• Home
  • ਭੂੰਦੜ ਵਿਰੁਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ‘ਚ ਸ਼ਿਕਾਇਤ

ਭੂੰਦੜ ਵਿਰੁਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ‘ਚ ਸ਼ਿਕਾਇਤ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਮੋਹਾਲੀ ਦੇ ਥਾਣਾ ਸੁਹਾਣਾ ਵਿਖੇ ਸ਼ਿਕਾਇਤ ਦੇ ਕੇ ਗੁਰਸੇਵਕ ਸਿੰਘ ਹਰਪਾਲ ਪੁਰ ਨੇ ਮੰਗ ਕੀਤੀ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਵਿਰੁਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਜਾਵੇ ਕਿਉਂਕਿ ਉਨਾਂ ਅਬੋਹਰ ਰੈਲੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਦਾ ਖ਼ਿਤਾਬ ਦਿਤਾ ਸੀ ਤੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਵਿਰੁਧ ਵੀ ਮਾਮਲਾ ਦਰਜ ਕੀਤਾ ਜਾਵੇ ਕਿਉਂਕਿ ਉਹ ਮੌਕੇ ਤੇ ਮੌਜੂਦ ਸਨ। ਦਸ ਦਈਏ ਕਿ ਸਿੱਖ ਕੌਮ ਕੇਵਲ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਬਾਦਸ਼ਾਹ ਦਰਵੇਸ਼ ਦੇ ਖ਼ਿਤਾਬ ਨਾਲ ਨਿਵਾਜ਼ਦੀ ਹੈ। ਸ਼ਿਕਾਇਤਕਰਤਾ ਦਾ ਮੰਨਣਾ ਹੈ ਕਿ ਭੂੰਦੜ ਨੇ ਇਕ ਆਮ ਵਿਅਕਤੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤੀ ਹੈ।