• Home
  • ਜਗਰਾਓਂ ਪੁਲਿਸ ਦੀ ਵੱਡੀ ਪ੍ਰਾਪਤੀ-ਮੋਬਾਈਲ ਖੋਹਣ ਵਾਲੇ ਗਿਰੋਹ ਦਾ ਮੈਂਬਰ ਕਾਬੂ

ਜਗਰਾਓਂ ਪੁਲਿਸ ਦੀ ਵੱਡੀ ਪ੍ਰਾਪਤੀ-ਮੋਬਾਈਲ ਖੋਹਣ ਵਾਲੇ ਗਿਰੋਹ ਦਾ ਮੈਂਬਰ ਕਾਬੂ

ਲੁਧਿਆਣਾ : ਅੱਜ ਲੁਧਿਆਣਾ (ਦਿਹਾਤੀ ) ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਲੋਕਾਂ ਤੋਂ ਮੋਬਾਈਲ ਖੋਹਣ ਵਾਲੇ ਗੈਂਗ ਦਾ ਮੈਂਬਰ ਮੋਬਾਈਲਾਂ ਸਮੇਤ ਗ੍ਰਿਫਤਾਰ ਕੀਤਾ। ਇਸ ਸਬੰਧੀ ਵਰਿੰਦਰ ਸਿੰਘ ਬਰਾੜ , ਐਸ.ਐਸ.ਪੀ, ਲੁਧਿਆਣਾ(ਦਿਹਾਤੀ) ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀਮਤੀ ਹਰਕਵਲ ਕੌਰ,ਪੀ.ਪੀ.ਐਸ, ਉਪ ਕਪਤਾਨ ਪੁਲਿਸ ਦਾਖਾ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਜੋਧਾਂ ਦੀ ਅਗਵਾਈ ਹੇਠ ਏ.ਐਸ.ਆਈ ਹਰਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਵਿਆਕਤੀਆਂ ਨੂੰ ਚੈੱਕ ਕਰਨ ਲਈ ਨਾਰੰਗਵਾਲ ਚੌਕ ਜੋਧਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਜਸਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਧਾਂਦਰਾ ਜੋ ਚੋਰੀ ਦੇ ਮੋਬਾਈਲ ਫੋਨ ਵੇਚਣ ਲਈ ਰਾਏਕੋਟ ਸਾਈਡ ਨੂੰ ਆ ਰਿਹਾ ਹੈ। ਨਾਕਾਬੰਦੀ ਦੌਰਾਨ ਮੋਟਰ ਸਾਈਕਲ ਮਾਰਕਾ ਬਜਾਜ ਡਿਸਕਵਰ ਨੰਬਰ ਪੀ.ਬੀ10-ਡੀ.ਵੀ-1400 'ਤੇ ਸਵਾਰ ਵਿਆਕਤੀ ਨੂੰ ਚੈੱਕ ਕੀਤਾ ਤਾਂ ਉਸ ਕੋਲੋਂ 3 ਮੋਬਾਈਲ ਫੋਨ ਬਰਾਮਦ ਹੋਏ। ਜਿਸ ਨੇ ਪੁੱਛਗਿੱਛ ਕਰਨ ਤੇ ਦੱਸਿਆ ਕਿ ਸਾਲ 2014-2015 ਵਿੱਚ ਉਸਨੇ ਰੇਲਵੇ ਸਟੇਸ਼ਨ ਲੁਧਿਆਣਾ ਤੋ ਮੋਬਾਇਲ ਫੋਨ ਚੋਰੀ ਕੀਤਾ ਸੀ। ਜਿਸ ਦੇ ਸਬੰਧ ਵਿੱਚ ਉਸ ਦੇ ਖਿਲਾਫ ਥਾਣਾ ਰੇਲਵੇ ਪੁਲਿਸ, ਲੁਧਿਆਣਾ ਵਿਖੇ ਮੁਕੱਦਮਾ ਦਰਜ ਹੋਇਆ ਸੀ। ਦੁਗਰੀ ਰੋਡ ਲੁਧਿਆਣਾ ਨਜਦੀਕ ਉਸ ਕੋਲੋ ਐਕਸੀਡੈਟ ਹੋ ਗਿਆ ਸੀ ਜਿਸ 'ਤੇ ਉਸ ਖਿਲਾਫ ਥਾਣਾ ਦੁੱਗਰੀ ਵਿਖੇ ਮੁਕੱਦਮਾ ਦਰਜ ਹੋ ਗਿਆ। ਉਸਨੇ ਆਪਣੇ ਪਿੰਡ ਦੀ ਔਰਤ ਪਾਸੋ ਪਰਸ ਤੇ ਮੋਬਾਇਲ ਖਿਹਆ ਸੀ ਜਿਸ ਵਿਰੁੱਧ ਮੁਕੱਦਮਾ ਨੰਬਰ 169 ਮਿਤੀ 07.10.2015 ਅ/ਧ 382/411 ਭ/ਦ ਥਾਣਾ ਸਦਰ ਲੁਧਿਆਣਾ ਦਰਜ ਹੋਇਆ ਸੀ। ਕਰੀਬ 1 ਸਾਲ ਪਹਿਲਾਂ ਦੁਗਰੀ ਰੋਡ ਤੇ ਫਲਾਵਰ ਚੌਕ ਦੇ ਕੋਲ ਕਰੀਬ 4/5 ਵਜੇ ਐਕਟਿਵਾ 'ਤੇ ਜਾ ਰਹੀ ਇੱਕ ਲੇਡੀ ਤਂੋ ਇੱਕ ਮੋਬਾਇਲ ਮਾਰਕਾ ਐਮ.ਆਈ ਰੈਡਮੀ-3 ਖੋਹਕੇ ਭੱਜ ਗਿਆ ਸੀ।

