• Home
  • 25 ਸਾਲ ਬਾਅਦ ਬਸਪਾ ਤੇ ਸਪਾ ਨੇੜੇ ਆਈਆਂ-ਕਾਂਗਰਸ ਦੀ ਨੇੜੇ ਵੀ ਤੇ ਦੂਰ ਵੀ

25 ਸਾਲ ਬਾਅਦ ਬਸਪਾ ਤੇ ਸਪਾ ਨੇੜੇ ਆਈਆਂ-ਕਾਂਗਰਸ ਦੀ ਨੇੜੇ ਵੀ ਤੇ ਦੂਰ ਵੀ

ਲਖਨਊ: ਲੋਕ ਸਭਾ ਚੋਣਾਂ ਨੂੰ ਦੇਖਦਿਆਂ ਬਸਪਾ ਅਤੇ ਸਪਾ ਨੇ ਗਠਜੋੜ ਨੂੰ ਫਾਇਨਲ ਕਰ ਲਿਆ ਹੈ। ਦੋਵੇਂ ਪਾਰਟੀਆਂ 37-37 ਸੀਟਾਂ 'ਤੇ ਚੋਣ ਲੜਨਗੀਆਂ ਤੇ ਦੋ ਸੀਟਾਂ ਆਰ ਐਲ ਡੀ ਲਈ ਛੱਡੀਆਂ ਗਈਆਂ ਹਨ। ਭਾਵੇਂ ਇਸ ਬਾਰੇ ਐਲਾਨ ਭਲਕੇ 12 ਵਜੇ ਕਾਨਫਰੰਸ ਕਰ ਕੇ ਕੀਤਾ ਜਾਵੇਗਾ।
ਅੱਜ ਸਵੇਰੇ ਸਵੇਰੇ ਭੂਆ ਭਤੀਜੇ ਵਿਚਕਾਰ ਮੁਲਾਕਾਤ ਹੋਈ। ਮੀਟਿੰਗ 'ਚ ਮਾਇਆਵਤੀ ਤੇ ਅਖਿਲੇਸ਼ ਯਾਦਵ ਤੋਂ ਇਲਾਵਾ ਦੋਹਾਂ ਪਾਰਟੀਆਂ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ।
ਦੋਹਾਂ ਪਾਰਟੀਆਂ ਨੇ ਗਠਜੋੜ ਕਰ ਕੇ ਭਾਵੇਂ ਕਾਂਗਰਸ ਨੂੰ ਉਤਰ ਪ੍ਰਦੇਸ਼ 'ਚੋਂ ਇੱਕ ਵਾਰ ਬਾਹਰ ਕਰ ਦਿੱਤਾ ਹੈ ਪਰ ਫਿਰ ਵੀ ਦੋਹਾਂ ਪਾਰਟੀਆਂ ਦਾ ਸਟੈਂਡ ਸਪੱਸ਼ਟ ਹੈ ਕਿ ਉਨਾਂ ਦੀ ਲੜਾਈ ਕਾਂਗਰਸ ਵਿਰੁਧ ਨਹੀਂ ਬਲਕਿ ਉਹ ਤਾਂ ਮੋਦੀ ਖਿਲਾਫ਼ ਲੜ ਰਹੀਆਂ ਹਨ। ਇਸੇ ਲਈ ਗਠਜੋੜ ਨੇ ਫੈਸਲਾ ਕੀਤਾ ਹੈ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿਰੁਧ ਕੋਈ ਉਮੀਦਵਾਰ ਨਹੀਂ ਉਤਾਰਿਆ ਜਾਵੇਗਾ। ਇਸ ਤਰਾਂ ਕਾਂਗਰਸ ਤੋਂ ਦੂਰੀ ਵੀ ਹੈ ਤੇ ਨੇੜਤਾ ਵੀ ਹੈ। ਗਠਜੋੜ ਨੇ ਮੋਦੀ ਵਿਰੁਧ ਵਾਰਾਣਸੀ ਸੀਟ ਤੋਂ ਸੰਯੁਕਤ ਉਮੀਦਵਾਰ ਖੜਾ ਕਰਨ ਦਾ ਫੈਸਲਾ ਕੀਤਾ ਗਿਆ ਹੈ