• Home
  • ਸਹਿਜਧਾਰੀ ਸਿੱਖ ਪਾਰਟੀ ਸੁਪਰੀਮੋ ਡਾ.ਰਾਣੂੰ ਨੇ ਖੋਲੇ ਸਿਆਸੀ ਪੱਤੇ- ਅਨੰਦਪੁਰ ਸਾਹਿਬ ਤੋਂ ਡਾ ਰਾਣੂੰ ਲੜਨਗੇ ਅਜਾਦ ਚੋਣ

ਸਹਿਜਧਾਰੀ ਸਿੱਖ ਪਾਰਟੀ ਸੁਪਰੀਮੋ ਡਾ.ਰਾਣੂੰ ਨੇ ਖੋਲੇ ਸਿਆਸੀ ਪੱਤੇ- ਅਨੰਦਪੁਰ ਸਾਹਿਬ ਤੋਂ ਡਾ ਰਾਣੂੰ ਲੜਨਗੇ ਅਜਾਦ ਚੋਣ

ਐੱਸਏਐੱਸ ਨਗਰ, 24 ਅਪ੍ਰੈਲ

ਸਹਿਜਧਾਰੀ ਸਿੱਖ ਪਾਰਟੀ ਦੇ ਰਾਸਟ੍ਰੀਯ ਪ੍ਰਧਾਨ ਡਾ ਪਰਮਜੀਤ ਸਿੰਘ ਰਾਣੂੰ ਨੇ ਆਜ਼ਾਦ ਉਮੀਦਵਾਰ ਵਜੋ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜਨ ਦਾ ਐਲਾਨ ਕਰ ਕੇ ਸਿਆਸੀ ਫਿ਼ਜ਼ਾ ਵਿਚ ਵੱਡੀ ਚਰਚਾ ਛੇੜ ਦਿੱਤੀ ਹੈ।ਉਹ ਸ਼ੁਕਰਵਾਰ ਨੂੰ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨਗੇ।ਡਾ ਰਾਣੂੰ ਨੇ ਕਿਹਾ ਕਿ  ਸਹਿਜ਼ਧਾਰੀ ਸਿੱਖ ਪਾਰਟੀ ਦੀ ਜ਼ਿੰਮੇਵਾਰੀ ਫਿ਼ਲਹਾਲ ਪਾਰਟੀ ਦੇ ਹੁਕਮ ਤੇ ਕੌਮੀ ਜਨਰਲ ਸਕੱਤਰ ਸ.ਜਗਤਾਰ ਸਿੰਘ ਧਾਲੀਵਾਲ ਨਿਭਾਉਣਗੇ ਜਿਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।

