• Home
  • ਮਾਇਆਵਤੀ ਰਲੀ ਹੁਣ ਅਜੀਤ ਜੋਗੀ ਨਾਲ

ਮਾਇਆਵਤੀ ਰਲੀ ਹੁਣ ਅਜੀਤ ਜੋਗੀ ਨਾਲ

ਲਖਨਊ, (ਖ਼ਬਰ ਵਾਲੇ ਬਿਊਰੋ): ਕਾਂਗਰਸ ਨੂੰ ਝਟਕਾ ਦਿੰਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੇ ਛੱਤੀਸਗੜ ਚੋਣਾਂ ਅਜੀਤ ਜੋਗੀ ਦੀ ਪਾਰਟੀ ਜਨਤਾ ਕਾਂਗਰਸ ਛੱਤੀਸਗੜ ਨਾਲ ਮਿਲ ਕੇ ਲੜਨ ਦਾ ਐਲਾਨ ਕੀਤਾ ਹੈ।। ਜਨਤਾ ਕਾਂਗਰਸ ਛੱਤੀਸਗੜ 55 ਅਤੇ ਬਸਪਾ 35 ਸੀਟਾਂ 'ਤੇ ਆਪਣੇ ਉਮੀਦਵਾਰ ਖੜੇ ਕਰੇਗੀ। ਮਾਇਆਵਤੀ ਵਲੋਂ ਇਹ ਫ਼ੈਸਲਾ ਉਦੋਂ ਲਿਆ ਗਿਆ ਜਦੋਂ ਮਹਾਂ ਗਠਜੋੜ ਦੀਆਂ ਸੰਭਾਵਨਾਵਾਂ ਜ਼ੋਰਾਂ 'ਤੇ ਸਨ।