• Home
  • ਭਾਈ ਘਨੱਈਆ ਟਰੱਸਟ ਤੇ ਪੰਜਾਬੀ ਕਲਚਰਲ ਕੌਸ਼ਲ ਵੱਲੋਂ 101 ਪਿੰਡਾਂ ‘ਚ ਪ੍ਰਤੀ ਪਿੰਡ 550 ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼

ਭਾਈ ਘਨੱਈਆ ਟਰੱਸਟ ਤੇ ਪੰਜਾਬੀ ਕਲਚਰਲ ਕੌਸ਼ਲ ਵੱਲੋਂ 101 ਪਿੰਡਾਂ ‘ਚ ਪ੍ਰਤੀ ਪਿੰਡ 550 ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼

ਲੁਧਿਆਣਾ :ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਅਤੇ ਪਬਲਿਕ ਸੇਵਾ ਸੁਸਾਇਟੀ ਪੰਥੀ ਡੇਰਾ ਬੱਦੋਵਾਲ, ਲੁਧਿਆਣਾ ਅਤੇ ਪੰਜਾਬੀ ਕਲਚਰਲ ਕੌਂਸਲ ਵਲੋਂ ਸ਼੍ਰੀ ਗੁਰੂਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਤ ਪੰਜਾਬ ਦੇ 101 ਪਿੰਡਾਂ ਵਿਚ 550 ਬੂਟੇ ਪ੍ਰਤੀ ਪਿੰਡ ਲਗਾਉਣ ਲਈ ਚਲਾਈ ਮੁਹਿੰਮ ਦੀ ਸ਼ੁਰੂਆਤ ਲਾਗਲੇ ਪਿੰਡ ਭਨੋਹੜ ਤੋ ਸ਼ੁਰੂਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਅਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਅਤੇ ਭਾਈ ਘਨੱਈਆਟਰਸਟ ਦੇ ਮੁੱਖੀ ਸੰਤ ਬਾਬਾ ਜਸਪਾਲ ਸਿੰਘ ਬਦੋਵਾਲ ਨੇ ਬੁਟੇ ਲਗਾ ਕੇ ਇਸ ਰਾਜ ਪੱਧਰੀ ਮੁਹਿੰਮ ਦਾ ਆਗਾਜ਼ ਕੀਤਾ।

                 ਜਿਕਰਯੋਗ ਹੈ ਕਿ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਅਤੇ ਪਬਲਿਕ ਸੇਵਾ ਸੁਸਾਇਟੀ ਬੱਦੋਵਾਲ ਦੇ ਮੁੱਖ ਸੇਵਾਦਾਰ ਬਾਬਾ ਜਸਪਾਲ ਸਿੰਘ ਵਲੋਂ ਲੰਮੇ ਸਮੇਂ ਤੋਂ ਭਾਰਤਤਿੱਬਤ ਸੀਮਾ ਪੁਲਿਸ ਬਲ (ਆਈ.ਟੀ.ਬੀ.ਪੀ) 26 ਵੀਂ ਬਟਾਲੀਅਨ ਬੱਦੋਵਾਲ ਛਾਉਣੀ ਦੇ ਸਹਿਯੋਗ ਨਾਲ ਪਿੰਡਾਂ ਦੀ ਸਫ਼ਾਈ ਅਤੇ ਹਰਿਆਵਲ ਵਜੋਂ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾਰਹੀ ਹੈ।

              ਇਸ ਮੌਕੇ ਬੋਲਦਿਆਂ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਸੂਬੇ ਦਾ ਵਾਤਾਵਰਨ, ਰੁੱਖ ਤੇ ਕੁੱਖ ਨੂੰ ਬਚਾਉਣ ਦਾ ਸੱਦਾ ਦਿੰਦਿਆਂਕਿਹਾ ਕਿ ਪੰਜਾਬ ਨੂੰ ਤੰਦਰੁਸਤ ਅਤੇ ਖੁਸ਼ਹਾਲ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਨੌਜਵਾਨਾਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਅਤੇ ਵਿਰਸੇ ਨਾਲ ਜੋੜਨ ਦਾ ਸੱਦਾ ਦਿੰਦਿਆਂ ਉਨ•ਾਂ ਅਪੀਲਕੀਤੀ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਬਿਹਤਰ ਢੰਗ ਨਾਲ ਮਨਾਉਣ ਲਈ ਹਰੇਕ ਪਿੰਡ ਵਿੱਚ 550 ਬੂਟੇ ਲਗਾਏ ਜਾਣ।