ਫਿਰ ਉਹ ਇੱਕ ਵਾਰ  ਸਵਾਰੀ ਲੈ ਕੇ ਦਿੱਲੀ ਗਿਆ ਸੀ। ਦਿੱਲੀ ਤੋ ਵਾਪਸ ਆ ਆਉਦੇ ਸਮੇਂ ਕਰਨਾਲ ਬਾਈਪਾਸ ਕੋਲ ਇੱਕ ਆਈ-20 ਕਾਰ ਸੜਕ ਦੇ ਵਿਚਕਾਰ ਖੜੀ ਸੀ। ਜਿਸ ਵਿੱਚ ਬੈਠੇ ਵਿਆਕਤੀ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ। ਜਿਸਦਾ ਮੋਬਾਇਲ ਮਾਰਕਾ ਸੈਮਸੰਗ ਜੇ-7 ਕੱਢ ਕਰ ਲਿਆ ਸੀ। ਉਸ ਤੋਂ ਬਾਅਦ ਨੇੜੇ ਗਰੀਨ ਲੈਡ ਸਕੂਲ ਲੁਧਿਆਣਾ ਤੋ ਇੱਕ ਔਰਤ ਦਾ ਪਰਸ ਖੋਹਿਆ ਸੀ। ਪਰਸ ਵਿੱਚੋ 500 ਰੁਪਏ ਅਤੇ ਇੱਕ ਮੋਬਾਇਲ ਸੈਮਸੰੰਗ-1200 ਆਰ ਖੋਹਿਆ ਸੀ। ਕਰੀਬ 2 ਸਾਲ ਪਹਿਲਾਂ ਜੈਨ ਮੰਦਰ ਧਾਂਦਰਾ ਰੋਡ ਇੱਕ ਪ੍ਰਵਾਸੀ ਮਜਦੂਰ ਤੋਂ ਮੋਬਾਇਲ ਮਾਰਕਾ ਕਾਰਬਨ-ਕੇ-140 ਖੋਹ ਕੀਤਾ ਸੀ।

