• Home
  • ਵਿਜੀਲੈਂਸ ਨੇ ਬੀ ਡੀ ਪੀ ਓ ਤੇ ਜੇਈ ਵੱਢੀ ਲੈਂਦੇ ਦਬੋਚੇ

ਵਿਜੀਲੈਂਸ ਨੇ ਬੀ ਡੀ ਪੀ ਓ ਤੇ ਜੇਈ ਵੱਢੀ ਲੈਂਦੇ ਦਬੋਚੇ

ਬਠਿੰਡਾ,( ਖ਼ਬਰ ਵਾਲੇ ਬਿਊਰੋ )-ਵਿਜੀਲੈਂਸ ਵਿਭਾਗ ਨੇ ਬਠਿੰਡਾ ਜ਼ਿਲ੍ਹੇ ਦੇ ਮੌੜ ਮੰਡੀ ਬਲਾਕ ਦੇ ਬੀਡੀਪੀਓ ਮੱਖਣ ਸਿੰਘ ਅਤੇ ਜੇਈ ਰਜਿੰਦਰ ਸਿੰਘ ਨੂੰ ਰੰਗੇ ਅਸੀਂ ਵੱਢੀ ਲੈਂਦੇ ਗ੍ਰਿਫ਼ਤਾਰ ਕਰ ਲਿਆ ਹੈ ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ 12000 ਦੀ ਵੱਢੀ ਲੈਂਦੇ ਗ੍ਰਿਫ਼ਤਾਰ ਕੀਤੇ ਗਏ ਬੀਡੀਪੀਓ ਤੇ ਜੇਈ ਨੇ ਰਾਏਖਾਨਾ ਪਿੰਡ ਦੀ ਮਹਿਲਾ ਸਰਪੰਚ ਤੋਂ ਗਿਆਰਾਂ ਲੱਖ ਸਰਕਾਰੀ ਗ੍ਰਾਂਟ ਖਰਚਣ ਬਾਰੇ ਵਰਤੋਂ ਸਰਟੀਫਿਕੇਟ ਦੇਣ ਦੀ ਰਿਸ਼ਵਤ ਮੰਗੀ ਸੀ ।
ਉਸ ਨੇ ਦਸ ਹਜ਼ਾਰ ਰੁਪਏ ਪਹਿਲਾਂ ਦੇ ਦਿੱਤੇ ਸਨ ਅਤੇ ਅੱਜ ਦੂਜੀ ਕਿਸਤ ਬਾਰਾਂ ਹਜ਼ਾਰ ਰੁਪਏ  ਦੇਣੀ ਸੀ ।

ਮਹਿਲਾ ਸਰਪੰਚ ਦੀ ਸ਼ਿਕਾਇਤ ਦੇ ਆਧਾਰ ਤੇ ਪਕੜੇ ਗਏ ਬੀਡੀਪੀਓ ਤੇ ਜੇਈ ਵਿਰੁੱਧ ਬਠਿੰਡਾ ਵਿਜੀਲੈਂਸ ਵਿਭਾਗ ਨੇ ਮੁਕੱਦਮਾ ਦਰਜ ਕਰ ਲਿਆ ਹੈ ।