• Home
  • ਸਾਊਦੀ ਅਰਬ ਦੀਆਂ ਔਰਤਾਂ ਵੀ ਬਣਨਗੀਆਂ ਪਾਇਲਟ

ਸਾਊਦੀ ਅਰਬ ਦੀਆਂ ਔਰਤਾਂ ਵੀ ਬਣਨਗੀਆਂ ਪਾਇਲਟ

ਰਿਆਦ, (ਖ਼ਬਰ ਵਾਲੇ ਬਿਊਰੋ): ਸਾਊਦੀ ਅਰਬ ਦੀਆਂ ਔਰਤਾਂ ਵੀ ਹੁਣ ਹਵਾਬਾਜ਼ੀ ਦੇ ਖੇਤਰ 'ਚ ਯੋਗਦਾਨ ਪਾਉਣਗੀਆਂ। ਸਾਊਦੀ ਅਰਬ 'ਚ ਪਹਿਲੀ ਵਾਰ ਮਹਿਲਾ ਪਾਇਲਟਾਂ ਅਤੇ ਫ਼ਲਾਇਟ ਅਟੈਂਡੈਂਟ ਲਈ ਨੌਕਰੀਆਂ ਦਾ ਇਸ਼ਤਿਹਾਰ ਨਿਕਲਿਆ ਹੈ। ਰਿਆਦ ਦੀ ਫਲਾਈਨਾਸ ਏਅਰਲਾਇਨਜ਼ ਨੇ ਹਵਾਬਾਜ਼ੀ ਦੇ ਖੇਤਰ 'ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਦੇ ਮਕਸਦ ਨਾਲ ਅਜਿਹਾ ਕੀਤਾ ਹੈ। ਇਹ ਇਸ਼ਤਿਹਾਰ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਤੇ ਇਸ਼ਤਿਹਾਰ ਜਾਰੀ ਹੋਣ ਦੇ 24 ਘੰਟਿਆਂ ਦੇ ਅੰਦਰ ਅੰਦਰ 1000 ਤੋਂ ਵੱਧ ਅਰਜ਼ੀਆਂ ਆ ਚੁੱਕੀਆਂ ਹਨ।
ਦਸ ਦਈਏ ਕਿ ਸਾਊਦੀ ਅਰਬ ਅਜਿਹਾ ਦੇਸ਼ ਹੈ ਜਿਥੇ ਕੁਝ ਸਮਾਂ ਪਹਿਲਾਂ ਹੀ ਔਰਤਾਂ ਨੂੰ ਡਰਾਇਵਿੰਗ ਕਰਨ ਦੀ ਇਜਾਜ਼ਤ ਮਿਲੀ ਸੀ ਤੇ ਹੁਣ ਸਾਊਦੀ ਅਰਬ ਦਾ ਨਵਾਂ ਚਿਹਰਾ ਦੁਨੀਆਂ ਸਾਹਮਣੇ ਆ ਰਿਹਾ ਹੈ।