• Home
  • ਜ਼ਿਲ੍ਹਾ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ਦਾ ਡਰਾਅ 20 ਮਾਰਚ ਨੂੰ

ਜ਼ਿਲ੍ਹਾ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ਦਾ ਡਰਾਅ 20 ਮਾਰਚ ਨੂੰ

ਲੁਧਿਆਣਾ, 17 ਮਾਰਚ -ਉੱਪ ਆਬਕਾਰੀ ਅਤੇ ਕਰ ਕਮਿਸ਼ਨਰ ਲੁਧਿਆਣਾ ਸ੍ਰੀ ਪਵਨ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ਦਾ ਡਰਾਅ ਮਿਤੀ 20 ਮਾਰਚ ਦਿਨ ਬੁੱਧਵਾਰ ਨੂੰ ਕੱਢਿਆ ਜਾਵੇਗਾ। ਉਨ੍ਹਾਂ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਆਬਕਾਰੀ ਨੀਤੀ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਦੇਸੀ ਅਤੇ ਅੰਗਰੇਜੀ ਸ਼ਰਾਬ ਦੇ ਠੇਕਿਆਂ ਦੀ ਸਾਲ 2019-20 ਦੌਰਾਨ ਅਲਾਟਮੈਂਟ ਲਈ ਮਿਤੀ 11 ਮਾਰਚ 2019 ਤੋਂ 16 ਮਾਰਚ 2019 ਤੱਕ ਅਰਜੀਆਂ ਲਈਆਂ ਗਈਆਂ ਸਨ। ਜਿਸ ਵਿੱਚ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 18773 ਅਰਜੀਆਂ ਪ੍ਰਾਪਤ ਹੋਈਆਂ । ਜਿਸ ਵਿੱਚੋਂ ਸਿਰਫ ਮਿੳੂਂਸੀਪਲ ਕਾਰਪੋਰੇਸ਼ਨ ਲਈ ਹੀ 11815 ਅਰਜੀਆਂ ਪ੍ਰਾਪਤ ਹੋਈਆਂ। ਇਨਾਂ ਅਰਜੀਆਂ ਤੋਂ ਪਿਛਲੇ ਸਾਲ ਦੇ 13.59 ਕਰੋੜ ਦੇ ਮੁਕਾਬਲੇ ਇਸ ਸਾਲ 56.31 ਕਰੋੜ ਮਾਲੀਆ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ 713 ਠੇਕਿਆਂ ਨੂੰ 149 ਗਰੁੱਪਾਂ ਵਿੱਚ ਵੰਡ ਕੇ ਮਿਤੀ 20 ਮਾਰਚ ਨੂੰ ਹਰਸ਼ੀਲਾ ਰਿਜ਼ੋਰਟ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਪ੍ਰਾਪਤ ਹੋਈਆਂ ਅਰਜੀਆਂ ਵਿੱਚੋਂ ਡਰਾਅ ਕੱਢਿਆ ਜਾਵੇਗਾ। ਬੈਂਕਾਂ ਵਿੱਚ ਆਨਲਾਈਨ ਜਮ੍ਹਾਂ ਕਰਵਾਈਆਂ ਗਈਆਂ ਅਰਜੀਆਂ ਦੀ ਲਿਸਟ ਵਿਭਾਗ ਦੀ ਵੈੱਬਸਾਈਟ www.pextax.com ’ਤੇ ਦੇਖੀ ਜਾ ਸਕਦੀ ਹੈ। ਅਰਜੀਕਰਤਾਵਾਂ ਦੀ ਲਿਸਟ ਦਫ਼ਤਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਲੁਧਿਆਣਾ ਦੇ ਦਫ਼ਤਰ ਮਿੰਨੀ ਸਕੱਤਰੇਤ ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਮਿਤੀ 18 ਮਾਰਚ 2019 ਨੂੰ ਸਵੇਰੇ ਲਗਾ ਦਿੱਤੀ ਜਾਵੇਗੀ। ਜਿਸ ਸਬੰਧੀ ਕੋਈ ਵੀ ਅਰਜੀ ਕਰਤਾ ਮਿਤੀ 18 ਮਾਰਚ ਸ਼ਾਮ 5 ਵਜੇ ਤੱਕ ਇਤਰਾਜ਼ ਦਰਜ ਕਰਵਾ ਸਕਦਾ ਹੈ। ਮਿਤੀ 19 ਮਾਰਚ ਨੂੰ ਇਤਰਾਜ਼ ਦੂਰ ਹੋਣ ਉਪਰੰਤ ਨਵੀਂ ਲਿਸਟ ਲਗਾਈ ਜਾਵੇਗੀ। ਜ਼ਿਲ੍ਹਾ ਲੁਧਿਆਣਾ ਦੇ ਇਨ੍ਹਾਂ ਠੇਕਿਆਂ ਦੀ ਅਲਾਟਮੈਂਟ ਤੋਂ ਘੱਟੋ-ਘੱਟ 944 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ।