• Home
  • ਕਰਨਾਟਕ ‘ਚ ਭਾਜਪਾ ਮੂਧੇ ਮੂੰਹ ਡਿੱਗੀ-ਮਿਲੀ ਕੇਵਲ 1 ਸੀਟ

ਕਰਨਾਟਕ ‘ਚ ਭਾਜਪਾ ਮੂਧੇ ਮੂੰਹ ਡਿੱਗੀ-ਮਿਲੀ ਕੇਵਲ 1 ਸੀਟ

ਬੰਗਲੌਰੂ: ਕਰਨਾਟਕ 'ਚ ਤਿੰਨ ਲੋਕ ਸਭਾ ਤੇ ਦੋ ਵਿਧਾਨ ਸਭਾ ਸੀਟਾਂ ਲਈ ਚੋਣ ਹੋਈ ਸੀ ਜਿਸ ਵਿਚੋਂ ਕਾਂਗਰਸ ਤੇ ਜੇਡੀਐਸ ਗਠਜੋੜ ਬਾਜ਼ੀ ਮਾਰ ਗਿਆ। ਜਿਥੇ ਬੇਲਾਰੀ ਲੋਕ ਸਭਾ ਸੀਟ ਕਾਂਗਰਸੀ ਉਮੀਦਵਾਰ ਨੇ ਜਿੱਤੀ ਉਥੇ ਹੀ ਮਾਡੀਆਂ ਸੀਟ ਕਾਂਗਰਸ ਤੇ ਜੇਡੀਐਸ ਦੇ ਸਾਂਝੇ ਉਮੀਦਵਾਰ ਦੀ ਝੋਲੀ ਪਈ। ਲੋਕ ਦੀ ਇੱਕ ਸੀਟ ਸ਼ਿਮੋਗਾ ਤੋਂ ਯੂਦਿਰੱਪਾ ਦਾ ਬੇਟਾ ਜਿੱਤਿਆ ਹੈ।
ਦੂਜੇ ਪਾਸੇ ਵਿਧਾਨ ਸਭਾ ਦੀਆਂ ਦੋਵੇਂ ਸੀਟਾਂ ਕਾਂਗਰਸ ਜੇਡੀਐਸ ਗਠਜੋੜ ਦੀ ਝੋਲੀ ਪਈਆਂ ਹਨ। ਰਾਮਨਗਰ ਵਿਧਾਨ ਸਭਾ ਸੀਟ ਮੁੱਖ ਮੰਤਰੀ ਦੀ ਪਤਨੀ ਅਨੀਤਾ ਜਿੱਤ ਗਈ ਤੇ ਜਾਮਖੰਡੀ ਸੀਟ ਕਾਂਗਰਸ ਨੇ ਜਿੱਤ ਲਈ ਹੈ।