• Home
  • ਪੌਂਗ ਡੈਮ ਦੇ ਗੇਟ ਕਿਸੇ ਸਮੇਂ ਵੀ ਖੋਲ੍ਹੇ ਜਾ ਸਕਦੇ ਹਨ -ਬੀ ਬੀ ਐੱਮ ਬੀ ਦਾ ਅਲਰਟ

ਪੌਂਗ ਡੈਮ ਦੇ ਗੇਟ ਕਿਸੇ ਸਮੇਂ ਵੀ ਖੋਲ੍ਹੇ ਜਾ ਸਕਦੇ ਹਨ -ਬੀ ਬੀ ਐੱਮ ਬੀ ਦਾ ਅਲਰਟ

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ )

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਸੋਮਵਾਰ ਨੂੰ ਇੱਕ ਅਲਰਟ ਜਾਰੀ ਕਰਦੇ ਹੋਏ ਸੂਚਿਤ ਕਰ ਦਿੱਤਾ ਹੈ ਕਿ ਭਾਰੀ ਬਰਸਾਤ ਦੇ ਕਾਰਨ ਪੌਂਗ ਡੈਮ ਦਾ ਪੱਧਰ ਲਾਲ ਨਿਸ਼ਾਨ ਤੱਕ ਪੁੱਜ ਚੁਕਾ ਹੈ ਅਤੇ ਕਿਸੇ ਵੀ ਸਮੇਂ ਪੌਂਗ ਡੈਮ ਦੇ ਗੇਟ ਖੋਲ੍ਹੇ ਜਾ ਸਕਦੇ ਹਨ, ਇਸ ਲਈ ਇਸ ਪੌਂਗ ਡੈਮ ਵਲੋਂ ਆਉਣ ਵਾਲੇ ਪਾਣੀ ਸਬੰਧੀ ਜਿਲ੍ਹਾ ਅਧਿਕਾਰੀ ਇੰਤਜਾਮ ਕਰ ਲੈਣ ਤਾਂ ਕਿ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਹੀ ਉਹ ਅਲਰਟ ਰਹਿਣ।
ਪੰਜਾਬ ਲਈ ਇਹ ਇੱਕ ਹੋਰ ਵੱਡੀ ਖਤਰੇ ਦੀ ਘੰਟੀ ਹੈ, ਜਦੋਂ ਕਿ ਹਰ ਪਾਸੇ ਤੋਂ ਡੈਮ ਖੁਲ੍ਹਣ ਤੋਂ ਬਾਅਦ ਹੁਣ ਪੌਂਗ ਡੈਮ ਵੀ ਖੁਲ੍ਹਣ ਜਾ ਰਿਹਾ ਹੈ।