• Home
  • ਗੁਆਂਢੀਆਂ ਨਾਲ ਸਬੰਧ ਸੁਧਾਰਨ ਲਈ ਇਮਰਾਨ ਨੇ ਕੀਤੀ ਜਰਮਨੀ ਦੀ ਚਾਂਸਲਰ ਨਾਲ ਗੱਲਬਾਤ

ਗੁਆਂਢੀਆਂ ਨਾਲ ਸਬੰਧ ਸੁਧਾਰਨ ਲਈ ਇਮਰਾਨ ਨੇ ਕੀਤੀ ਜਰਮਨੀ ਦੀ ਚਾਂਸਲਰ ਨਾਲ ਗੱਲਬਾਤ

ਇਸਲਾਮਾਬਾਦ, (ਖ਼ਬਰ ਵਾਲੇ ਬਿਊਰੋ): ਅੱਜਕਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੂਜੇ ਦੇਸ਼ਾਂ ਨਾਲ ਸਬੰਧ ਸੁਧਾਰਨ ਲਈ ਕੁਝ ਜ਼ਿਆਦਾ ਹੀ ਕਾਹਲੇ ਲਗਦੇ ਹਨ। ਅੱਜ ਇਸੇ ਸਬੰਧ 'ਚ ਇਮਰਾਨ ਖਾਨ ਨੇ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨਾਲ ਖੇਤਰੀ ਸਥਿਤੀ, ਖਾਸ ਤੌਰ 'ਤੇ ਅਫਗਾਨਿਸਤਾਨ ਸੰਕਟ ਦੇ ਸ਼ਾਂਤੀਪੂਰਨ ਹੱਲ ਅਤੇ ਭਾਰਤ ਨਾਲ ਸਬੰਧਾਂ ਨੂੰ ਲੈ ਕੇ ਗੱਲਬਾਤ ਕੀਤੀ।। ਪਾਕਿਸਤਾਨ ਰੇਡੀਓ ਦੀ ਰਿਪੋਰਟ ਮੁਤਾਬਕ ਇਮਰਾਨ ਨੇ ਮਾਰਕੇਲ ਨਾਲ ਫੋਨ 'ਤੇ ਗੱਲਬਾਤ 'ਚ ਸਾਰੀਆਂ ਪੈਂਡਿੰਗ ਸਮੱਸਿਆਵਾਂ ਦੇ ਹੱਲ ਲਈ ਭਾਰਤ ਨਾਲ ਵਿਆਪਕ ਵਾਰਤਾ ਮੁੜ ਤੋਂ ਸ਼ੁਰੂ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।। ਮਾਰਕੇਲ ਨੇ ਪਾਕਿਸਤਾਨ ਨਾਲ ਵੱਖ-ਵੱਖ ਖੇਤਰਾਂ, ਖੇਤਰੀ ਤੇ ਗਲੋਬਲ ਪੱਧਰ 'ਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਇਕੱਠੇ ਕੰਮ ਕਰਨ ਦੀ ਇੱਛਾ ਜਤਾਈ।। ਮਾਰਕੇਲ ਨੇ ਦੋ-ਪੱਖੀ ਸਬੰਧ ਮਜ਼ਬੂਤ ਬਣਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ।। ਓਧਰ ਇਮਰਾਨ ਖਾਨ ਨੇ ਵੀ ਆਪਸੀ ਲਾਭਾਂ, ਲੰਬੇ ਸਮੇਂ ਦੀ ਸਾਂਝੇਦਾਰੀ 'ਚ ਜਰਮਨੀ ਨਾਲ ਦੋ-ਪੱਖੀ ਸਬੰਧਾਂ ਦੇ ਵਿਸਥਾਰ ਲਈ ਇੱਛਾ ਜਤਾਈ।
ਦਸ ਦਈਏ ਕਿ ਸਭ ਤੋਂ ਪਹਿਲਾਂ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰਨ ਬਾਰੇ ਉਸ ਵੇਲੇ ਐਲਾਨ ਕੀਤਾ ਸੀ ਜਦੋਂ ਉਨਾਂ ਆਪਣਾ ਰਾਸ਼ਟਰ ਦੇ ਨਾਂ ਪਹਿਲਾ ਭਾਸ਼ਣ ਦਿੱਤਾ ਸੀ। ਇਸ ਤੋਂ ਬਾਅਦ ਖ਼ਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਗੱਲਬਾਤ ਦਾ ਸੱਦਾ ਦਿੱਤਾ ਸੀ ਤੇ ਇਸ ਤੋਂ ਪਹਿਲਾਂ ਉਹ ਈਰਾਨ ਦਾ ਦੌਰਾ ਵੀ ਕਰ ਚੁੱਕੇ ਸਨ।