• Home
  • ਮਹਿਲਾ ਕਮਿਸ਼ਨ ਨੇ ਪੁਲਸ ਅਧਿਕਾਰੀਆਂ ਨੂੰ ਕੀਤੇ ਸੰਮਨ -ਕਮਿਸ਼ਨ ਦੀ ਟੀਮ ਪੀੜਤ ਔਰਤ ਕੋਲ ਮਜੀਠਾ ਪੁੱਜੀ

ਮਹਿਲਾ ਕਮਿਸ਼ਨ ਨੇ ਪੁਲਸ ਅਧਿਕਾਰੀਆਂ ਨੂੰ ਕੀਤੇ ਸੰਮਨ -ਕਮਿਸ਼ਨ ਦੀ ਟੀਮ ਪੀੜਤ ਔਰਤ ਕੋਲ ਮਜੀਠਾ ਪੁੱਜੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਬੀਤੇ ਦਿਨ ਮਜੀਠਾ ਹਲਕੇ ਦੇ ਪਿੰਡ ਸਹਿਜ਼ਾਦ 'ਚ ਪੁਲਿਸ ਵਲੋਂ ਮਹਿਲਾ ਨਾਲ ਕੀਤੇ ਦੁਰਵਿਵਹਾਰ ਦਾ ਮਹਿਲਾ ਕਮਿਸ਼ਨ ਪੰਜਾਬ ਨੇ ਨੋਟਿਸ ਲੈਂਦਿਆਂ ਡੀਐਸਪੀ, ਐਸਐਚਓ, ਸਬ ਇੰਸਪੈਕਟਰ ਤੇ ਏਐਸਆਈ ਨੂੰ ਸੰਮਨ ਭੇਜ ਕੇ 4 ਅਕਤੂਬਰ ਤਕ ਜਵਾਬਤਲਬੀ ਕੀਤੀ ਹੈ। ਕਮਿਸ਼ਨ ਵਲੋਂ ਅੱਜ ਮੈਂਬਰ ਵੀਰਪਾਲ ਕੌਰ ਉਸ ਪਿੰਡ ਜਾ ਰਹੀ ਹੈ ਜੋ ਸਾਰੀ ਸਥਿਤੀ ਦਾ ਜਾਇਜ਼ਾ ਲਵੇਗੀ ਅਤੇ ਪੀੜਤ ਪਰਵਾਰ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਗੱਲਬਾਤ ਵੀ ਕਰਵਾਏਗੀ।
ਇਸ ਮਾਮਲੇ 'ਤੇ 'ਖ਼ਬਰ ਵਾਲੇ ਡਾਟ ਕਾਮ' ਨਾਲ ਗੱਲਬਾਤ ਕਰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਮਹਿਲਾ ਕਮਿਸ਼ਨ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਉਨਾਂ ਨਾਲ ਖੜਾ ਹੈ। ਉਨਾਂ ਕਿਹਾ ਕਿ ਪੁਲਿਸ ਦੀਆਂ ਪਹਿਲਾਂ ਜ਼ਿਆਦਤੀਆਂ ਕੇਵਲ ਸੁਣਨ 'ਚ ਮਿਲਦੀਆਂ ਸਨ ਪਰ ਹੁਣ ਜੱਗ ਜਾਹਿਰ ਹੋ ਗਈਆਂ ਹਨ ਤੇ ਕਮਿਸ਼ਨ ਸੁਨਿਸ਼ਚਿਤ ਕਰੇਗਾ ਕਿ ਭਵਿੱਖ 'ਚ ਪੁਲਿਸ ਵਾਲੇ ਔਰਤਾਂ ਨਾਲ ਬਦ ਸਲੂਕੀ ਕਰਨ ਦੀ ਹਿੰਮਤ ਨਾ ਕਰਨ।