• Home
  • …ਜਦੋਂ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਚ ਤਕਰਾਰ ਦਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪੁੱਜਾ ? ਸਿੱਖਿਆ ਮੰਤਰੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ :- ਪੜੋ ਕੀ ਸੀ ਮਾਮਲਾ

…ਜਦੋਂ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਚ ਤਕਰਾਰ ਦਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪੁੱਜਾ ? ਸਿੱਖਿਆ ਮੰਤਰੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ :- ਪੜੋ ਕੀ ਸੀ ਮਾਮਲਾ

ਚੰਡੀਗੜ੍ਹ :-ਇਕ ਦਿਨ ਪਹਿਲਾਂ ਸਿੱਖਿਆ ਮੰਤਰੀ ਦੀ ਮਨਜ਼ੂਰੀ ਤੋਂ ਬਿਨਾਂ ਸਿੱਖਿਆ ਸਕੱਤਰ ਵੱਲੋਂ ਕੀਤੇ ਗਏ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੇ ਤਬਾਦਲਿਆਂ ਨੂੰ ਰੱਦ ਕਰਨ ਦੇ ਹੁਕਮਾਂ ਤੋਂ ਬਾਅਦ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦਰਮਿਆਨ ਚੱਲ ਰਿਹਾ ਤਕਰਾਰ ਲੋਕਾਂ ਦੀ ਕਚਹਿਰੀ ਚ ਆ ਗਿਆ

ਪਰ ਬੀਤੀ ਸ਼ਾਮ ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਕੀਤੇ ਗਏ ਪੱਤਰ ਚ ਨਵੇਂ ਹੁਕਮ ਜਾਰੀ ਕੀਤੇ ਗਏ, ਜਿਸ ਚ ਕਿਹਾ ਗਿਆ ਕਿ 31 ਮਈ,2019 ਨੂੰ ਅਧਿਆਪਕਾਂ ਦੀਆਂ ਪ੍ਰਬੰਧਕੀ/ ਲੋਕ ਹਿੱਤ ਦੇ ਆਧਾਰ ਤੇ ਬਦਲੀਆਂ ਰੱਦ ਕਰਨ ਦੇ ਹੁਕਮ ਜੋ ਜਾਰੀ ਕੀਤੇ ਸਨ, ਉਹ ਤਤਕਾਲ ਸਮੇਂ ਤੋਂ ਵਾਪਸ ਲਏ ਜਾਂਦੇ ਹਨ । ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਧਿਆਪਕ ਪਹਿਲਾਂ ਵਾਲੀ ਤੈਨਾਤੀ ਵਾਲੀ ਥਾਂ ਤੇ ਹੀ ਕੰਮ ਕਰਦੇ ਰਹਿਣਗੇ ।

ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਇਹ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪੁੱਜਣ ਤੋਂ ਬਾਅਦ ਅਤੇ ਸਿੱਖਿਆ ਸਕੱਤਰ ਵੱਲੋਂ ਪ੍ਰਬੰਧਕੀ ਅਤੇ ਲੋਕ ਹਿੱਤ ਦੇ ਆਧਾਰ ਤੇ ਕੀਤੀਆਂ ਬਦਲੀਆਂ ਨੂੰ ਦਲੀਲਾਂ ਨਾਲ ਦੱਸਣ ਤੋਂ ਬਾਅਦ ਸਿੱਖਿਆ ਮੰਤਰੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ।
ਇਥੇ ਦੱਸਣਯੋਗ ਹੈ ਕਿ ਸੀਨੀਅਰ ਆਈਏਐਸ ਅਫ਼ਸਰ ਕ੍ਰਿਸ਼ਨ ਕੁਮਾਰ ਜਿਸ ਵੱਲੋਂ ਸਿੱਖਿਆ ਦੇ ਸੁਧਾਰਾਂ ਲਈ ਆਪਣੀ ਕੁਰਸੀ ਦੀ ਪ੍ਰਵਾਹ ਕੀਤੇ ਬਿਨਾਂ ਬੜੀ ਦਲੇਰੀ ਨਾਲ ਫੈਸਲੇ ਲਏ ਸਨ । ਜਿਸ ਕਾਰਨ ਭਾਵੇਂ ਕ੍ਰਿਸ਼ਨ ਕੁਮਾਰ ਵਿਰੁੱਧ ਅਧਿਆਪਕਾਂ ਵੱਲੋਂ ਧਰਨੇ ਮੁਜ਼ਾਹਰੇ ਵੀ ਹੋਏ, ਪਰ ਇਸ ਦੇ ਬਾਵਜੂਦ ਉਹ ਆਪਣੇ ਫੈਸਲੇ ਤੇ ਅਟੱਲ ਰਹੇ । ਇਹੋ ਕਾਰਨ ਹੈ ਕਿ ਸਰਕਾਰੀ ਸਕੂਲਾਂ ਦੇ ਇਸ ਵਾਰ ਨਤੀਜਿਆਂ ਚ ਵੀ ਵੱਡਾ ਸੁਧਾਰ ਆਇਆ ਹੈ ।