• Home
  • ਵੱਡੀ ਖਬਰ :-ਸੁਪਰੀਮ ਕੋਰਟ ਦੇ ਚੀਫ ਜਸਟਿਸ ਤੇ ਔਰਤ ਨਾਲ ਜਿਨਸੀ ਸ਼ੋਸ਼ਣ ਦਾ ਇਲਜ਼ਾਮ ! ਛੁੱਟੀ ਵਾਲੇ ਦਿਨ ਹੋਈ ਸੁਣਵਾਈ :ਪੜ੍ਹੋ ਕੀ ਹੈ ਮਾਮਲਾ

ਵੱਡੀ ਖਬਰ :-ਸੁਪਰੀਮ ਕੋਰਟ ਦੇ ਚੀਫ ਜਸਟਿਸ ਤੇ ਔਰਤ ਨਾਲ ਜਿਨਸੀ ਸ਼ੋਸ਼ਣ ਦਾ ਇਲਜ਼ਾਮ ! ਛੁੱਟੀ ਵਾਲੇ ਦਿਨ ਹੋਈ ਸੁਣਵਾਈ :ਪੜ੍ਹੋ ਕੀ ਹੈ ਮਾਮਲਾ

ਨਵੀਂ ਦਿੱਲੀ, (ਹਿ.ਸ.)। : ਕੁਝ ਵੇਬਸਾਈਟਾਂ 'ਤੇ ਭਾਰਤ ਦੇ ਮੁੱਖ ਜਸਟਿਸ (ਸੀ. ਜੇ. ਆਈ.) ਰੰਜਨ ਗੋਗੋਈ 'ਤੇ ਇੱਕ ਸਾਬਕਾ ਮਹਿਲਾ ਮੁਲਾਜ਼ਮ ਵੱਲੋਂ ਲਾਏ ਗਏ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਬਾਅਦ ਸ਼ਨੀਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਸੁਪ੍ਰੀਮ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਹੋਈ। ਇਲਜ਼ਾਮ ਚੀਫ਼ ਜਸਟਿਸ ਤੇ ਸਨ, ਇਸ ਲਈ ਉਨ੍ਹਾਂ ਨੇ ਕੋਈ ਹੁਕਮ ਦੇਣ ਤੋਂ ਖੁਦ ਨੂੰ ਵੱਖ ਕਰ ਲਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਅਗਲੇ ਹਫ਼ਤੇ ਦੂਜੀ ਬੈਂਚ ਸੁਣਵਾਈ ਕਰੇਗੀ।
ਚੀਫ਼ ਜਸਟਿਸ ਨੇ ਖ਼ੁਦ 'ਤੇ ਲੱਗੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਨੇ ਇਸ ਸੰਬੰਧੀ ਕਿਹਾ ਕਿ ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ ਹੈ ਅਤੇ ਨਿਆਂ ਪਾਲਿਕਾ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ ਬੇਬੁਨਿਆਦ ਅਤੇ ਅਵਿਸ਼ਵਾਸਯੋਗ ਹਨ। ਰੰਜਨ ਗੋਗੋਈ ਨੇ ਕਿਹਾ ਕਿ ਉਨ੍ਹਾਂ 'ਤੇ ਅਜਿਹੇ ਦੋਸ਼ ਲਾਉਣ ਵਾਲੀ ਔਰਤ ਦੇ ਪਿੱਛੇ ਕੋਈ ਵੱਡੀ ਤਾਕਤ ਹੈ, ਪਰ ਪੈਸੇ 'ਤੇ ਆਧਾਰ 'ਤੇ ਕੋਈ ਵੀ ਉਨ੍ਹਾਂ ਨੂੰ ਖ਼ਰੀਦ ਨਹੀਂ ਸਕਦਾ। 
