• Home
  • ਕੈਨੇਡਾ ‘ਚ ਅਪ੍ਰੈਲ ਮਹੀਨਾ ਛੇਤੀ ‘ਸਿੱਖ ਵਿਰਸਾ’ ਮਹੀਨਾ ਬਣ ਜਾਵੇਗਾ : ਸੁਖ ਧਾਲੀਵਾਲ

ਕੈਨੇਡਾ ‘ਚ ਅਪ੍ਰੈਲ ਮਹੀਨਾ ਛੇਤੀ ‘ਸਿੱਖ ਵਿਰਸਾ’ ਮਹੀਨਾ ਬਣ ਜਾਵੇਗਾ : ਸੁਖ ਧਾਲੀਵਾਲ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਕੈਨੇਡੀਅਨ ਸੰਸਦ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਵਿਚ ਅਪ੍ਰੈਲ ਮਹੀਨਾ ਛੇਤੀ ਹੀ ਸਿੱਖ ਵਿਰਸਾ ਮਹੀਨਾ ਬਣ ਜਾਵੇਗਾ, ਉਨਾਂ ਦਸਿਆ ਕਿ ਬਿੱਲ ਸੀ-376 ਦਾ ਦੂਜੀ ਰੀਡਿੰਗ ਚੱਲ ਰਹੀ ਹੈ ਤਾਂ ਜੋ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਵਿਰਸਾ ਮਹੀਨਾ ਐਲਾਨਿਆ ਜਾ ਸਕੇ। ਉਨਾਂ ਦਸਿਆ ਕਿ ਜਿਵੇਂ ਹੀ ਬਿੱਲ ਦੀ ਦੂਜੀ ਰੀਡਿੰਗ ਪੂਰੀ ਹੋ ਜਾਵੇਗਾ ਤਿਵੇਂ ਹੀ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਸਾ ਮਹੀਨੇ ਵਜੋਂ ਮਨਾਉਣ ਦਾ ਐਲਾਨ ਹੋ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਇਸ ਦੇਸ਼ ਵਿੱਚ ਸਿੱਖਾਂ ਦੇ ਅਮੀਰ ਇਤਿਹਾਸ, ਵਿਰਸੇ ਤੇ ਯੋਗਦਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਸਿਰਫ ਸਿੱਖਾਂ ਦੀ ਕਹਾਣੀ ਨਹੀਂ ਹੈ ਸਗੋਂ ਇਹ ਕੈਨੇਡਾ ਦੀ ਕਹਾਣੀ ਹੈ।

ਇਸ ਬਿੱਲ ਦੇ ਪਾਸ ਹੋਣ ਦੇ ਨਾਲ ਅਪ੍ਰੈਲ ਇਸ ਦੇਸ਼ ਵਿੱਚ ਸਿੱਖ ਵਿਰਸਾ ਮਹੀਨੇ ਬਣ ਜਾਵੇਗਾ। ਇਸ ਮਹੀਨੇ ਨੂੰ ਕੈਨੇਡਾ ਦੇ ਵਿਰਾਸਤ ਮੰਤਰਾਲੇ ਨੇ ਇਸ ਲਈ ਚੁਣਿਆ ਹੈ ਕਿਉਂਕਿ ਇਸ ਮਹੀਨੇ 'ਚ ਖਾਲਸਾ ਸਾਜਣਾ ਦਿਵਸ ਮਨਾਇਆ ਜਾਂਦਾ ਹੈ।