• Home
  • ਕਿਸਾਨਾਂ ਨੇ ਕੌਮੀ ਰਾਜ ਮਾਰਗ ‘ਤੇ ਮਾਰਿਆ ਧਰਨਾ-ਝੋਨੇ ਦੀ ਖ਼ਰੀਦ ਲਈ ਨਮੀ ਦੀ ਸੀਮਾ ਵਧਾਉਣ ਦੀ ਮੰਗ

ਕਿਸਾਨਾਂ ਨੇ ਕੌਮੀ ਰਾਜ ਮਾਰਗ ‘ਤੇ ਮਾਰਿਆ ਧਰਨਾ-ਝੋਨੇ ਦੀ ਖ਼ਰੀਦ ਲਈ ਨਮੀ ਦੀ ਸੀਮਾ ਵਧਾਉਣ ਦੀ ਮੰਗ

ਸੰਗਰੂਰ: ਪਿਛਲੇ ਕਈ ਦਿਨਾਂ ਤੋਂ ਸੂਬੇ ਭਰ 'ਚੋਂ ਕਿਸਾਨ ਸ਼ਿਕਾਇਤਾਂ ਕਰ ਰਹੇ ਹਨ ਕਿ ਉਹ ਮੰਡੀਆਂ 'ਚ ਕਈ ਦਿਨਾਂ ਤੋਂ ਬੈਠੇ ਹਨ ਤੇ ਉਨਾਂ ਦਾ ਝੋਨਾ ਖ਼ਰੀਦਿਆ ਨਹੀਂ ਜਾ ਰਿਹਾ। ਅੱਜ ਸੱਤ ਕਿਸਾਨ ਜਥੇ ਬੰਦੀਆਂ ਦੇ ਸੱਦੇ 'ਤੇ ਵੱਡੀ ਗਿਣਤੀ ਕਿਸਾਨਾਂ ਨੇ ਸੰਗਰੂਰ ਨੇੜੇ ਪਿੰਡ ਬਡਰੁੱਖਾ ਵਿਖੇ ਚੰਡੀਗੜ-ਬਠਿੰਡਾ ਕੌਮੀ ਰਾਜ ਮਾਰਗ 'ਤੇ ਧਰਨਾ ਲਗਾ ਕੇ ਟਰੈਫ਼ਿਕ ਜਾਮ ਕੀਤਾ ਗਿਆ।। ਕਿਸਾਨ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਝੋਨੇ ਦੀ ਖ਼ਰੀਦ 'ਚ ਨਮੀ ਦੀ ਮਾਤਰਾ ਦੀ ਸੀਮਾ 17 ਪ੍ਰਤੀਸ਼ਤ ਤੋਂ ਵਧਾ ਕੇ 24 ਪ੍ਰਤੀਸ਼ਤ ਕੀਤੀ ਜਾਵੇ। ਕਿਸਾਨਾਂ ਨੇ ਟਰੈਫਿਕ ਰੋਕ ਕੇ ਜ਼ਬਰਦਸਤ ਨਾਹਰੇਬਾਜ਼ੀ ਕੀਤੀ।।