• Home
  • ਮੋਦੀ ਦੀਆਂ ਨੀਤੀਆਂ ਨੇ ਵਪਾਰ ਨੂੰ ਤਬਾਹ ਕੀਤਾ : ਬਿੱਟੂ-ਕਿਹਾ, ਸੱਤਾ ਵਿੱਚ ਆਉਣ ‘ਤੇ ਯੂਪੀਏ ਟੈਕਸ ਪ੍ਰਣਾਲੀ ਨੂੰ ਸਰਲ ਬਣਾਵੇਗੀ

ਮੋਦੀ ਦੀਆਂ ਨੀਤੀਆਂ ਨੇ ਵਪਾਰ ਨੂੰ ਤਬਾਹ ਕੀਤਾ : ਬਿੱਟੂ-ਕਿਹਾ, ਸੱਤਾ ਵਿੱਚ ਆਉਣ ‘ਤੇ ਯੂਪੀਏ ਟੈਕਸ ਪ੍ਰਣਾਲੀ ਨੂੰ ਸਰਲ ਬਣਾਵੇਗੀ

ਜਗਰਾਉਂ/ਲੁਧਿਆਣਾ , - ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਐਮ.ਪੀ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਨੋਟਬੰਦੀ ਅਤੇ ਜੀਐਸਟੀ ਵਰਗੀਆਂ ਗਲਤ ਅਤੇ ਲੋਕਵਿਰੋਧੀ ਨੀਤੀਆਂ ਦੁਆਰਾ ਦੇਸ਼ ਦੀ ਆਰਥਿਕਤਾ ਨੂੰ ਬਰਬਾਦ ਕਰ ਦਿੱਤਾ ਅਤੇ ਲੋਕ ਚੋਣਾਂ ਵਿੱਚ ਐਨਡੀਏ ਨੂੰ ਸਬਕ ਸਿਖਾ ਦੇਣਗੇ। ਮਲਕੀਤ ਸਿੰਘ ਦਾਖਾ ਵੱਲੋਂ ਆਯੋਜਿਤ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂਸ. ਬਿੱਟੂ ਨੇ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਸਾਰੇ ਟੈਕਸ ਢਾਂਚੇ ਨੂੰ ਸਰਲ ਬਣਾਇਆ ਜਾਵੇਗਾ ਤਾਂ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਮੁੜ ਹੁਲਾਰਾ ਦੇ ਕੇ ਉਸ ਵਿੱਚ ਸੁਧਾਰ ਲਿਆਂਦਾਜਾ ਸਕੇ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਗਰੀਬ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਦੇਣ ਲਈ ਦੇਸ਼ ਦੇ 25 ਕਰੋੜ ਲੋਕਾਂ ਨੂੰ 72 ਹਜਾਰ ਰੁਪਏ ਸਾਲਾਨਾ ਦੇਣ ਲਈ ਇਤਿਹਾਸਿਕ 'ਨਿਆਏ' ਯੋਜਨਾਲਿਆਂਦੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਮੋਦੀ ਸਰਕਾਰ ਨੇ ਸਰਕਾਰੀ ਖਜਾਨੇ ਵਿੱਚੋਂ ਵੱਡੇ ਸਨਅਤੀ ਘਰਾਣਿਆਂ ਦੇ 3.5 ਲੱਖ ਕਰੋੜ ਦੇ ਕਰਜ਼ੇ ਤਾਂ ਮਾਫ ਕੀਤੇ ਪ੍ਰੰਤੂ ਦੇਸ਼ ਦੀ ਗਰੀਬ ਜਨਤਾ ਨੂੰ ਕੋਈ ਰਾਹਤਨਹੀਂ ਦਿੱਤੀ। ਆਪਣੇ ਵਿਰੋਧੀ ਉਮੀਦਵਾਰ ਸਿਮਰਜੀਤ ਬੈਂਸ ਬਾਰੇ ਉਨ•ਾਂ ਕਿਹਾ ਕਿ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਹਲਕੇ ਦੇ ਲੋਕ ਬੈਂਸ ਭਰਾਵਾਂ ਨੂੰ ਦੋ ਵਾਰ ਚੁਣ ਕੇ ਹੁਣ ਪਛਤਾ ਰਹੇ ਹਨ। ਕਿਉਂਕਿਉਨ•ਾਂ ਦੇ ਹੰਕਾਰੀ ਰਵੱਈਏ ਕਾਰਨ ਇਨ•ਾਂ ਇਲਾਕਿਆਂ ਦਾ ਕੋਈ ਵਿਕਾਸ ਨਹੀਂ ਹੋ ਸਕਿਆ ਅਤੇ ਹਰ ਪਾਸੇ ਫੈਲੀ ਗੰਦਗੀ ਕਾਰਣ ਮਾਰਦੀ ਬਦਬੂ ਨਾਲ ਬਿਮਾਰੀਆਂ ਫੈਲ ਰਹੀਆਂ ਹਨ। ਸ. ਬਿੱਟੂ ਨੇ ਦੱਸਿਆਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਦੀ ਵਿੱਤੀ ਹਾਲਤ ਨੂੰ ਸੁਧਾਰ ਕੇ ਸਾਰੇ ਸ਼ਹਿਰਾਂ ਦੇ ਵਿਕਾਸ ਦਾ ਵਿਆਪਕ ਰੋਡ ਮੈਪ ਤਿਆਰ ਕਰ ਲਿਆ ਹੈ ਅਤੇ ਜਗਰਾਉਂ ਸ਼ਹਿਰ ਦੀ ਖੂਬਸੂਰਤੀ ਅਤੇ ਤੇਜ ਵਿਕਾਸਨੂੰ ਪਹਿਲ ਦਿੱਤੀ ਜਾਵੇਗੀ। ਉਨ•ਾਂ ਕਿਹਾ ਕਿ ਉਨ•ਾਂ ਦੀ ਪਿਛਲੇ 5 ਸਾਲ ਦੇ ਕਾਰਜਕਾਲ ਵਿੱਚ ਕਾਰਗੁਜਾਰੀ ਪੰਜਾਬ ਦੇ ਸਾਰੇ ਸੰਸਦਾ ਨਾਲੋਂ ਵਧੀਆ ਮੰਨੀ ਗਈ ਅਤੇ ਉਨ•ਾਂ ਸੰਸਦ ਵਿੱਚ 486 ਮੁੱਦੇਉਠਾਏ ਅਤੇ ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਹਾਜ਼ਰ ਰਹੇ। ਉਨ•ਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਣ ਲਈ ਉਨ•ਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ। ਸਾਬਕਾਮੰਤਰੀ ਮਲਕੀਤ ਸਿੰਘ ਦਾਖਾ ਅਤੇ ਪ੍ਰਸ਼ੋਤਮ ਖਲੀਫਾ ਨੇ ਕਿਹਾ ਕਿ ਜਗਰਾਉਂ ਦੇ ਲੋਕ ਇਸ ਵਾਰ ਸ. ਬਿੱਟੂ ਨੂੰ ਵੱਡੀ ਜਿੱਤ ਦਵਾਉਣ ਲਈ ਮਤਦਾਨ ਦਾ ਦਿਨ ਉਡੀਕ ਰਹੇ ਹਨ, ਕਿਉਂਕਿ ਉਨ•ਾਂ ਨੇ ਜਗਰਾਉਂਦੇ ਕਈ ਪ੍ਰੋਜੈਕਟਾਂ ਲਈ ਦਿਲ ਖੋਲ• ਕੇ ਗ੍ਰਾਂਟਾਂ ਦਿੱਤੀਆਂ। ਇਸ ਮੌਕੇ ਤੇ ਸੋਨੀ ਗਾਲਿਬ ਪ੍ਰਧਾਨ ਜਿਲ•ਾ ਕਾਂਗਰਸ ਦੇਹਾਤੀ ਅਤੇ ਸਾਰੇ ਕਾਂਗਰਸੀ ਕੌਂਸਲਰ ਵੀ ਹਾਜਿਰ ਸਨ।

मोदी की नीति