• Home
  • ਬੀਬੀ ਭੱਠਲ ਨੇ ਸੰਗਰੂਰ ਤੇ ਉਸ ਦੇ ਜੁਵਾਈ ਰਾਜਾ ਵਿਕਰਮ ਬਾਜਵਾ ਨੇ ਆਨੰਦਪੁਰ ਸਾਹਿਬ ਤੋਂ ਦਾਅਵੇਦਾਰੀ ਜਤਾਈ

ਬੀਬੀ ਭੱਠਲ ਨੇ ਸੰਗਰੂਰ ਤੇ ਉਸ ਦੇ ਜੁਵਾਈ ਰਾਜਾ ਵਿਕਰਮ ਬਾਜਵਾ ਨੇ ਆਨੰਦਪੁਰ ਸਾਹਿਬ ਤੋਂ ਦਾਅਵੇਦਾਰੀ ਜਤਾਈ

ਚੰਡੀਗੜ੍ਹ :-ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਭਾਲ ਕਰ ਰਹੀਆਂ ਹਨ ਉੱਥੇ ਪੰਜਾਬ ਦੀਆਂ 13 ਸੀਟਾਂ ਲਈ ਥੋਕ ਚ ਉਮੀਦਵਾਰਾਂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਕਾਂਗਰਸ ਦੇ ਆਗੂਆਂ ਵੱਲੋਂ ਆਪਣੇ ਉਮੀਦਵਾਰੀ ਦੇ ਦਾਅਵੇ ਪੇਸ਼ ਕੀਤੇ ਜਾ ਰਹੇ ਹਨ ।ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੇ ਜਿੱਥੇ ਆਪਣੀ ਸੰਗਰੂਰ ਹਲਕੇ ਤੋਂ ਸੀਟ ਲਈ ਦਾਅਵੇਦਾਰੀ ਮਜ਼ਬੂਤ ਕਰਨ ਲਈ ਦਿੱਲੀ ਡੇਰੇ ਲਗਾਏ ਹੋਏ ਹਨ। ਉੱਥੇ ਉਨ੍ਹਾਂ ਦੇ ਜਵਾਈ ਰਾਜਾ ਸ੍ਰੀ ਬਿਕਰਮ ਸਿੰਘ ਬਾਜਵਾ ਵੱਲੋਂ ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ਚ 35000 ਰੁਪਏ ਭਰਕੇ ਹਲਕਾ ਆਨੰਦਪੁਰ ਸਾਹਿਬ ਤੋਂ ਆਪਣੀ ਦਾਅਵੇਦਾਰੀ ਜਿਤਾ ਦਿੱਤੀ ਹੈ । ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਨਾਲ ਸਬੰਧ ਰੱਖਦੇ ਬਿਕਰਮ ਬਾਜਵਾ ਭਾਵੇਂ ਬੀਬੀ ਭੱਠਲ ਦੇ ਜਵਾਈ ਹਨ। ਪਰ ਉਨ੍ਹਾਂ ਨੇ ਆਪਣੇ ਮਿੱਠੜੇ ਸੁਭਾਅ ਤੇ ਰਸੂਖ਼ ਨਾਲ ਨੌਜਵਾਨਾਂ ਚ ਚੰਗੀ ਪੈਂਹਠ ਬਣਾਈ ਹੋਈ ਹੈ । ਵਿਕਰਮ ਬਾਜਵਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਵੀ ਹਨ ਅਤੇ ਉਹ ਸਾਹਨੇਵਾਲ ਹਲਕੇ ਤੋਂ ਪਹਿਲਾਂ ਚੋਣ ਵੀ ਲੜ ਚੁੱਕੇ ਹਨ ।