• Home
  • ਗੱਤਕਾ ਨੂੰ ਪੇਟੈਂਟ ਕਰਾਉਣ ਸਬੰਧੀ ਦਸਤਾਵੇਜ਼ਾਂ ਨਾਲ ਕੀਤੀ ਛੇੜਛਾੜ : ਗਰੇਵਾਲ

ਗੱਤਕਾ ਨੂੰ ਪੇਟੈਂਟ ਕਰਾਉਣ ਸਬੰਧੀ ਦਸਤਾਵੇਜ਼ਾਂ ਨਾਲ ਕੀਤੀ ਛੇੜਛਾੜ : ਗਰੇਵਾਲ

ਚੰਡੀਗੜ੍ਹ 23 ਮਾਰਚ - ਸਿੱਖ ਸ਼ਸ਼ਤਰ ਵਿੱਦਿਆ ਅਤੇ ਗੱਤਕਾ ਨੂੰ ਟਰੇਡਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਉਣ ਵਿਰੁੱਧ ਦੇਸ਼-ਵਿਦੇਸ਼ ਵਿੱਚ ਵਸਦੇ ਸਮੁੱਚੇ ਸਿੱਖਾਂ ਅਤੇ ਗੱਤਕਾ ਜਥੇਬੰਦੀਆਂ ਪੂਰਨ ਰੋਹ ਵਿੱਚ ਹਨ। ਨੈਸ਼ਨਲ ਗੱਤਕਾ ਐਸੋਸੀਏਸ਼ਨਆਫ ਇੰਡੀਆ ਵੱਲੋਂ ਸਬੰਧਤ ਵਿਅਕਤੀ ਨੂੰ ਤਲਬ ਕਰਨ ਅਤੇ ਇਸ ਪੇਟੈਂਟ ਨੂੰ ਤੁਰੰਤ ਰੱਦ ਕਰਵਾਉਣ ਦੀ ਸ਼ਿਕਾਇਤ ਸਿੱਖਾਂ ਦੀ ਸੁਪਰੀਮ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਵੀ ਪਹੁੰਚ ਚੁੱਕੀ ਹੈ ਪਰ ਇਸੇ ਦੌਰਾਨ ਪੇਟੈਂਟ ਕਰਵਾਉਣ ਵਾਲੇ ਕੰਪਨੀਅਤੇ ਉਸ ਦੇ ਮਾਲਕ ਵੱਲੋਂ ਦਿੱਲੀ ਵਿੱਚ 20 ਕਰੋੜ ਰੁਪਏ ਖਰਚਕੇ ਗੱਤਕੇ ਦੀ ਵਰਲਡ ਲੀਗ ਕਰਾਉਣ, ਜਾਅਲੀ ਬੁਕਿੰਗ ਰਸੀਦਾਂ ਛਾਪਣ ਅਤੇ ਕੰਪਨੀਆਂ ਸਥਾਪਤ ਕਰਨ ਨੂੰ ਲੈ ਕੇ ਕਾਫੀ ਨਵੇਂ ਰਾਜ ਸਾਹਮਣੇ ਆਏ ਹਨ।

