• Home
  • ਕਾਂਗਰਸ ਨੇ ਸੰਗਰੂਰ ਤੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਦਾ ਕੀਤਾ ਫੈਸਲਾ ..ਪੜ੍ਹੋ ਕੌਣ ਹੋਣਗੇ ਉਮੀਦਵਾਰ..?

ਕਾਂਗਰਸ ਨੇ ਸੰਗਰੂਰ ਤੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਦਾ ਕੀਤਾ ਫੈਸਲਾ ..ਪੜ੍ਹੋ ਕੌਣ ਹੋਣਗੇ ਉਮੀਦਵਾਰ..?

ਨਵੀਂ ਦਿੱਲੀ : ਕੁਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਦਰਬਾਰ ਚ ਅੱਜ ਪੰਜਾਬ ਦੇ ਰਹਿੰਦੇ ਚਾਰ ਲੋਕ ਸਭਾ ਹਲਕਿਆਂ ਸਬੰਧੀ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਰਾਜਸੀ ਮਾਮਲੇ ਦੇ ਇੰਚਾਰਜ ਆਸ਼ਾ ਕੁਮਾਰੀ ਵੀ ਸ਼ਾਮਿਲ ਹੋਏ । ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਅੱਧਾ ਘੰਟਾ ਹੋਈ ਮੀਟਿੰਗ ਚ ਆਨੰਦਪੁਰ ਸਾਹਿਬ ਹਲਕੇ ਤੋਂ ਮਨੀਸ਼ ਤਿਵਾੜੀ ਨੂੰ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਉਣ ਦਾ ਫ਼ੈਸਲਾ ਲਗਭਗ ਤੈਅ ਕਰ ਲਿਆ ਹੈ । ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਫ਼ਿਰੋਜ਼ਪੁਰ ਤੇ ਬਠਿੰਡਾ ਸੀਟ ਫਿਲਹਾਲ ਪੈਂਡਿੰਗ ਰੱਖ ਲਈ ਹੈ ਕਿਉਂਕਿ ਉਕਤ ਦੋਵਾਂ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੂੰ ਦੇਖ ਕੇ ਹੀ ਕਾਂਗਰਸ ਵੱਲੋਂ ਕੀਤਾ ਜਾਵੇਗਾ ।