• Home
  • ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਵੀਡੀਓ ਲਿੰਕ ਰਾਹੀਂ ਹਵਾਈ ਅੱਡੇ ਦੇ ਵਿਸਥਾਰ ਦਾ ਕੀਤਾ ਉਦਘਾਟਨ

ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਵੀਡੀਓ ਲਿੰਕ ਰਾਹੀਂ ਹਵਾਈ ਅੱਡੇ ਦੇ ਵਿਸਥਾਰ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 22  ਫਰਵਰੀ: 
 ਅੱਜ ਸ੍ਰੀ ਸੁਰੇਸ਼ ਪ੍ਰਭੂ ਕੇਂਦਰੀ ਮੰਤਰੀ ਵਣਜ ਤੇ ਉਦਯੌਗ ਅਤੇ ਸ਼ਹਿਰੀ ਹਵਾਬਾਜੀ ਮੰਤਰੀ ਵੱਲੋਂ ਵੀਡੀਓ ਲਿੰਕ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਏਪਰਨ ਦੇ ਵਿਸਥਾਰ ਤਹਿਤ ਉਦਘਾਟਨ ਕੀਤਾ। ਇਸ ਮੌਕੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਸ੍ਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ, ਸ੍ਰੀ ਸ਼ਵੇਤ ਮਲਿਕ ਮੈਂਬਰ ਰਾਜ ਸਭਾ, ਸ੍ਰੀਮਤੀ ਜਤਿੰਦਰ ਸੋਨੀਆ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਸ੍ਰੀ ਮਨੋਜ ਸਿਸੋਦੀਆ ਡਾਇਰੈਕਟਰ ਏਅਰਪੋਰਟ ਅਥਾਰਟੀ ਅੰਮ੍ਰਿਤਸਰ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। 
 ਇਸ ਮੌਕੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਇਕ ਨਵੇਂ ਰੂਪ ਵਿੱਚ ਉਭਰ ਰਿਹਾ ਹੈ ਅਤੇ ਪਿਛਲੇ ਸਾਲ ਦੀ ਤੁਲਨਾ ਨਾਲੋਂ ਇਥੇ 48.1 ਫੀਸਦੀ ਯਾਤਰੀਆਂ ਦਾ ਵਾਧਾ ਹੋਇਆ ਹੈ। ਸ੍ਰ ਔਜਲਾ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਤੇ ਜਿਆਦਾ ਉਡਾਣਾਂ ਹੋਣ ਕਰਕੇ ਕਈ ਉਡਾਣਾ ਅੰਮ੍ਰਿਤਸਰ ਨੂੰ ਤਬਦੀਲ ਕੀਤੀਆਂ ਗਈਆਂ ਹਨ ਅਤੇ ਇਸ ਹਵਾਈ ਅੱਡੇ ਤੇ ਘੱਟ ਰੋਸ਼ਨੀ ਦੋਰਾਨ ਵੀ ਉਡਾਣਾਂ ਦੇ ਸਫਲਤਾ ਪੂਰਵਕ ਉਡਾਣਾਂ ਵਾਸਤੇ ਕੈਟ 3 ਬੀ ਪ੍ਰਣਾਲੀ ਵੀ ਲਗਾਈ ਗਈ ਹੈ। ਸ੍ਰ ਔਜਲਾ ਨੇ ਦੱਸਿਆ ਕਿ ਏਪਰਨ ਦੇ ਵਿਸਥਾਰ ਨਾਲ ਇਸ ਦੀ ਪਾਰਕਿੰਗ ਸੁਵਿਧਾ 15 ਤੋਂ ਵੱਧ ਕੇ 25 ਤੱਕ ਕਰ ਹੋ ਜਾਵੇਗੀ ਜਿਸ ਨਾਲ ਰਾਤ ਵੇਲੇ ਵੀ ਏਅਰਲਾਈਨਜ ਦੀਆਂ ਉਡਾਣਾਂ ਦੀ ਪਾਰਕਿੰਗ ਇਥੇ ਹੋ ਸਕੇਗੀ। 
 ਸ੍ਰ ਔਜਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਏਪਰਨ ਦੇ ਵਿਸਥਾਰ ਤੇ ਲੱਗਭੱਗ 96.15 ਕਰੋੜ ਰੁਪÂੈ ਦੀ ਲਾਗਤ ਆਵੇਗੀ ਅਤੇ ਇਹ ਸਾਰਾ ਕੰਮ ਨਵੰਬਰ, 2019 ਤੱਕ ਮੁਕੰਮਲ ਹੋ ਜਾਵੇਗਾ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਸਬਜੀਆਂ ਨੂੰ ਵਿਦੇਸ਼ਾਂ ਵਿੱਚ ਭੇਜਣ 'ਤੇ ਵੀ ਕੰਮ ਕਰ ਰਹੀ ਹੈ ਅਤੇ  ਏਅਰਪੋਰਟ ਦੇ ਵਿਸਥਾਰ  ਨਾਲ ਜਿਥੇ ਜਿਆਦਾ ਯਾਤਰੂ ਅੰਮ੍ਰਿਤਸਰ ਆਉਣਗੇ ਉਥੇ ਪੰਜਾਬ ਦੀ ਆਰਥਿਕਤਾ ਨੂੰ ਵੀ ਇਕ ਨਵਾਂ ਹੁਲਾਰਾ ਮਿਲੇਗਾ। ਸ੍ਰ ਔਜਲਾ ਨੇ ਦੱਸਿਆ ਕਿ ਏਅਰਪੋਰਟ ਦੀ ਬਿਲਡਿੰਗ ਦਾ ਵੀ 100 ਮੀਟਰ ਤੱਕ ਵਿਸਥਾਰ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਵੀ ਇਕ ਸੁੰਦਰ ਦਿੱਖ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਏਅਰਪੋਰਟ ਅਥਾਰਟੀ ਵੱਲੋਂ ਸ੍ਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੂੰ ਸ਼ਾਲ ਦੇ ਕੇ ਸਨਮਾਨਤ ਵੀ ਕੀਤਾ ਗਿਆ।