ਸਹਿਜਧਾਰੀ ਸਿੱਖਾ ਦੀ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਹੈ ਅਤੇ ਉਹ ਲਮੇ ਸਮੇ ਤੋ ਸ਼ਰੋਮਣੀ ਕਮੇਟੀ ਵਿਰੁਧ ਵੋਟ ਅਧੀਕਾਰ ਦੀ ਲੰਬੀ ਲੜਾਈ ਲੜਦੇ ਆ ਰਹੇ ਹਨ ਅਤੇ 20 ਸਾਲਾ ਤੋਂ ਕਾਂਗਰਸ ਦੀ ਬਿਨਾ ਸ਼ਰਤ ਹਮਾਇਤ ਕਰਦੇ ਆ ਰਹੇ ਹਨ ਪਰ ਕਾਂਗਰਸ ਨੇ ਪਾਰਲੀਮੈਂਟ ਵਿੱਚ ਸੋਧ ਬਿੱਲ ਮੋਕੇ ਤਹਿ ਦਿਲੋ ਉਹਨਾ ਦਾ ਸਾਥ ਨਹੀ ਦਿੱਤਾ ਅਤੇ ਹੁਣ ਵੀ ਇਹ ਮਾਮਲਾ ਅਦਾਲਤ ਵਿੱਚ ਹੈ ਜੋ ਮੁੜ ਪਾਰਲੀਮੈਂਟ ਵਿੱਚ ਜਾਣਾ ਹੈ ਜਿਸ ਕਾਰਨ ਹੁਣ ਉਹਨਾ ਅਪਣੀ ਜੰਗ ਆਪ ਲੜਨ ਲ਼ਈ ਕਾਂਗਰਸ ਪਾਰਟੀ ਤੋਂ ਹਾਰੀਆਂ ਹੋਈਆਂ ਦੋ ਸੀਟਾਂ ਸ਼੍ਰੀ ਅਨੰਦਪੁਰ ਸਾਹਿਬ ਅਤੇ ਸੰਗਰੂਰ ਵਿਚੋਂ ਇਕ ਟਿਕਟ ਦੀ ਮੰਗ ਕੀਤੀ ਸੀ ਪਰ ਕਾਂਗਰਸ ਨੇ ਉਨ੍ਹਾਂ ਦੇ ਪ਼੍ਰਸਤਾਵ ਨੂੰ ਅਣਗੌਲਿਆ ਕੀਤਾ ਜਦੋ ਕਿ ਡਾ.ਰਾਣੂੰ ਨੇ 2008 ਚ ਕਾਂਗਰਸ ਵਿਰੁਧ ਬੇਭਰੋਸਗੀ ਮਤੇ ਵੇਲੇ ਸਰਕਾਰ ਬਚਾਉਣ ਲਈ ਅਕਾਲੀਦਲ ਦੇ ਚੀਫ ਵਿੱਪ ਸ.ਸੁਖਦੇਵ ਸਿੰਘ ਲਿਬੜਾ ਸਾਂਸਦ ਨੂੰ ਮਨਾ ਕੇ ਪਾਰਲੀਮੈਂਟ ਚੋ ਗੈਰ ਹਾਜਰ ਕਰਨ ਵਿੱਚ ਮੋਢੀ ਬਣਕੇ ਰੋਲ ਅਦਾ ਕੀਤਾ ਸੀ ਤੇ ਅਕਾਲੀਆਂ ਨਾਲ ਪੱਕੀ ਦੁਸ਼ਮਨੀ ਪਾ ਲਈ ਸੀ।

ਡਾ ਰਾਣੂੰ ਨੇ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ `ਤੇ ਅਕਾਲੀ ਦਲ ਅਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪੰਜਾਬ ਦੇ ਲੱਖਾਂ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸੇ ਹਨ ਬੇਸ਼ੱਕ ਕਾਂਗਰਸ ਸਰਕਾਰ ਨੇ ਨਸ਼ਾ ਖਤਮ ਕਰਨ ਦਾ ਦਾਅਵਾ ਕਰ ਕੇ ਸੱਤਾ ਹਥਿਆ ਲਈ ਪਰ ਪੰਜਾਬ ਵਿਚ ਇਸ ਦਾ ਲੱਕ ਨਹੀਂ ਟੁੱਟ ਸਕਿਆ।

