• Home
  • ਸਿੱਖਿਆ ਬੋਰਡ ਚੇਅਰਮੈਨ ਵੱਲੋਂ ਅੰਮ੍ਰਿਤਸਰ ਖੇਤਰੀ ਦਫ਼ਤਰ ਦਾ ਦੌਰਾ

ਸਿੱਖਿਆ ਬੋਰਡ ਚੇਅਰਮੈਨ ਵੱਲੋਂ ਅੰਮ੍ਰਿਤਸਰ ਖੇਤਰੀ ਦਫ਼ਤਰ ਦਾ ਦੌਰਾ

ਅੰਮ੍ਰਿਤਸਰ,:ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਆਈ.ਏ.ਐਸ. (ਰਿਟਾ), ਨੇ ਅੱਜ ਅੰਮ੍ਰਿਤਸਰ ਸਥਿਤ ਸਿੱਖਿਆ ਬੋਰਡ ਦੇ ਖੇਤਰੀ ਦਫ਼ਤਰ ਦਾ ਅਚਨਚੇਤੀ ਦੌਰਾ ਕਰ ਕੇ ਦਫ਼ਤਰ ਦੇ ਕਾਰਜ ਦਾ ਜਾਇਜ਼ਾ ਲਿਆ।ਉਨ•ਾਂ ਨੇ ਆਗਾਮੀ ਅਕਾਦਮਿਕ ਸਾਲ ਲਈ ਪਾਠ ਪੁਸਤਕਾਂ ਦੀ ਸਥਿਤੀ ਸਬੰਧੀ ਲੋੜੀਂਦੇ ਆਦੇਸ਼ ਦਿੱਤੇ।
 ਦਫ਼ਤਰ ਦੀ ਫੇਰੀ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕਲੋਹੀਆ ਨੇ ਦੱਸਿਆ ਕਿ ਬੋਰਡ ਦੇ ਅੰਮ੍ਰਿਤਸਰ ਸਥਿਤ ਦਫ਼ਤਰ ਦੇ ਸਟੋਰ ਵਿੱਚ ਅਗਲੇ ਅਕਾਦਮਿਕ ਸਾਲ ਲਈ ਵਿਕਰੀ ਵਾਲੇ 06 ਨਵੇਂ ਟਾਈਟਲ ਅਤੇ ਸਰਬ ਸਿੱਖਿਆ ਅਭਿਆਨ ਅਧੀਨ ਮੁਫ਼ਤ ਵੰਡ ਲਈ 29 ਨਵੇਂ ਟਾਈਟਲ ਪ੍ਰਾਪਤ ਹੋ ਚੁੱਕੇ ਹਨ। ਇਨ•ਾਂ ਪਾਠ ਪੁਸਤਕਾਂ ਦੀ ਪੂਰੀ ਗਿਣਤੀ 03 ਲੱਖ 25 ਹਜ਼ਾਰ ਦੇ ਲਗਭਗ ਬਣਦੀ ਹੈ।
ਸ੍ਰੀ ਕਲੋਹੀਆ ਨੇ ਦਾਅਵਾ ਕੀਤਾ ਕਿ ਸਾਲ 2019-20 ਲਈ ਬੋਰਡ ਨੇ ਮਹਿੰਗਾ ਕਾਗਜ਼ ਵਰਤ ਕੇ ਪਾਠ ਪੁਸਤਕਾਂ ਜ਼ਰੀਏ ਵਿਦਿਆਰਥੀਆਂ ਦੀਆਂ ਸਿਹਤ ਨਾਲ ਖਿਲਵਾੜ ਹੋਣ ਤੋਂ ਰੋਕਣ ਦਾ ਉਪਰਾਲਾ ਕੀਤਾ ਹੈ ਅਤੇ ਜ਼ਿਆਦਾ ਚਿਰ ਚੱਲਣ ਵਾਲੀਆਂ ਪਾਠ ਪੁਸਤਕਾਂ ਤਿਆਰ ਕਰਵਾ ਕੇ ਕੌਮੀ ਬੱਚਤ ਵਿੱਚ ਵੀ ਯੋਗਦਾਨ ਪਾਇਆ ਹੈ। ਉਨ•ਾਂ ਦੱਸਿਆ ਕਿ ਫਰਜ਼ੀ ਪਾਠ ਪੁਸਤਕਾਂ ਦੀ ਵਿਕਰੀ ਰੋਕਣ ਹਿੱਤ ਬੋਰਡ ਨੇ ਵਾਟਰ ਮਾਰਕ ਵਾਲਾ ਅਤੇ ਹੋਰ ਸੁਰੱਖਿਆ ਨੁਕਤਿਆਂ ਵਾਲਾ ਕਾਗਜ਼ ਵਰਤਿਆ ਹੈ।
 ਉਨ•ਾਂ ਖੇਤਰੀ ਦਫਤਰ ਦੇ ਕਾਰਜ ਪ੍ਰਤੀ ਸੰਤੁਸ਼ਟੀ ਪ੍ਰਗਟਾਈ।ਇਸ ਤੋਂ ਪਹਿਲਾਂ ਸ੍ਰੀ ਕਲੋਹੀਆ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਐਲੂਮਨੀ ਮੀਟ ਵਿੱਚ ਵੀ ਸ਼ਿਰਕਤ ਕੀਤੀ।