• Home
  • ਸਪਨਾ ਚੌਧਰੀ ਦੀ ਬਲੀਵੁੱਡ ‘ਚ ਨਵੀਂ ਐਂਟਰੀ

ਸਪਨਾ ਚੌਧਰੀ ਦੀ ਬਲੀਵੁੱਡ ‘ਚ ਨਵੀਂ ਐਂਟਰੀ

ਮੁੰਬਈ, (ਖ਼ਬਰ ਵਾਲੇ ਬਿਊਰੋ): ਹਰਿਆਣਾ-ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਹੁਣ ਬਤੌਰ ਹੀਰੋਇਨ ਬਾਲੀਵੁੱਡ 'ਚ ਦਸਤਕ ਦੇਣ ਜਾ ਰਹੀ ਹੈ। ਬਿਗ ਬੌਸ 'ਚ ਦੇਸ਼ ਭਰ 'ਚੋਂ ਸੁਰਖ਼ੀਆਂ ਬਟੋਰਨ ਵਾਲੀ ਸਪਨਾ 'ਦੋਸ਼ੀ ਕੇ ਸਾਈਡ ਇਫ਼ੈਕਟਸ' ਵਿਚ ਨਜ਼ਰ ਆਵੇਗੀ। ਸਪਨਾ ਨਾਲ ਵਿਕਰਾਂਤ ਆਨੰਦ, ਜੁਬੈਰ ਖ਼ਾਨ ਤੇ ਅੰਜੂ ਯਾਦਵ ਨਜ਼ਰ ਆਉਣਗੇ। ਸਪਨਾ ਚੌਧਰੀ ਆਪਣੀ ਪਹਿਲੀ ਫ਼ਿਲਮ ਪ੍ਰਤੀ ਬੜੀ ਉਤਸ਼ਾਹਿਤ ਦਿਖਾਈ ਦੇ ਰਹੀ ਹੈ ਤੇ ਉਸ ਨੇ ਆਪਣੀ ਕਾਮਯਾਬੀ ਲਈ ਪੰਜਾਬੀ ਤੇ ਹਰਿਆਣਵੀ ਪ੍ਰਸ਼ੰਸਕਾਂ ਦਾ ਸ਼ੁਕਰੀਆ ਕੀਤਾ ਹੈ।