• Home
  • ਬਰਨਾਲਾ ਤੋਂ ਸੰਗਰੂਰ ਤੱਕ ਕੇਵਲ ਢਿੱਲੋਂ ਨੇ ਕੀਤਾ ਰੋਡ ਸ਼ੋਅ ਰਾਹੀਂ ਪ੍ਰਦਰਸ਼ਨ -ਭੱਠਲ ਤੇ ਰਜ਼ੀਆ ਸੁਲਤਾਨਾ ਚੋਣ ਮੁਹਿੰਮ ਚ ਕੁੱਦੇ

ਬਰਨਾਲਾ ਤੋਂ ਸੰਗਰੂਰ ਤੱਕ ਕੇਵਲ ਢਿੱਲੋਂ ਨੇ ਕੀਤਾ ਰੋਡ ਸ਼ੋਅ ਰਾਹੀਂ ਪ੍ਰਦਰਸ਼ਨ -ਭੱਠਲ ਤੇ ਰਜ਼ੀਆ ਸੁਲਤਾਨਾ ਚੋਣ ਮੁਹਿੰਮ ਚ ਕੁੱਦੇ

ਸੰਗਰੂਰ/ਬਰਨਾਲਾ, 15 ਅਪਰੈਲ:(ਐੱਚ ਐੱਸ ਸੰਮੀ ) ਜੇ ਸੰਗਰੂਰ ਦੇ ਵੋਟਰ ਉਨ੍ਹਾਂ ਤੇ ਭਰੋਸਾ ਪ੍ਰਗਟਾਉਂਦੇ ਹਨ ਤਾਂ ਹਲਕਾ ਆਉਂਦਿਆਂ ਪੰਜ ਸਾਲਾਂ ਦੌਰਾਨ ਕ੍ਰਾਂਤੀਕਾਰੀ ਵਿਕਾਸ ਦਾ ਗਵਾਹ ਬਣੇਗਾ। ਸੰਗਰੂਰ ਤੋਂ ਕਾਂਗਰਸ ਉਮੀਦਵਾਰ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਵਿਸ਼ਾਲ ਰੋਡ ਸ਼ੋਅ ਦੇ ਨਾਲ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਉਹ ਸੰਗਰੂਰ ਨੂੰ ਭਾਰਤ ਚ ਨੰਬਰ ਇਕ ਤੇ ਲਿਆਉਣ ਦਾ ਪ੍ਰਣ ਲੈਂਦੇ ਹਨ। ਉਹ ਘੱਟ ਬੋਲਣ ਤੇ ਜ਼ਿਆਦਾ ਕੰਮ ਕਰਨ ਤੇ ਭਰੋਸਾ ਰੱਖਦੇ ਹਨ। 2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਬਰਨਾਲਾ ਨੂੰ ਇੱਕ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਸੀ ਤੇ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਕਰਨ ਤੋਂ ਬਾਅਦ ਹੀ ਤੋਂ ਲੜੀ। ਸੰਗਰੂਰ ਨੂੰ ਨੰਬਰ ਇੱਕ ਬਣਾਉਣਾ ਉਨ੍ਹਾਂ ਦਾ ਮੁੱਖ ਏਜੰਡਾ ਹੈ।
ਆਪਣੀ ਸੋਚ ਬਾਰੇ ਉਨ੍ਹਾਂ ਨੂੰ ਦੱਸਿਆ ਕਿ ਸਿਹਤ, ਸਿੱਖਿਆ ਤੇ ਰੁਜ਼ਗਾਰ ਉਨ੍ਹਾਂ ਦੀਆਂ ਸਭ ਤੋਂ ਵੱਡੀਆਂ ਪ੍ਰਮੁੱਖਤਾਵਾਂ ਹੋਣਗੀਆਂ। ਉਹ ਰੁਜ਼ਗਾਰ ਪੈਦਾ ਕਰਨ ਤੇ ਸਿਹਤ ਅਤੇ ਸਿੱਖਿਆ ਖੇਤਰਾਂ ਨੂੰ ਮਜ਼ਬੂਤ ਕਰਨ ਤੇ ਜ਼ਿਆਦਾ ਜ਼ੋਰ ਦੇਣਗੇ। ਉਹ ਸੰਗਰੂਰ ਚ ਸੈਂਟਰਲ ਯੂਨੀਵਰਸਿਟੀ, ਮੈਡੀਕਲ ਕਾਲਜ ਸਥਾਪਿਤ ਕਰਨ ਅਤੇ ਇੱਥੇ ਹੋਏ ਪ੍ਰਮੁੱਖ ਉਦਯੋਗ ਲਿਆਉਣ ਤੇ ਸਖ਼ਤ ਮਿਹਨਤ ਕਰਨਗੇ ਤਾਂ ਜੋ ਪੱਧਰੀ ਸਿੱਖਿਆ ਨੂੰ ਵਾਧਾ ਮਿਲ ਸਕੇ ਅਤੇ ਰੋਜ਼ਗਾਰ ਚ ਵਾਧਾ ਹੋ ਸਕੇ। ਉਨ੍ਹਾਂ ਦੇ ਸੰਗਰੂਰ ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਨੂੰ ਵਾਧਾ ਦੇਣ ਲਈ ਪੂਰਾ ਰੋਡਮੈਪ ਤਿਆਰ ਕੀਤਾ ਹੈ।

ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਤੇ ਵਰ੍ਹਦਿਆਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਦੇ ਸ਼ਾਸਨ ਕਾਲ ਦੌਰਾਨ ਸੂਬਾ ਬੁਰੀ ਤਰ੍ਹਾਂ ਤਬਾਹ ਹੋ ਚੁੱਕਿਆ ਸੀ। ਕੇਂਦਰ ਚ ਭਾਜਪਾ ਸਰਕਾਰ ਨੇ ਨੋਟਬੰਦੀ ਅਤੇ ਜੀਐੱਸਟੀ ਵਰਗੇ ਫ਼ੈਸਲਿਆਂ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਤਹਿਸ ਨਹਿਸ ਕਰ ਦਿੱਤਾ। ਸਾਲ 2004 ਚ ਭਾਜਪਾ ਨੇ ਹਰ ਸਾਲ 2,00,00,000 ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਦੇ ੳੁਲਟ ਬੀਤੇ ਪੰਜ ਸਾਲਾਂ ਚ 4,70,00,000 ਨੌਕਰੀਆਂ ਚਲੀਆਂ ਗਈਆਂ। ਬੀਤੇ 45 ਸਾਲਾਂ ਚ 6.1 ਪ੍ਰਤੀਸ਼ਤ ਦੇ ਨਾਲ ਸਭ ਤੋਂ ਵੱਧ ਬੇਰੋਜ਼ਗਾਰੀ ਦਰ ਰਹੀ। ਵਿਕਾਸ ਦਾ ਖੇਤਰ ਮਾੜੀ ਹਾਲਤ ਚ ਹੈ।
ਆਮ ਆਦਮੀ ਪਾਰਟੀ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਆਪ ਲੰਬੀ ਦੌੜ ਚ ਨਹੀਂ ਹੈ। ਦੇਸ਼ ਚ ਹੋਰਨਾਂ ਹਿੱਸਿਆਂ ਦੇ ਨਾਲ ਨਾਲ ਇੱਥੇ ਪੰਜਾਬ ਚ ਵੀ ਪਾਰਟੀ ਪੂਰੀ ਤਰਾਂ ਖਤਮ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਨੇ 2017 ਚ ਕੀਤੇ ਗਏ ਝੂਠੇ ਵਾਅਦਿਆਂ ਨਾਲ ਪੰਜਾਬ ਦੇ ਲੋਕਾਂ ਦੀ ਪਿੱਠ ਚ ਛੁਰਾ ਮਾਰਿਆ ਸੀ। ਉੱਥੇ ਹੁਣ ਪਾਰਟੀ ਵਿੱਚ ਵਿਚਾਲੇ ਹੀ ਟੁੱਟ ਚੁੱਕੀ ਹੈ ਜਿਸ ਦਾ ਕੋਈ ਏਜੰਡਾ ਜਾਂ ਸਕਰਾਤਮਕ ਨੀਤੀ ਨਹੀਂ ਹੈ। ਸੰਗਰੂਰ ਚਾਹੁੰਦਾ ਹੈ ਢਿੱਲੋਂ, ਕੇਵਲ ਵਿਕਾਸ ਕੇਵਲ ਢਿੱਲੋਂ, ਦੇ ਨਾਅਰਿਆਂ ਦੌਰਾਨ ਕੇਵਲ ਢਿੱਲੋਂ ਨੇ ਕਿਹਾ ਕਿ ਇਸ ਰੋਡ ਸ਼ੋਅ ਨੂੰ ਮਿਲਿਆ ਉਤਸ਼ਾਹ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਭਾਰੀ ਬਹੁਮਤ ਨਾਲ ਚੋਣ ਜਿੱਤੇਗੀ ਸੰਗਰੂਰ ਦੇ ਲੋਕਾਂ ਵੱਲੋਂ ਦਿੱਤੇ ਗਏ ਪਿਆਰ ਤੇ ਸਨਮਾਨ ਤੋਂ ਉਹ ਬਹੁਤ ਉਤਸ਼ਾਹਿਤ ਹਨ। ਕਾਂਗਰਸ ਦੇ ਲਹਿਰਾਉਂਦਿਆਂ ਝੰਡਿਆਂ ਦੇ ਵਿੱਚ ਪਾਰਟੀ ਸਮਰਥਕਾਂ ਚ ਉਤਸ਼ਾਹ ਦੀ ਕੋਈ ਸੀਮਾ ਨਹੀਂ ਦਿਖ ਰਹੀ ਸੀ। ਪੂਰੇ ਰੋਡ ਸ਼ੋਅ ਚ ਲੋਕਾਂ ਦੀ ਭਾਰੀ ਭੀੜ ਉਮੜ ਰਹੀ ਸੀ। ਬਰਨਾਲਾ ਦੀ ਦਾਣਾ ਮੰਡੀ ਤੋਂ ਸ਼ੁਰੂ ਹੋੲੇ ਰੋਡ ਸ਼ੋਅ ਦੌਰਾਨ ਕੇਵਲ ਢਿੱਲੋਂ ਦਾ ਸਵਾਗਤ ਕਰਨ ਲਈ ਹਜ਼ਾਰਾਂ ਲੋਕ ਗਲੀਆਂ ਚ ਉਮੜੇ ਜਿਹੜਾ ਸੰਗਰੂਰ ਚ ਵਿਜੇ ਚੌਕ ਤੇ ਜਾ ਕੇ ਸਮਾਪਤ ਹੋਇਆ।
ਇਸ ਦੌਰਾਨ ਪਾਰਟੀ ਵਿਧਾਇਕਾਂ ਸਮੇਤ ਸਾਬਕਾ ਮੁੱਖ ਮੰਤਰੀ ਤੇ ਲਹਿਰਾ ਤੋਂ ਵਿਧਾਇਕ ਬੀਬੀ ਰਜਿੰਦਰ ਕੌਰ ਭੱਠਲ, ਮਲੇਰਕੋਟਲਾ ਤੋਂ ਵਿਧਾਇਕ ਰਜ਼ੀਆ ਸੁਲਤਾਨਾ, ਧੁਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ, ਮਹਿਲ ਕਲਾਂ ਤੋਂ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਹਰਚੰਦ ਕੌਰ ਘਨੌਰੀ, ਸੁਨਾਮ ਤੋਂ ਹਲਕਾ ਇੰਚਾਰਜ ਦਮਨ ਬਾਜਵਾ, ਦਿੜਬਾ ਤੋਂ ਹਲਕਾ ਇੰਚਾਰਜ ਅਜੈਬ ਸਿੰਘ ਰਤੋਲ ਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਰਜਿੰਦਰ ਸਿੰਘ ਰਾਜਾ ਅਤੇ ਜ਼ਿਲ੍ਹਾ ਪ੍ਰਧਾਨ ਬਰਨਾਲਾ ਰੂਪੀ ਕੌਰ ਸਮੇਤ ਮਹਿਲਾ ਕਾਂਗਰਸ ਤੇ ਯੂਥ ਕਾਂਗਰਸ ਦੇ ਨੁਮਾਇੰਦੇ ਵੀ ਵਿਸ਼ਾਲ ਰੋਡ ਸ਼ੋਅ ਚ ਸ਼ਾਮਿਲ ਰਹੇ।