• Home
  • ਲੁੱਟਾਂ ਕਰਨ ਵਾਲਾ ਅੰਤਰ ਰਾਜੀ ਗਿਰੋਹ ਕਾਬੂ, 22 ਵਾਰਦਾਤਾਂ ਹੱਲ ਕਰਨ ਦਾ ਦਾਅਵਾ

ਲੁੱਟਾਂ ਕਰਨ ਵਾਲਾ ਅੰਤਰ ਰਾਜੀ ਗਿਰੋਹ ਕਾਬੂ, 22 ਵਾਰਦਾਤਾਂ ਹੱਲ ਕਰਨ ਦਾ ਦਾਅਵਾ

ਪਟਿਆਲਾ, (ਖ਼ਬਰ ਵਾਲੇ ਬਿਊਰੋ): ਪਟਿਆਲਾ ਪੁਲਿਸ ਨੇ ਲੁਟਾਂ ਖੋਹਾਂ ਕਰਨ ਵਾਲੇ ਅੰਤਰ ਰਾਜੀ ਗਿਰੋਹ ਨੂੰ ਕਾਬੂ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਸਮਾਜ ਵਿਰੋਧੀ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ।। ਪਟਿਆਲਾ ਪੁਲਿਸ ਪਾਰਟੀ ਨੇ 16 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਰਾਜ 'ਚ ਲੁੱਟ ਖੋਹ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨਾਂ ਕੋਲੋਂ ਮੌਕੇ 2,900 ਨਸ਼ੀਲੀਆਂ ਗੋਲੀਆਂ ਅਤੇ ਇੱਕ ਲੀਟਰ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ।। ਗ੍ਰਿਫ਼ਤਾਰ ਕੀਤੇ ਗਿਰੋਹ ਵੱਲੋਂ ਬਜ਼ੁਰਗ ਔਰਤਾਂ ਦੀਆਂ ਸੋਨੇ ਦੀ ਵਾਲੀਆਂ ਤੇ ਚੈਨੀਆਂ ਖੋਹਣ ਦੀਆਂ ਜ਼ਿਲਾ ਪਟਿਆਲਾ ਦੀਆਂ 7 ਅਤੇ ਪੰਜਾਬ ਅਤੇ ਹਰਿਆਣਾ ਦੇ ਜ਼ਿਲਿਆਂ ਦੀਆਂ ਕੁਲ 15 ਵਾਰਦਾਤਾਂ ਹੱਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕਰ ਕੇ ਹੋਰ ਖੁਲਾਸੇ ਕੀਤੇ ਜਾਣਗੇ।