• Home
  • ਰਾਤ ਵੇਲੇ ਬਿਨਾ ਸੁਰੱਖਿਆ ਕਰਮਚਾਰੀ ਤੋਂ ਨਹੀਂ ਖੁੱਲ ਸਕਣਗੇ ਏ. ਟੀ. ਐੱਮ. – ਪਾਬੰਦੀ ਹੁਕਮ ਜਾਰੀ

ਰਾਤ ਵੇਲੇ ਬਿਨਾ ਸੁਰੱਖਿਆ ਕਰਮਚਾਰੀ ਤੋਂ ਨਹੀਂ ਖੁੱਲ ਸਕਣਗੇ ਏ. ਟੀ. ਐੱਮ. – ਪਾਬੰਦੀ ਹੁਕਮ ਜਾਰੀ

ਲੁਧਿਆਣਾ, 1 ਮਈ (000)-ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰ. ਸੁਖਚੈਨ ਸਿੰਘ ਗਿੱਲ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਹਦੂਦ ਅੰਦਰ ਸਥਿਤ ਸਮੂਹ ਏ. ਟੀ. ਐੱਮਜ਼ 'ਤੇ ਸ਼ਾਮ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਘੱਟੋ-ਘੱਟ ਇੱਕ ਸੁਰੱਖਿਆ ਕਰਮਚਾਰੀ ਲਾਜ਼ਮੀ ਤੌਰ 'ਤੇ ਤਾਇਨਾਤ ਕਰਨ ਦਾ ਹੁਕਮ ਜਾਰੀ ਕੀਤਾ ਹੈ। ਉਕਤ ਸਮੇਂ ਦੌਰਾਨ ਬਿਨਾ ਸੁਰੱਖਿਆ ਕਰਮਚਾਰੀ ਦੇ ਕਿਸੇ ਵੀ ਏ. ਟੀ. ਐੱਮ. ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ੍ਰ. ਗਿੱਲ ਨੇ ਜਾਰੀ ਹੁਕਮਾਂ ਵਿੱਚ ਕਿਹਾ ਹੈ ਕਿ ਕੁਝ ਗੈਰਕਾਨੂੰਨੀ ਅਨਸਰਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਏ. ਟੀ. ਐੱਮਜ਼. ਨੂੰ ਲੁੱਟਣ ਅਤੇ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨਾਲ ਆਮ ਜਨਤਾ ਦੇ ਮਨਾਂ ਵਿੱਚ ਸਹਿਮ ਅਤੇ ਡਰ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਹੁਕਮ ਦੋ ਮਹੀਨੇ ਤੱਕ ਲਾਗੂ ਰਹਿਣਗੇ।