ਡੱਬੀ ਲਈ

ਡਾ ਰਾਣੂੰ ਨੇ ਖੁਲਾਸਾ ਕੀਤਾ ਕਿ ਪੰਜਾਬ ਵਿਚ ਨਸ਼ਾ ਛਡਾਏ ਜਾਣ ਦੇ ਨਾਮ ਤੇ ਵੱਡੀ ਸਾਜਿਸ਼ ਤਹਿਤ ਨੌਜਵਾਨਾਂ ਨੂੰ ਬੁਪਰਾਨਾਰਫਿ਼ਨ ਵਰਗੀਆਂ ਦਵਾਈਆਂ ਤੇੇ ਲਗਾ ਕੇ ਉਨ੍ਹਾਂ ਦੀ ਮਰਦਾਨਾ ਤਾਕਤ ਨੂੰ ਖਤਮ ਕੀਤਾ ਜਾ ਰਿਹਾ ਹੈ। ਅੰਕੜੇ ਹਨ ਕਿ ਹਰ ਜ਼ਿਲ੍ਹੇ ਵਿਚ ਲਗਭਗ ਇਕ ਲੱਖ ਦੇ ਕਰੀਬ ਨੌਜਵਾਨ ਮੁੰਡੇ ਕੁੜੀਆਂ ਇਸ ਗੋਲੀ ਦੇ ਆਦੀ ਹੋ ਚੁੱਕੇ ਹਨ ਅਤੇ ਹੁਣ ਕੇਂਦਰ ਸਰਕਾਰ ਨੇ ਇਕ ਨਵਾਂ ਹੁਕਮ ਜਾਰੀ ਕਰ ਕੇ ਇਸ ਦਵਾਈ ਦੀ ਵਿਕਰੀ ਮਨੋਰੋਗੀ ਮਾਹਿਰਾਂ ਦੇ ਕਲੀਨਿਕਾਂ ਅਤੇ ਹਸਪਤਾਲਾਂ ਵਿਚ ਆਮ ਕਰਨ ਨੂੰ ਪ੍ਰਵਾਨਗੀ ਦਿਤੀ ਜਦੋਕਿ ਇਸ ਤੋਂ ਪਹਿਲਾ ਸਾਲ 2010 ਵਿਚ ਇਸ ਦਵਾਈ ਦੀ ਆਮ ਵਿੱਕਰੀਤੇ ਰੋਕ ਲਗਾਈ ਸੀ।
ਡਾ ਰਾਣੂੰ ਨੇ ਇਸ ਦਾ ਹੱਲ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਰਵਾਇਤੀ ਫਸਲਾਂ ਵਿਚ ਖਸ-ਖਸ ਦੀ ਖੇਤੀ ਨੂੰ ਪੰਜਾਬ ਵਿਚ ਇਜਾਜ਼ਤ ਮਿਲਣੀ ਚਾਹੀਦੀ ਹੈ ਜਿਹੜੀ ਕਿ ਮੈਡੀਕਲ ਨਸ਼ੇ ਦਾ ਹਰਬਲ ਬਦਲ ਹੋ ਸਕਦੀ ਹੈ।

ਮਨੀਸ਼ ਤਿਵਾੜੀ ਬਾਰੇ ਉਹਨਾ ਕਿਹਾ ਕੇ ਉਹ ਇਕ ਭਗੋੜਾ ਹੈ ਅਤੇ ਅਕਾਲੀਆਂ ਨਾਲ ਦੋਸਤਾਨਾ ਮੈਚ ਖੇਡ ਰਿਹਾ ਹੈ।ਇਕ ਪਾਸੇ ਕਾਂਗਰਸ ਦਾ ਇਕ ਮਜੂਦਾ ਮੰਤਰੀ ਨਵਜੋਤ ਸਿੱਧੂ ਕੇਬਲ ਮਾਫੀਆ ਦੇ ਨਾਮ ਤੇ ਹਾਏ ਦੁਹਾਈ ਪਾ ਰਿਹਾ ਹੈ ਦੂਸਰੇ ਪਾਸੇ ਮਨੀਸ਼ ਤਿਵਾੜੀ ਸਾਬਕਾ ਇਨਫਰਮੇਸ਼ਨ ਬਰੋਡਕਾਸਟਿੰਗ ਮੰਤਰੀ ਨੇ ਖੁਦ ਮੰਤਰੀ ਹੁੰਦੇ ਹੋਏ ਕੇਬਲ ਮਨੋਪਲੀ ਦਾ ਸਾਥ ਦਿਤਾ ਤੇ ਸਾਡੀ ਸ਼ਕਾਇਤਾ ਤੇ ਵੀ ਕੋਈ ਕਾਰਵਾਈ ਨਹੀ ਕੀਤੀ ਅਤੇ ਲੁਧਿਆਣਾ ਦੇ ਬੈੰਸ ਭਰਾਵਾ ਨੇ ਵੀ ਇਸ ਦਾ ਵਿਰੋਧ ਕੀਤਾ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਇਹ ਚੋਣਾ ਵੱਡਾ ਸਿਆਸੀ ਬਦਲ ਦੀ ਮੰਗ ਕਰਦੀਆਂ ਹਨ ਕਿਉਂਕਿ ਦੋਵੇਂ ਵੱਡੀਆਂ ਰਵਾਇਤੀ ਪਾਰਟੀਆਂ ਤੋਂ ਲੋਕਾਂ ਦਾ ਮਨ ਭਰ ਚੁੱਕਾ ਹੈ।

