• Home
  • ਵਿਵਾਦਿਤ ਹਾਂਸੀ ਬੁਟਾਨਾ ਨਹਿਰ ਤੇ ਸੁਪਰੀਮ ਕੋਰਟ ਦਾ ਫੈਸਲਾ ਅੱਜ ਸੰਭਵ.ਪੰਜਾਬ ਤੇ ਰਾਜਸਥਾਨ ਦੀ ਸਹਿਮਤੀ ਤੋਂ ਬਿਨਾਂ ਕੱਢੀ ਸੀ ਨਹਿਰ

ਵਿਵਾਦਿਤ ਹਾਂਸੀ ਬੁਟਾਨਾ ਨਹਿਰ ਤੇ ਸੁਪਰੀਮ ਕੋਰਟ ਦਾ ਫੈਸਲਾ ਅੱਜ ਸੰਭਵ.ਪੰਜਾਬ ਤੇ ਰਾਜਸਥਾਨ ਦੀ ਸਹਿਮਤੀ ਤੋਂ ਬਿਨਾਂ ਕੱਢੀ ਸੀ ਨਹਿਰ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ )- ਵਿਵਾਦਿਤ ਹਾਂਸੀ ਬੁਟਾਨਾ ਨਹਿਰ ਤੇ ਅੱਜ ਫੈਸਲਾ ਆ ਸਕਦਾ ਹੈ। ਇਹ ਮਾੱਮਲਾ ਸੁਪ੍ਰੀਮ ਕੋਰਟ ਵਿਚ ਚੱਲ ਰਿਹਾ ਹੈ। ਬਹਿਸ ਅਤੇ ਸੁਣਵਾਈਆਂ ਤੋਂ ਬਾਅਦ ਕੋਰਟ ਨੇ ਫੈਸਲੇ ਲਈ 11 ਸਤੰਬਰ ਦੀ ਤਾਰੀਕ ਫਿਕਸ ਕੀਤੀ ਹੈ। ਹਰਿਆਣਾ ਸਰਕਾਰ ਨੇ ਪੰਜਾਬ ਦੀ ਬਿਨਾ ਸਹਿਮਤੀ ਤੋਂ ਹਾਂਸੀ-ਬੁਟਾਨਾ ਨਹਿਰ ਦਾ ਨਿਰਮਾਣ ਕਰ ਦਿੱਤਾ ਸੀ। ਇਸਦੇ ਵਿਰੁੱਧ ਪਹਿਲਾਂ ਪੰਜਾਬ ਸਰਕਾਰ ਅਤੇ ਫਿਰ ਰਾਜਸਥਾਨ ਸਰਕਾਰ ਨੇ ਸੁਪ੍ਰੀਮ ਕੋਰਟ ਵਿਚ ਪੁਹੰਚ ਕੀਤੀ ਸੀ। ਕੋਰਟ ਦੇ ਦਖਲ ਤੋਂ ਬਾਅਦ ਇਸ ਨਹਿਰ ਦੇ ਹੋਰ ਨਿਰਮਾਣ ਤੇ ਰੋਕ ਜਾਰੀ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਨੇ ਸਿਆਸੀ ਲਾਹਾ ਲੈਣ ਲਈ ਇਹ ਨਹਿਰ ਪੰਜਾਬ ਹਰਿਆਣਾ ਦੀ ਹੱਦ ਤੇ ਬਿਨਾਂ ਪੰਜਾਬ ਦੀ ਪ੍ਰਵਾਨਗੀ ਤੋਂ ਕੱਢੀ ਸੀ।
 ਹਰਿਆਣਾ ਦੀ ਉਸ ਵੇਲੇ ਦੀ ਹੁੱਡਾ ਸਰਕਾਰ ਨੇ  ਨੇ ਵੋਟਰਾਂ ਨੂੰ ਲਾਲਚ ਦਿੱਤਾ ਸੀ ਕਿ ਉਹ ਇਸ ਨਹਿਰ ਰਾਹੀਂ ਪੰਜਾਬ ਤੋਂ ਭਾਖੜਾ ਦਾ ਪਾਣੀ ਹਰਿਆਣਾ ਦੇ ਕਿਸਾਨਾਂ ਨੂੰ ਦੇਣਗੇ।