ਮਾਰਕਿੰਗ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ | ਇਸ ਮੌਕੇ ਸ਼੍ਰੀ ਕਲੋਹੀਆ ਵੱਲੋਂ ਮੁਲੰਕਣ ਕੇਂਦਰਾਂ ਵਿੱਚ ਤਇਨਾਤ ਸਟਾਫ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਮੌਕੇ ਤੇ ਹੀ ਉਨ੍ਹਾਂ ਦੇ ਹੱਲ ਲਈ ਬਣਦੇ ਆਦੇਸ਼ ਵੀ ਜਾਰੀ ਕੀਤੇ ਗਏ| 
ਕੈਪਸ਼ਨ:  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਆਈ. ਏ. ਐੱਸ (ਰਿਟ:)  ਖੇਤਰੀ ਦਫਤਰ ਐਸ.ਏ. ਐਸ ਨਗਰ ਵਿਖੇ ਪਾਠ-ਪੁਸਤਕਾਂ ਦੀ ਸਪਲਾਈ ਦਾ ਜਾਇਜ਼ਾ ਲੈਦੇ ਹੋਏ|