ਚੀਫ਼ ਜਸਟਿਸ ਨੇ ਕਿਹਾ ਕਿ ਸ਼ਿਕਾਇਤ ਕਰਣ ਵਾਲੀ ਔਰਤ ਦਾ ਪਿਛੋਕੜ ਅਪਰਾਧਿਕ ਹੈ। ਉਸ ਖ਼ਿਲਾਫ਼ ਕਈ ਮਾਮਲੇ ਦਰਜ ਹਨ, ਜਿਸਦੀ ਵਜ੍ਹਾ ਨਾਲ ਉਹ ਚਾਰ ਦਿਨ ਜੇਲ੍ਹ 'ਚ ਵੀ ਬੰਦ ਰਹਿ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੇਰੀ ਰਿਟਾਇਰਮੇਂਟ ਦਾ ਸਮਾਂ ਨੇੜੇ ਆ ਰਿਹਾ ਹੈ ਅਤੇ ਮੇਰੇ ਬੈਂਕ ਖ਼ਾਤੇ 'ਚ 6.80 ਲੱਖ ਰੁਪਏ ਹਨ। ਉਨ੍ਹਾਂ ਕਿਹਾ ਕਿ ਮੇਰੇ ਚਪਰਾਸੀ ਕੋਲ ਮੇਰੇ ਤੋਂ ਵੱਧ ਜਾਇਦਾਦ ਹੈ। ਇਸ ਮਾਮਲੇ 'ਚ ਮੈਨੂੰ ਸਾਜਿਸ਼ ਨਜ਼ਰ ਆਉਂਦੀ ਹੈ, ਕਿਉਂਕਿ ਜਵਾਬ ਦੇਣ ਲਈ ਮੈਨੂੰ ਸਿਰਫ਼ 10 ਘੰਟਿਆਂ ਦਾ ਹੀ ਸਮਾਂ ਦਿੱਤਾ ਗਿਆ। ਪਰ ਮੈਂ ਇਸੇ ਕੋਰਟ 'ਚ ਰਹਾਂਗਾ ਅਤੇ ਬਗੈਰ ਡਰ ਦੇ ਆਪਣਾ ਕਾਰਜਕਾਲ ਪੂਰਾ ਹੋਣ ਤੱਕ ਆਪਣਾ ਜ਼ਿੰਮੇਦਾਰੀ ਨਿਭਾਵਾਂਗਾ। 
ਦਰਅਸਲ, ਕੁਝ ਵੇਬਸਾਈਟਾਂ ਨੇ ਸੁਪ੍ਰੀਮ ਕੋਰਟ 'ਚ ਕੰਮ ਕਰਣ ਵਾਲੀ ਇੱਕ ਸਾਬਕਾ ਜੁਨੀਅਰ ਅਸਿਸਟੇਂਟ ਦੇ ਹਵਾਲੇ ਨਾਲ ਖ਼ਬਰ ਛਾਪੀ ਹੈ ਕਿ ਉਸਨੇ ਬੀਤੀ 19 ਅਪ੍ਰੈਲ ਨੂੰ ਸੁਪ੍ਰੀਮ ਕੋਰਟ ਦੇ 22 ਜਜਾਂ ਨੂੰ ਚਿੱਠੀ ਲਿੱਖ ਕੇ ਚੀਫ਼ ਜਸਟਿਸ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਾਇਆ ਹੈ। ਖ਼ਬਰ ਮੁਤਾਬਕ, 10 ਅਤੇ 11 ਅਕਤੂਬਰ, 2018 ਨੂੰ ਉਸ ਨਾਲ ਛੇੜਛਾੜ ਕੀਤੀ ਗਈ। ਖ਼ਬਰ ਮੁਤਾਬਕ, ਉਸ ਔਰਤ ਨੂੰ 21 ਦਿਸੰਬਰ ਨੂੰ ਸਸਪੇਂਡ ਕਰ ਦਿੱਤਾ ਗਿਆ ਸੀ , ਜਿਸਦੀ ਵਜ੍ਹਾ ਸੀ ਕਿ ਉਸਨੇ ਬਗੈਰ ਮੰਜੂਰੀ ਦੇ ਇੱਕ ਦਿਨ ਦੀ ਛੁੱਟੀ ਲਈ ਸੀ। ਇਸ ਨੂੰ ਲੈ ਕੇ ਉਸਦੇ ਪਰਿਵਾਰ ਵਾਲਿਆਂ ਨੂੰ ਵੀ ਦਿੱਲੀ ਪੁਲਿਸ ਵੱਲੋਂ ਕਾਫ਼ੀ ਤੰਗ-ਪਰੇਸ਼ਾਨ ਕੀਤਾ ਗਿਆ।