        ਸ. ਗਰੇਵਾਲ ਨੇ ਕਿਹਾ ਕਿ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡੇਰਾ ਬੱਦੋਵਾਲ ਤੇ ਪੰਜਾਬੀ ਕਲਚਰਲ ਕੌਸ਼ਲ ਵੱਲੋਂ 'ਹਰ ਪਿੰਡ ਹਰਿਆਵਲ' ਤਹਿਤਪਿੰਡਾਂ ਵਿੱਚ ਬੂਟੇ ਲਗਾਏ ਜਾਣਗੇ। ਗੱਤਕਾ ਪ੍ਰਮੋਟਰ ਗਰੇਵਾਲ ਕਿਹਾ ਕਿ ਗੁਰੂ ਸਹਿਬਾਨ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੰਦਿਆ ਰੁੱਖਾਂ ਨੂੰ ਕਾਦਰ ਦਾਰੂਪ ਕਿਹਾ ਹੈ। ਉਨ•ਾਂ ਕਿਹਾ ਕਿ ਅੱਜ ਪੰਜਾਬ ਪ੍ਰਦੂਸ਼ਣ ਦੀ ਉੱਚਤਮ ਸੀਮਾ 'ਤੇ ਖੜਾ ਹੈ, ਅਜਿਹਾ ਰੋਕਣ ਲਈ ਦਰਖਤਾਂ ਦੀ ਬੇਹੱਦ ਲੋੜ ਹੈ।

        ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਬੱਦੋਵਾਲ ਕਿਹਾ ਕਿ ਵਾਤਾਵਰਣ ਵਿਚ ਫੈਲ ਰਹੇ ਪ੍ਰਦੂਸ਼ਣ ਕਰਕੇ ਸਮੁੱਚੀ ਸ਼੍ਰਿਸਟੀ, ਜੀਵ-ਜੰਤ ਤੇ ਬਨਸਪਤੀ ਸਭ ਖਤਰੇ ਵਿਚ ਹੈ ਤੇ ਅਜਿਹਾਰੋਕਣ ਲਈ ਦਰਖਤਾਂ ਬਿਨਾਂ ਗੁਜਾਰਾ ਨਹੀ। ਸੇਵਾ ਪੰਥੀ ਸੰਤ ਬੱਦੋਵਾਲ ਦੱਸਿਆ ਕਿ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਅਤੇ ਪੰਜਾਬੀ ਕਲਚਰਲ ਕੌਸ਼ਲ ਦੇ ਸਹਿਯੋਗ ਨਾਲ ਅੱਜ ਤੋਂ ਅਗਲੇ5 ਮਹੀਨੇ ਤੱਕ 101 ਪਿੰਡਾਂ ਵਿਚ ਫਲ-ਫੁੱਲ ਅਤੇ ਛਾਂਦਾਦਾਰ ਬੂਟੇ ਲਗਾਉਣ ਦੀ ਮੁਹਿੰਮ ਜਾਰੀ ਰਹੇਗੀ।

ਸੇਵਾ ਸੁਸਾਇਟੀ ਡੇਰਾ ਬੱਦੋਵਾਲ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਦਾ ਪ੍ਰਬੰਧ ਡਾ: ਗੁਰਪ੍ਰੀਤ ਸਿੰਘ ਡੇਰਾ ਬੱਦੋਵਾਲ, ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਸੈਕਟਰੀ ਡਾ: ਬਲਵਿੰਦਰ ਸਿੰਘਸੰਧੂ ਜਿੰਮੇ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਕਲਚਰਲ ਕੌਂਸਲ ਦੇ ਵਾਈਸ ਚੇਅਰਮੈਨ ਜਸਵੰਤ ਸਿੰਘ ਛਾਪਾ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਮਦਨ ਲਾਲ ਬੱਗਾ, ਮੌਲਵੀਵਹਾਉਦੀਨ ਕਾਸਮੀ, ਸਾਬਕਾ ਐਸ.ਪੀ ਸਿਵ ਕੁਮਾਰ, ਗੁਰਮੀਤ ਸਿੰਘ ਪੰਧੇਰ, ਸਰਪੰਚ ਸੁਖਵੀਰ ਕੌਰ ਭਨੋਹੜ, ਸੁਖਪਾਲ ਸਿੰਘ ਸੈਂਪੀ, ਬਲਵਿੰਦਰ ਸਿੰਘ ਭੱਠਲ, ਆਈ.ਟੀ.ਬੀ.ਪੀਇੰਸਪੈਕਟਰ ਗੰਗਾ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਨੰਬਰਦਾਰ ਨਿਰਮਲ ਸਿੰਘ, ਅਮਰਜੀਤ ਸਿੰਘ ਗਿੱਲ, ਪੰਚ ਸੁਰਜੀਤ ਸਿੰਘ, ਸ਼ੇਰ ਸਿੰਘ, ਪੰਚ ਜਸਪ੍ਰੀਤ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਹਰਜਿੰਦਰ ਕੌਰ ਹੋਰ ਮੋਜੂਦ ਸਨ।