• Home
  • ਕ੍ਰਿਕਟ : ਮਹਿਲਾ ਵਿਸ਼ਵ ਕੱਪ ‘ਚੋਂ ਟੀਮ ਦੇ ਬਾਹਰ ਹੋਣ ਤੋਂ ਬਾਅਦ ਕੋਚ ਤੇ ਮਿਤਾਲੀ ਆਏ ਆਹਮੋਂ ਸਾਹਮਣੇ

ਕ੍ਰਿਕਟ : ਮਹਿਲਾ ਵਿਸ਼ਵ ਕੱਪ ‘ਚੋਂ ਟੀਮ ਦੇ ਬਾਹਰ ਹੋਣ ਤੋਂ ਬਾਅਦ ਕੋਚ ਤੇ ਮਿਤਾਲੀ ਆਏ ਆਹਮੋਂ ਸਾਹਮਣੇ

ਮੁੰਬਈ : ਵਿਸ਼ਵ ਮਹਿਲਾ ਟੀ-20 ਟੂਰਨਾਮੈਂਟ ਦੇ ਅਹਿਮ ਮੈਚ ਸੈਮੀਫਾਈਨਲ ਵਿੱਚ ਭਾਰਤੀ ਮਹਿਲਾ ਕ੍ਰਿਕਟ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੂੰ ਬਾਹਰ ਬਿਠਾਉਣ ਦਾ ਮਾਮਲਾ ਠੰਢਾ ਪੈਂਦਾ ਨਜ਼ਰ ਨਹੀਂ ਆ ਰਿਹਾ। ਟੀਮ ਮੈਨੇਜਮੈਂਟ ਵਲੋਂ ਵਾਰ ਵਾਰ ਵੱਖ ਵੱਖ ਬਿਆਨਬਾਜ਼ੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮੈਨੇਜਮੈਂਟ ਦਾ ਇੱਕ ਹਿੱਸਾ ਮਿਤਾਲੀ ਰਾਜ ਨਾਲ ਬਹੁਤ ਜ਼ਿਆਦਾ ਈਰਖ਼ਾ ਕਰਦਾ ਹੈ। ਕਈ ਪੁਰਾਣੇ ਕ੍ਰਿਕਟਰ ਤਾਂ ਨਿਸ਼ਾਨਾ ਮੌਜੂਦਾ ਕਪਤਾਨ ਹਰਮਨਪ੍ਰੀਤ ਕੌਰ ਨੂੰ ਵੀ ਬਣਾ ਰਹੇ ਹਨ।
ਕੁਝ ਦਿਨ ਪਹਿਲਾਂ ਟੀਮ ਮੈਨੇਜਰ 'ਤੇ ਦੋਸ਼ ਲਾਉਂਦਿਆਂ ਹਰਮਨ ਨੇ ਕਿਹਾ ਸੀ ਕਿ ਟੀਮ ਮੈਨੇਜਮੈਂਟ ਨੇ ਮਿਤਾਲੀ ਨੂੰ ਬਾਹਰ ਬਿਠਾਉਣ ਦਾ ਫੈਸਲਾ ਕੀਤਾ ਸੀ ਪਰ ਅਗਲੇ ਹੀ ਦਿਨ ਮੈਨੇਜਰ ਨੇ ਕਿਹਾ ਕਿ ਹਰਮਨ ਝੂਠੀ ਅਤੇ ਚਲਾਕ ਹੈ ਜਦਕਿ ਮਿਤਾਲੀ ਨੂੰ ਬਾਹਰ ਬਿਠਾਉਣ ਦਾ ਫੈਸਲਾ ਸਮੂਹਿਕ ਤੌਰ 'ਤੇ ਕੀਤਾ ਗਿਆ ਸੀ।

ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਮਿਤਾਲੀ ਨੇ ਕਿਹਾ ਸੀ ਕਿ ਟੀਮ ਮੈਨੇਜਮੈਂਟ ਤੇ ਕੋਚ ਉਨਾਂ ਦੇ ਕਰੀਅਰ ਨੂੰ ਬਰਬਾਦ ਕਰਨਾ ਚਾਹੁੰਦੇ ਹਨ ਜਿਸ ਦੇ ਜਵਾਬ 'ਚ ਕੋਚ ਰਮੇਸ਼ ਪਵਾਰ ਨੇ ਕਿਹਾ ਹੈ ਕਿ ਮਿਤਾਲੀ ਝੂਠ ਬੋਲ ਰਹੀ ਹੈ ਤੇ ਉਹ ਕੇਵਲ ਆਪਣੇ ਲਈ ਖੇਡਦੀ ਹੈ। ਕੋਚ ਨੇ ਕਿਹਾ ਕਿ ਮਿਤਾਲੀ ਟੀਮ 'ਚ ਅਰਾਜਕਤਾ ਫੈਲਾਉਂਦੀ ਹੈ।
ਕੋਚ ਦੇ ਬਿਆਨ 'ਚ ਮਿਤਾਲੀ ਨੇ ਕਿਹਾ ਕਿ ਉਸ ਨੇ ਹਮੇਸ਼ਾ ਦੇਸ਼ ਨੂੰ ਅੱਗੇ ਰੱਖਿਆ ਹੈ ਤੇ ਆਪਣੇ ਕਰੀਅਰ 'ਚ ਦੇਸ਼ ਲਈ ਕਈ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ।
ਇਸ ਸਾਰੀ ਬਿਆਨਬਾਜ਼ੀ ਤੋਂ ਬਾਅਦ ਪਤਾ ਲਗਦਾ ਹੈ ਕਿ ਕੋਚ ਕਿਸੇ ਘਟੀਆ ਬੰਦੇ ਦੇ ਹੱਥ ਚੜੇ ਹੋਏ ਹਨ। ਅਗਰ ਮਿਤਾਲੀ ਦੇ ਕਰੀਅਰ ਦੀਆਂ ਪ੍ਰਾਪਤੀਆਂ ਨੂੰ ਉਠਾ ਕੇ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਉਸ ਵਰਗੀ ਸ਼ਾਨਦਾਰ ਖਿਡਾਰਣ ਮੌਜੂਦਾ ਭਾਰਤੀ ਮਹਿਲਾ ਟੀਮ 'ਚ ਤਾਂ ਕੀ , ਲੜਕਿਆਂ ਦੀ ਟੀਮ 'ਚ ਵੀ ਨਹੀਂ ਹੈ। ਮੈਨੇਜਮੈਟ ਤੇ ਕੋਚ ਜਾਣਬੁਝ ਦੇ ਉਸ ਦਾ ਕਰੀਅਰ ਖ਼ਰਾਬ ਕਰਨਾ ਚਾਹੁੰਦੇ ਹਨ।