ਦਸੰਬਰ-2017 ਵਿੱਚ ਉਹ ਸਵਿਫਟ ਕਾਰ ਤੇ ਕਿਰਾਏ ਤੇ ਸਵਾਰੀ ਲੈ ਕੇ ਜਲੰਧਰ ਗਿਆ ਸੀ। ਜਲੰਧਰ ਤੋ ਵਾਪਸ ਲੁਧਿਆਣਾ ਆ ਰਿਹਾ ਸੀ ਤਾਂ ਫਗਵਾੜਾ ਬੱਸ ਸਟੈਡ ਦੇ ਨਜਦੀਕ ਪ੍ਰਵਾਸੀ ਮਜਦੂਰ ਤੋਂ ਮੋਬਾਇਲ ਨੋਕੀਆਂ-1208 ਫੋਨ ਕਰਨ ਦੇ ਬਹਾਨੇ ਲਿਆ, ਜਦੋਂ ਉਸਦਾ ਧਿਆਨ ਪਰੇ ਹੋਇਆ ਤਾਂ ਉਹ ਮੋਬਾਇਲ ਲੈ ਕੇ ਆਪਣੀ ਗੱਡੀ ਭਜਾ ਕੇ ਲੁਧਿਆਣੇ ਆ ਗਿਆ। ਕਰੀਬ 6-7 ਮਹੀਨੇ ਪਹਿਲਾਂ ਤੇਗ ਨਗਰ ਤੋ ਸ਼ਕਤੀ ਨਾਮ ਦੇ ਵਿਆਕਤੀ ਦੇ ਘਰੋ ਮੋਬਾਇਲ ਨੋਕੀਆਂ ਆਰ.ਐਮ-827 ਚੋਰੀ ਕੀਤਾ ਸੀ। ਕਰੀਬ 7-8 ਮਹੀਨੇ ਪਹਿਲਾਂ ਇੱਕ ਫੋਨ  ਛÂ-2 ਜਦ ਮੈ ਇੱਕ ਸਵਾਰੀ ਦਿੱਲੀ ਤੋ ਲੁਧਿਆਣਾ ਲੈ ਗਿਆ ਸੀ ਤਾਂ ਉਸ ਸਵਾਰੀ ਦਾ ਫੋਨ ਮੇਰੀ ਗੱਡੀ ਵਿੱਚ ਡਿੱਗ ਪਿਆ ਸੀ।ਜੋ ਮੈ ਲੁਕਾ ਕੇ ਆਪਣੇ ਪਾਸ ਰੱਖ ਲਿਆ।

ਫਿਰ ਬਸੰਤ ਚੌਕੀ ਨਜਦੀਕ ਰਾਤ ਦੇ ਸਮੇ ਇੱਕ ਸਵਿਫਟ ਡੀਜਾਇਰ ਗੱਡੀ ਦੇ ਟਾਇਰ ਲਾਹ ਕੇ ਗੱਡੀ ਇੱਟ ਤੇ ਖੜ•ੀ ਕਰਕੇ ਜੋ ਅਜੈ ਟਾਇਰ ਵਾਲੇ ਨੇੜੇ ਬੀ-7 ਨੂੰ ਵੇਚ ਦਿੱਤੇ ਸੀ। ਮੋਬਾਇਲ ਫੋਨ ਅਤੇ ਸਿੰਮਾਂ ਆਪਣੇ ਘਰ ਰੱਖੇ ਹਨ। ਜੋ ਉਸਦੇ ਘਰੋਂ 23 ਮੋਬਾਈਲ ਫੋਨ ਸਮੇਤ 13 ਸਿੰਮ, 02 ਗੱਡੀ ਦੀਆਂ ਆਰ.ਸੀ, 02 ਏ.ਟੀ.ਐਮ ਕਾਰਡ, 02 ਡਰਾਇੰਵਿੰਗ ਲਾਈਸੰਸ ਅਤੇ 01 ਉਸ ਦਾ ਆਈ.ਕਾਰਡ ਬਰਾਮਦ ਕੀਤੇ ਗਏ। ਗਿਫਤਾਰ ਕੀਤੇ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਿਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਜਿਸ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।