• Home
  • ਜਦੋਂ ਭਗਵਾਨ ਮਹਾਂਵੀਰ ਦੀ ਥਾਂ ਮਹਾਤਮਾ ਬੁੱਧ ਦੀ ਤਸਵੀਰ ਲਗਾਈ :-ਜੈਨ ਧਰਮ ਚ ਰੋਸ

ਜਦੋਂ ਭਗਵਾਨ ਮਹਾਂਵੀਰ ਦੀ ਥਾਂ ਮਹਾਤਮਾ ਬੁੱਧ ਦੀ ਤਸਵੀਰ ਲਗਾਈ :-ਜੈਨ ਧਰਮ ਚ ਰੋਸ

ਲੁਧਿਆਣਾ :- ਪੰਜਾਬ ਸਰਕਾਰ ਵੱਲੋਂ ਜੈਨ ਧਰਮ ਦੇ 24ਵੇ ਜੈਨ ਤੀਰਥਾਂਕਰ ਭਗਵਾਨ ਮਹਾਵੀਰ ਸਵਾਮੀ ਦੀ ਜੈਅੰਤੀ ਮੌਕੇ ਵੱਖ ਵੱਖ ਅਖ਼ਬਾਰਾਂ ਨੂੰ ਜਾਰੀ ਕੀਤੇ ਗਏ ਇਸ਼ਤਿਹਾਰਾਂ ਚ ਭਗਵਾਨ ਮਹਾਂਵੀਰ ਸਵਾਮੀ ਜੀ ਦੀ ਤਸਵੀਰ ਦੀ ਥਾਂ ਮਹਾਤਮਾ ਬੁੱਧ ਦੀ ਫੋਟੋ ਲਗਾਈ ਗਈ ,ਜਿਸ ਤੋਂ ਬਾਅਦ ਜੈਨ ਸਮਾਜ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਜੈਨ ਸਮਾਜ ਦੇ ਕੁਆਰਡੀਨੇਟਰ ਡਾਕਟਰ ਸੰਦੀਪ ਜੈਨ ਨੇ
ਪੰਜਾਬ ਸਰਕਾਰ ਨੂੰ ਰੋਸ ਵਜੋਂ ਚਿੱਠੀ ਲਿਖੀ ਹੈ ਕਿ ਸਾਲ 2007 ਤੋ ਭਗਵਾਨ ਮਹਾਵੀਰ ਸਵਾਮੀ ਜੀ ਦੇ ਜਨਮ ਦਿਵਸ ਮੌਕੇ ਹਰ ਸਾਲ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰ ਲਗਾਏ ਜਾ ਰਹੇ ਹਨ ,ਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਕਿਉਂ ਭਗਵਾਨ ਮਹਾਂਵੀਰ ਦੀ ਥਾਂ ਤੇ ਤਸਵੀਰ ਮਹਾਤਮਾ ਬੁੱਧ ਦੀ ਲਗਾਈ ਗਈ । ਇਸੇ ਦੌਰਾਨ ਡਾਕਟਰ ਰਮੇਸ਼ ਜੈਨ ਰਾਏਕੋਟ ਨੇ ਵੀ ਸਰਕਾਰ ਦੀ ਅਣਗਹਿਲੀ ਤੇ ਰੋਸ ਪ੍ਰਗਟ ਕੀਤਾ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੀ ਗਲਤੀ ਸੁਧਾਰਨ ਲਈ ਦੁਬਾਰਾ ਇਸ਼ਤਿਹਾਰ ਪ੍ਰਕਾਸ਼ਿਤ ਕਰਨੇ ਚਾਹੀਦੇ ਹਨ ।
ਇਸ ਸਮੇਂ ਡਾਕਟਰ ਮਨੋਜ ਜੈਨ ਰਾਏਕੋਟ ,ਗਗਨ ਜੈਨ ਆਦਿ ਆਗੂਆਂ ਨੇ ਕਿਹਾ ਕਿ ਇਸ਼ਤਿਹਾਰ ਚ ਭਗਵਾਨ ਮਹਾਂਵੀਰ ਦੀ ਤਸਵੀਰ ਚ ਗਲਤ ਫੋਟੋ ਛਾਪਣ ਦੀ ਅਣਗਹਿਲੀ ਨਹੀਂ ,ਸਗੋਂ ਸ਼ਰਾਰਤ ਜਾਪਦੀ ਹੈ । ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਦੀ ਪੜਤਾਲ ਕੀਤੀ ਜਾਵੇ ।