            ਅੱਜ ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਖੁਲਾਸੇ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਦਿੱਲੀ ਦੇ ਜਿਸ ਸ਼ਖਸ, ਹਰਪ੍ਰੀਤ ਸਿੰਘ ਖਾਲਸਾ, ਨੇਟਰੇਡਮਾਰਕ ਕਾਨੂੰਨ ਤਹਿਤ ਗੱਤਕਾ ਅਤੇ ਸਿੱਖ ਯੁੱਧ ਕਲਾ ਨੂੰ ਪੇਟੈਂਟ ਕਰਵਾਇਆ ਹੈ ਉਸ ਵੱਲੋਂ 22 ਮਾਰਚ ਤੋਂ 28 ਮਾਰਚ ਤੱਕ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਜਨਤਕ ਤੌਰ 'ਤੇ ਐਲਾਨੀ ਵਰਲਡ ਗੱਤਕਾ ਲੀਗ ਕਰਵਾਉਣਾ ਵੀਇੱਕ ਕੋਰਾ ਝੂਠ ਸਾਬਤ ਹੋਇਆ ਹੈ। ਇੰਨ੍ਹਾ ਹੀ ਨਹੀਂ ਇਸ ਵਿਅਕਤੀ ਨੇ ਆਪਣੀਆਂ ਤਿੰਨ ਵੈੱਬਸਾਈਟਾਂ ਉਤੇ ਵਰਲਡ ਗੱਤਕਾ ਲੀਗ ਉੱਪਰ ਖਰਚੇ ਜਾਣ ਵਾਲੇ 20 ਕਰੋੜ ਰੁਪਏ ਦਾ ਤਜ਼ਵੀਜ਼ਤ ਵੇਰਵਾ ਵੀ ਪੇਸ਼ ਕੀਤਾ ਹੈ ਪਰ ਅਸਲ ਵਿੱਚ ਇਸ ਲੀਗ ਦੇਨਾਮ 'ਤੇ ਗੱਤਕਾ ਖਿਡਾਰੀਆਂ ਨਾਲ ਧੋਖਾ ਹੋਇਆ ਹੈ ਕਿਉਂਕਿ ਜੇਤੂ ਟੀਮਾਂ ਲਈ ਇੱਕ ਕਰੋੜ ਰੁਪਏ, ਦੂਜੇ ਸਥਾਨ ਲਈ 75 ਲੱਖ ਰੁਪਏ ਅਤੇ ਤੀਜੇ ਸਥਾਨ 'ਤੇ ਆਉਣ ਟੀਮ ਨੂੰ 50 ਲੱਖ ਰੁਪਏ ਨਗਦ ਇਨਾਮ ਦੇਣ ਦਾ ਜਨਤਕ ਐਲਾਨ ਵੀ ਵੈਬਸਾਈਟਅਤੇ ਹੋਰ ਸ਼ੋਸ਼ਲ ਮੀਡੀਆ ਉਪਰ ਕੀਤਾ ਹੋਇਆ ਸੀ।

            ਹੁਣ ਇਸ ਵਿਅਕਤੀ ਵੱਲੋਂ ਇਹ ਵਰਲਡ ਗੱਤਕਾ ਲੀਗ 6 ਅਪ੍ਰੈਲ ਤੋਂ ਕਰਾਉਣ ਦਾ ਸ਼ੋਸ਼ਾ ਛੱਡਿਆ ਗਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਲੀਗ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਵੱਲੋਂ ਹੀ ਕੀਤਾ ਜਾਵੇਗਾ ਪਰ ਲੱਗਾ ਹੈ ਕਿ ਪ੍ਰਧਾਨ ਮੰਤਰੀਦਫਤਰ ਨੇ ਅਜਿਹੇ ਕਿਸੇ ਵੀ ਸਮਾਗਮ ਲਈ ਕੋਈ ਤਰੀਕ ਨਹੀਂ ਦਿੱਤੀ। ਇਸ ਤੋਂ ਇਲਾਵਾ ਇਸੇ ਸ਼ਖਸ਼ ਵੱਲੋਂ ਆਪਣੇ ਇੱਕ ਈ-ਪੇਪਰ ਸਾਡਾ ਹੱਕ ਸਮੇਤ ਵੈਬਸਾਈਟਾਂ ਅਤੇ ਸ਼ੋਸ਼ਲ ਮੀਡੀਆ ਉਪਰ ਸਾਈ ਦੀ ਸਹਾਇਤਾ ਨਾਲ 40 ਗੱਤਕਾ ਕੋਚਾਂ ਦੀਆਂਅਸਾਮੀਆਂ ਭਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਜਿੰਨਾਂ ਨੂੰ ਆਪਣੀ ਕੰਪਨੀ ਵੱਲੋਂ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਮੇਤ ਮਹਿੰਗਾਈ ਭੱਤਾ, ਸਫ਼ਰ ਭੱਤਾ ਆਦਿ ਦੇਣ ਅਤੇ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਸਾਈ ਵੱਲੋਂ ਦੇਣ ਦਾ ਭਰੋਸਾ ਗੱਤਕਾਖਿਡਾਰੀਆਂ ਨੂੰ ਦਿੱਤਾ ਜਾ ਰਿਹਾ ਹੈ ਪਰ ਜਦੋਂ ਇਸ ਸਬੰਧੀ ਸਾਈ ਦੇ ਅਘਕਾਰੀਆਂ ਨਾਲ ਗੱਲ ਕੀਤੀ ਤਾਂ ਉਨਾਂ ਗੱਤਕੇ ਲਈ ਅਜਿਹੀ ਕੋਈ ਵੀ ਅਸਾਮੀ ਦੀ ਰਚਨਾ ਹੋਣ ਜਾਂ ਭਰਤੀ ਕਰਨ ਤੋਂ ਕੋਰੀ ਨਾਂਹ ਕੀਤੀ ਹੈ ਅਤੇ ਸ਼ਿਕਾਇਤ ਮਿਲਣ 'ਤੇ ਸਾਈ ਦੇਨਾਮ 'ਤੇ ਧਾਂਧਲੀ ਕਰਨ ਵਾਲੇ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

