• Home
  • ਪੁਲਿਸ ,ਪ੍ਰਸ਼ਾਸਨ ਦੇ ਟ੍ਰੈਫਿਕ ਪ੍ਰਬੰਧਾਂ ਦੀ ਖੁੱਲ੍ਹੀ ਪੋਲ -ਮੋਹਾਲੀ ,ਖਰੜ ਦੀਆਂ ਸੜਕਾਂ ਤੇ ਸਭ ਤੋਂ ਵੱਡਾ ਲੱਗਾ ਜਾਮ -ਕਈ ਅਧਿਕਾਰੀ ਵੀ ਜਾਮ ਚ ਫਸੇ

ਪੁਲਿਸ ,ਪ੍ਰਸ਼ਾਸਨ ਦੇ ਟ੍ਰੈਫਿਕ ਪ੍ਰਬੰਧਾਂ ਦੀ ਖੁੱਲ੍ਹੀ ਪੋਲ -ਮੋਹਾਲੀ ,ਖਰੜ ਦੀਆਂ ਸੜਕਾਂ ਤੇ ਸਭ ਤੋਂ ਵੱਡਾ ਲੱਗਾ ਜਾਮ -ਕਈ ਅਧਿਕਾਰੀ ਵੀ ਜਾਮ ਚ ਫਸੇ

ਮੋਹਾਲੀ :- ਅੱਜ ਟ੍ਰਾਈਸਿਟੀ ਦੇ ਬਲੌਂਗੀ ਬੈਰੀਅਰ ਮੁਹਾਲੀ ਰੋਡ ਤੋਂ ਖਰੜ ਦੇ ਖਾਨਪੁਰ ਚੌਕ ਤੱਕ ਪੁਲਿਸ ਪ੍ਰਸ਼ਾਸਨ ਦੇ ਟ੍ਰੈਫਿਕ ਪ੍ਰਬੰਧਾਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ ,ਜਦੋਂ ਸਵੇਰੇ ਅੱਠ ਵਜੇ ਤੋਂ ਹੀ ਪੂਰੇ ਖਰੜ -ਮੋਹਾਲੀ ਦੀਆਂ ਮੁੱਖ ਸੜਕਾਂ ਤੋਂ ਇਲਾਵਾ ਲਿੰਕ ਸੜਕਾਂ ਤੇ ਵੀ ਜਾਮ ਲੱਗ ਗਿਆ ।ਸਵੇਰ ਤੋਂ ਪੈ ਰਹੇ ਭਾਰੀ ਮੀਂਹ ਦੌਰਾਨ ਘੰਟਿਆਂ ਬਦੀ ਲੱਗੇ ਇਸ ਜਾਮ ਨੂੰ ਖੋਲ੍ਹਣ ਚ ਟਰੈਕ ਪੁਲਿਸ ਅਸਮਰੱਥ ਹੈ ,ਕਿਉਂਕਿ ਚੰਡੀਗੜ੍ਹ ਦੇ ਦਫਤਰਾਂ ਨੂੰ ਸਵੇਰੇ ਲੋਕਾਂ ਦੇ ਜਾਣ ਅਤੇ ਖਰੜ ਨੇੜੇ ਬਣੀ ਘੜੂੰਆਂ ਯੂਨੀਵਰਸਿਟੀ ਤੇ ਕੁਰਾਲੀ ਰੋਡ ਤੇ ਰਿਆਤ ਬਾਹਾਰਾ ਯੂਨੀਵਰਸਿਟੀ ਨੂੰ ਜਾਣ ਵਾਲੇ ਵਹੀਕਲਾਂ ਦੀ ਤਾਦਾਦ ਇੱਕੋ ਸਮੇਂ ਇੰਨੀ ਵੱਧ ਗਈ ਹੈ ,ਜਿਸ ਕਾਰਨ ਸਰਕਾਰੀ ਦਫ਼ਤਰਾਂ ਨੂੰ ਜਾਣ ਵਾਲੇ ਮੁਲਾਜ਼ਮ ਅਜੇ ਤੱਕ ਸੜਕਾਂ ਤੇ ਟ੍ਰੈਫਿਕ ਚ ਫਸੇ ਹੋਏ ਹਨ । ਇੱਥੋਂ ਤੱਕ ਸੜਕਾਂ ਤੇ ਪੰਜ -ਪੰਜ ਛੇ -ਛੇ ਲਾਈਨਾਂ ਲੱਗੀਆਂ ਹੋਈਆਂ ਹਨ ਜਿਸ ਕਾਰਨ ਕਈਆਂ ਦੀਆਂ ਗੱਡੀਆਂ ਦੀਆਂ ਟੱਕਰਾਂ ਹੋਣ ਦੀ ਵੀ ਸੂਚਨਾ ਹੈ ।

ਪੁਲਸ ਦੇ ਇੱਕ ਟਰੈਫ਼ਿਕ ਕਰਮਚਾਰੀ ਨਾਲ ਜਦੋਂ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਤੋਂ ਵਰ੍ਹਦੇ ਮੀਂਹ ਚ ਇਨ੍ਹਾਂ ਜ਼ਿਆਦਾ ਟਰੈਫ਼ਿਕ ਕੰਟਰੋਲ ਕਰਨਾ ਔਖਾ ਹੈ।
ਦੱਸਣਯੋਗ ਹੈ ਕਿ ਖਰੜ ਚੰਡੀਗੜ੍ਹ ਰੋਡ ਤੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ ।ਪਰ ਫਲਾਈਓਵਰ ਬਣਾਉਣ ਵਾਲੀ ਕੰਪਨੀ ਵੱਲੋਂ ਕੋਈ ਵੀ ਲੋਕਾਂ ਦੀ ਆਵਾਜਾਈ ਦੇ ਬਦਲਵੇਂ ਪ੍ਰਬੰਧ ਨਹੀਂ ਕੀਤੇ ਗਏ। ਜਿਸ ਕਾਰਨ ਲਾਂਡਰਾਂ ਰੋਡ ਕੁਰਾਲੀ ਰੋਡ ਮੋਰਿੰਡਾ ਰੋਡ ਸਾਰੇ ਪਾਸਿਓਂ ਜਾਮ ਲੱਗਾ ਹੋਇਆ ਹੈ ।