• Home
  • ਬਾਦਲ ਜੋੜੀ ਵਿਰੁਧ ਅਪਰਾਧਿਕ ਸ਼ਿਕਾਇਤ ਬਾਰੇ ਦਿੱਤੀ ਅਰਜ਼ੀ ਅਦਾਲਤ ਵਲੋਂ ਮਨਜ਼ੂਰ

ਬਾਦਲ ਜੋੜੀ ਵਿਰੁਧ ਅਪਰਾਧਿਕ ਸ਼ਿਕਾਇਤ ਬਾਰੇ ਦਿੱਤੀ ਅਰਜ਼ੀ ਅਦਾਲਤ ਵਲੋਂ ਮਨਜ਼ੂਰ

ਲੁਧਿਆਣਾ, (ਖ਼ਬਰ ਵਾਲੇ ਬਿਊਰੋ): ਲੋਕਾਂ ਦਾ ਵਿਰੋਧ ਝੱਲ ਰਹੇ ਬਾਦਲ ਪਿਉ-ਪੁੱਤਰ ਨੂੰ ਲੁਧਿਆਣਾ ਦੀ ਅਦਾਲਤ ਨੇ ਇੱਕ ਹੋਰ ਝਟਕਾ ਦੇ ਦਿੱਤਾ ਹੈ। ਸਮਾਜਿਕ ਜਾਗ੍ਰਿਤੀ ਫਰੰਟ ਪੰਜਾਬ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਿਰੁੱਧ ਬਰਗਾੜੀ ਕਾਂਡ ਨੂੰ ਲੈ ਕੇ ਅਦਾਲਤ 'ਚ ਅਪਰਾਧਿਕ ਮਾਮਲਾ ਦਾਇਰ ਕੀਤਾ ਗਿਆ ਹੈ।। ਜਥੇਬੰਦੀ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਵਲੋਂ ਦਾਇਰ ਕੀਤੇ ਗਏ ਇਸ ਮੁਕੱਦਮੇ 'ਚ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਬਰਗਾੜੀ ਕਾਂਡ ਲਈ ਦੋਵੇਂ ਪਿਓ-ਪੁੱਤਰ ਜ਼ਿੰਮੇਵਾਰ ਹਨ ਅਤੇ ਇਨਾਂ ਵਿਰੁੱਧ ਧਾਰਾ 304, 307, 295 ਅਤੇ 34 ਤਹਿਤ ਮੁਕੱਦਮਾ ਚਲਾਇਆ ਜਾਵੇ। ਮਾਣਯੋਗ ਜੱਜ ਮੈਡਮ ਸੁਮਿਤ ਸੱਭਰਵਾਲ ਵਲੋਂ ਸ਼ਿਕਾਇਤ ਨੂੰ ਸਵੀਕਾਰ ਕਰਦਿਆਂ ਇਸ ਮਾਮਲੇ ਦੀ ਅਗਲੀ ਸੁਣਵਾਈ 9 ਅਕਤੂਬਰ ਨਿਸ਼ਚਿਤ ਕੀਤੀ ਗਈ।