ਡਾ ਰਾਣੂੰ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀਆਂ ਕਈ ਵੱਡੀਆਂ ਜੱਥੇਬੰਦੀਆਂ ਨੇ ਵੀ ਹਮਾਇਤ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਤ੍ਰਿਨਾਮੂਲ ਕਾਂਗਰਸ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ,
ਪੰਜਾਬ ਕਿਸਾਨ ਸੰਘਰਸ਼ ਕਮੇਟੀ ਅਤੇ ਖੁਸ਼ਹਾਲ ਕਿਸਾਨ ਕਮੇਟੀ ਦੇ ਮੈੰਬਰ ਬਿਟੂ ਘੁਮਣ ਹਰਜਿੰਦਰ ਘੁਮਣ ਡਾ.ਰਣਜੀਤ ਸਿੰਘ ਕੇ.ਕੇ.ਡਬਲਯੂ.ਅੈਸ ਹਰਬੰਸ ਜਖੇਪਲ ਰਵਿੰਦਰ ਸਿੰਘ ਪੱਪੀ ਸੰਗਰੂਰ ਰਿਮਪੀ ਨੰਦਰਪੁਰ ਕੁਲਦੀਪ ਸਾਹਨੇਵਾਲ ਜਗਤਾਰ ਸਿੰਘ ਪ੍ਰਧਾਨ ਡਾ.ਅੰਬੇਡਕਰ ਸੋਸਾਇਟੀ ਜਗਰੂਪ ਖੜੂਆ ,
ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਪੰਜਾਬ ਦੇ ਪ੍ਰਧਾਨ ਦੇਵ ਸਰਾਭਾ ਤੋਂ ਇਲਾਵਾ ਪੰਜਾਬ ਮੁਕਤੀ ਮੋਰਚਾ, ਸ਼ਹੀਦ ਭਗਤ ਸਿੰਘ ਸੁਸਾਇਟੀ ਪੰਜਾਬ ਸ਼ਾਮਿਲ ਸਨ।

ਪ੍ਰੈੱਸ ਕਾਨਫ਼ਰੰਸ ਦੌਰਾਨ ਜਸਟਿਸ ਇਕਬਾਲ ਸਿੰਘ (ਸੇਵਾ ਮੁਕਤ) ਸਾਬਕਾ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਵੀ ਡਾ.ਰਾਣੂੰ ਦੇ ਹੱਕ ਵਿੱਚ ਮੌਜੂਦ ਰਹੇ।

ਇਸ ਮੌਕੇ ਹੋਰਨਾ ਤੋਂ ਇਲਾਵਾ ਸਹਿਜਧਾਰੀ ਸਿੱਖ ਪਾਰਟੀ ਦੇ ਮਹਿਲਾ ਵਿੰਗ ਦੇ ਕੌਮੀ ਪ੍ਰਧਾਨ ਐਡਵੋਕੇਟ ਜਗਪ੍ਰ਼ੀਤ ਕੌਰ ਗਰੇਵਾਲ, ਪੰਜਾਬ ਪ੍ਰਧਾਨ ਬਲਜਿੰਦਰ ਕੌਰ ਢਿੱਲੋਂ, ਕੌਮੀ ਜਨਰਲ ਸਕੱਤਰ ਬਾਬਾ ਜਸਵੀਰ ਸਿੰਘ ਚਹਿਲ, ਸਕੱਤਰ ਜਨਰਲ ਪ੍ਰਿਤਪਾਲ ਸਿੰਘ, ਕਿਸਾਨ ਵਿੰਗ ਦੇ ਪ੍ਰਧਾਨ ਜਗਜੀਤ ਸਿੰਘ ਸਮਾਉ ਅਤੇ ਸਮੂਹ ਜਿਲਾ ਪ੍ਰਧਾਨ ਅਤੇ ਹੋਰ ਆਗੂ ਮੌਜੂਦ ਸਨ।