            ਉਨ੍ਹਾਂ ਖੁਲਾਸਾ ਕੀਤਾ ਕਿ ਇਸ ਵਿਅਕਤੀ ਵੱਲੋਂ ਦੇਸ਼-ਵਿਦੇਸ਼ ਵਿੱਚੋਂ ਚੰਦਾ ਇਕੱਠਾ ਕਰਨ ਦੇ ਨਾਂਅ ਹੇਠਾਂ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਨਾਵਾਂ ਵਾਲੀਆਂ ਦੋ ਜਾਅਲੀ ਰਸੀਦਾਂ ਛਪਵਾਈਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਰਸੀਦਇੱਕ ਕਰੋੜ 75 ਲੱਖ ਰੁਪਏ ਅਤੇ ਦੂਜੀ ਰਸੀਦ 25 ਲੱਖ ਰੁਪਏ ਦੀ ਜ਼ਮਾਨਤ ਜ਼ਮਾਂ ਕਰਵਾਉਣ ਬਾਰੇ ਹੈ ਜਦਕਿ ਸਾਈ ਵੱਲੋਂ ਅਜਿਹੀਆਂ ਰਸੀਦਾਂ ਜਾਰੀ ਕਰਨ ਤੋਂ ਸਪੱਸ਼ਟ ਇਨਕਾਰ ਕੀਤਾ ਗਿਆ ਹੈ। ਪਤਾ ਕਰਨ 'ਤੇ ਸਾਈ ਦੇ ਅਧਿਕਾਰੀਆਂ ਦਾਕਹਿਣਾ ਸੀ ਕਿ ਸਟੇਡੀਅਮ ਦੀ ਬੁਕਿੰਗ ਲਈ ਉਨ੍ਹਾਂ ਰਸੀਦਾਂ ਹੀ ਨਹੀਂ ਛਪਵਾਈਆਂ ਕਿਉਂਕਿ ਸਟੇਡੀਅਮ ਦੀ ਬੁਕਿੰਗ ਤਾਂ ਆਨਲਾਈਨ ਹੀ ਹੁੰਦੀ ਹੈ। ਉਨ੍ਹਾਂ ਮਾਰਚ ਮਹੀਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਕਿਸੇ ਗੱਤਕਾ ਟੂਰਨਾਮੈਂਟ ਲਈ ਬੁੱਕ ਹੋਣਤੋਂ ਵੀ ਕੋਰੀ ਨਾਂਹ ਕੀਤੀ ਅਤੇ ਰਸੀਦਾਂ ਨੂੰ ਵੀ ਜਾਅਲੀ ਕਰਾਰ ਦਿੱਤਾ ਹੈ। ਸਾਈ ਦੇ ਉੱਚ ਅਧਿਕਾਰੀਆਂ ਨੇ ਲਿਖਤੀ ਸ਼ਿਕਾਇਤ ਮਿਲਣ 'ਤੇ ਫ਼ਰਜ਼ੀ ਰਸੀਦਾਂ ਤਿਆਰ ਕਰਕੇ ਸਾਈ ਦੇ ਨਾਮ ਦਾ ਦੁਰਉਪਯੋਗ ਕਰਨ ਵਾਲੇ ਦੋਸ਼ੀਆਂ ਖਿਲਾਫ ਪੁਲੀਸ ਕੋਲਸ਼ਿਕਾਇਤ ਦਰਜ ਕਰਾਉਣ ਦਾ ਭਰੋਸਾ ਦਿੱਤਾ ਹੈ।

            ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਟਰੇਡਮਾਰਕ ਅਥਾਰਟੀ ਤੋਂ ਆਰਟੀਆਈ ਰਾਹੀਂ ਗੱਤਕਾ ਅਤੇ ਸਿੱਖ ਯੁੱਧ ਕਲਾ ਨੂੰ ਪੇਟੈਂਟ ਕਰਵਾਉਣ ਸਬੰਧੀ ਅਰਜੀਕਾਰ ਵੱਲੋਂ ਦਾਖਲ ਕੀਤੇ ਸਾਰੇ ਦਸਤਾਵੇਜ਼ ਮੰਗੇ ਹਨਤਾਂ ਜੋ ਗੁਰੂ ਸਾਹਿਬਾਨ ਵੱਲੋਂ ਸਿੱਖਾਂ ਨੂੰ ਬਖਸ਼ੀ ਇਸ ਦਾਤ ਅਤੇ ਪੁਰਾਤਨ ਯੁੱਧ ਵਿੱਦਿਆ ਨੂੰ ਕਿਸੇ ਇੱਕ ਵਿਅਕਤੀ ਵੱਲੋਂ ਆਪਣੇ ਨਾਂਅ ਹੇਠ ਮਾਲਕੀਅਤ ਦਰਜ ਕਰਾਉਣ ਸਬੰਧੀ ਦਿੱਤੇ ਸਬੂਤਾਂ ਅਤੇ ਦਸਤਾਵੇਜ਼ਾਂ ਦੀ ਪੜਚੋਲ ਕੀਤੀ ਜਾ ਸਕੇ।

            ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਾਇਆ ਹੈ ਕਿ ਇਸ ਵਿਅਕਤੀ ਨੇ ਆਪਣੀਆਂ ਤਿੰਨ ਵੈੱਬਸਾਈਟਾਂ ਉਤੇ ਪੇਟੈਂਟ ਕਰਵਾਉਣ ਸਬੰਧੀ ਪਾਏ ਦਸਤਾਵੇਜ਼ਾਂ ਵਿੱਚ ਵੀ ਛੇੜਛਾੜ ਕੀਤੀ ਹੋਈ ਹੈ ਅਤੇ ਟਰੇਡਮਾਰਕ ਅਥਾਰਟੀ ਵੱਲੋਂ ਜਾਰੀਸਰਕਾਰੀ ਦਸਤਾਵੇਜ਼ਾਂ ਵਿੱਚ ਦਿੱਤੇ ਸੰਪਰਕ ਨੰਬਰ ਅਤੇ ਈਮੇਲ ਬਦਲਕੇ ਕੋਈ ਹੋਰ ਨਿੱਜੀ ਈਮੇਲ ਅਤੇ ਨੰਬਰ ਲਿਖੇ ਹੋਏ ਹਨ ਜੋ ਕਿ ਸਰਕਾਰੀ ਦਸਤਾਵੇਜਾਂ ਨਾਲ ਛੇੜਛਾੜ ਕਰਨ ਦਾ ਸਪੱਸ਼ਟ ਫ਼ਰਦ ਜ਼ੁਰਮ ਆਇਦ ਹੁੰਦਾ ਹੈ।

            ਗਰੇਵਾਲ ਨੇ ਇਹ ਵੀ ਦੱਸਿਆ ਕਿ ਪਿਛਲੇ ਦਿਨੀਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵੱਲੋਂ ਦਿੱਲੀ ਦੇ ਇਸ ਸ਼ਖਸ ਵੱਲੋਂ ਗੱਤਕੇ ਨੂੰ ਪੇਟੈਂਟ ਕਰਾਉਣ ਸਬੰਧੀ ਕੀਤੇ ਖੁਲਾਸਿਆਂ