• Home
  • ਸ਼ਿਵ ਸੈਨਾ ਆਗੂ ਦੇ ਕਤਲ ਦੇ ਦੋਸ਼ ਚ 5 ਵਿਰੁੱਧ ਮੁਕੱਦਮਾ ਦਰਜ -ਆਈ ਜੀ ਨੇ ਕਿਹਾ ਕਤਲ ਦਾ ਕਾਰਨ ਨਿੱਜੀ ਦੁਸ਼ਮਣੀ

ਸ਼ਿਵ ਸੈਨਾ ਆਗੂ ਦੇ ਕਤਲ ਦੇ ਦੋਸ਼ ਚ 5 ਵਿਰੁੱਧ ਮੁਕੱਦਮਾ ਦਰਜ -ਆਈ ਜੀ ਨੇ ਕਿਹਾ ਕਤਲ ਦਾ ਕਾਰਨ ਨਿੱਜੀ ਦੁਸ਼ਮਣੀ

ਕਾਹਨੂੰਵਾਲ (ਗੁਰਦਾਸਪੁਰ )-ਬੀਤੀ ਕੱਲ੍ਹ ਸ਼ਾਮ ਇੱਥੋਂ ਨਜ਼ਦੀਕੀ ਕਸਬਾ ਪੁਰਾਣਾ ਸ਼ਾਲਾ ਦੇ ਮੇਨ ਚੌਕ ਚ ਪੁਲਸ ਚੌਕੀ ਤੋਂ ਥੋੜ੍ਹੀ ਦੂਰੀ ਤੇ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਸ਼ਿਵ ਸੈਨਾ (ਬਾਲ ਠਾਕਰੇ ) ਦੇ ਜ਼ਿਲਾ ਮੀਤ ਪ੍ਰਧਾਨ ਅਜੇ ਠਾਕਰ ਨੂੰ ਉਸ ਸਮੇਂ ਅੰਨੇ ਵਾਹ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ,ਜਦੋਂ ਉਹ ਆਪਣੇ ਨਜ਼ਦੀਕੀ ਸਾਥੀਆਂ ਨਾਲ ਖੜ੍ਹਾ ਸੀ ।
ਭਾਵੇਂ ਪੁਲਿਸ ਦੀ ਮੁਸਤੈਦੀ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ ।ਪਰ ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਕੁਝ ਹੀ ਘੰਟਿਆਂ ਚ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ ।ਇਸ ਸਬੰਧੀ ਆਈ ਜੀ ਸੁਰਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਇਹ ਕਤਲ ਨਿੱਜੀ ਰੰਜਿਸ਼ ਕਾਰਨ ਹੋਇਆ ਹੈ । ਉਨ੍ਹਾਂ ਵੱਲੋਂ ਸਪੱਸ਼ਟ ਕੀਤਾ ਕਿ ਇਸ ਘਟਨਾ ਨੂੰ ਅੱਤਵਾਦੀ ਹਮਲੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਪੁਲਸ ਵੱਲੋਂ ਇਸ ਮਾਮਲੇ ਚ ਪੰਜ ਦੋਸ਼ੀਆਂ ਜਿਨ੍ਹਾਂ ਚ ਰਾਕੇਸ਼ ਉਰਫ ਰਿਸ਼ੀ ਪਿੰਡ ਪੱਖਰ ,ਸੰਦੀਪ ਉਰਫ ਪ੍ਰਿੰਸ ਪਿੰਡ ਸੈਦੇਵਾਲ ,ਹਰਮੀਤ ਸਿੰਘ ਵਾਸੀ ਪਿੰਡ ਭਾਟੀਆਂ , ਸੁਖਰਾਜ ਸਿੰਘ ਤੇ ਦੀਪ ਦੋਵੇਂ ਵਾਸੀ ਲਖਨਪਾਲ ਹਾਰ ਦੇ ਨਾਂ ਸ਼ਾਮਲ ਕੀਤੇ ਗਏ ਹਨ । ਪੁਲਿਸ ਵੱਲੋਂ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।