• Home
  • ਡੀਜੀਪੀ ਦੇ ਚਾਰਜ ਸੰਭਾਲਦਿਆਂ ਹੀ ਪੁਲਿਸ ਦੀ ਵੱਡੀ ਪ੍ਰਾਪਤੀ -ਜ਼ੀਰਕਪੁਰ ‘ਚ ਨਾਮੀ ਗੈਂਗਸਟਰ ਦੇ ਮੁਕਾਬਲੇ ਚ ਮਾਰੇ ਜਾਣ ਦੀ ਸੂਚਨਾ

ਡੀਜੀਪੀ ਦੇ ਚਾਰਜ ਸੰਭਾਲਦਿਆਂ ਹੀ ਪੁਲਿਸ ਦੀ ਵੱਡੀ ਪ੍ਰਾਪਤੀ -ਜ਼ੀਰਕਪੁਰ ‘ਚ ਨਾਮੀ ਗੈਂਗਸਟਰ ਦੇ ਮੁਕਾਬਲੇ ਚ ਮਾਰੇ ਜਾਣ ਦੀ ਸੂਚਨਾ

ਚੰਡੀਗੜ੍ਹ , 7 ਫਰਵਰੀ :ਪੰਜਾਬ ਦੇ ਨਵੇਂ ਡੀਜੀਪੀ ਦਿਨਕਰ ਗੁਪਤਾ ਦੇ ਚਾਰਜ ਸੰਭਾਲਦਿਆਂ ਹੀ ਪੰਜਾਬ ਪੁਲੀਸ ਨੇ ਰਾਜਸਥਾਨ ਪੁਲਿਸ ਨਾਲ ਮਿਲ ਕੇ ਸਾਂਝੇ ਤੌਰ ਤੇ ਅੱਜ ਵੱਡੀ ਪ੍ਰਾਪਤੀ ਕੀਤੀ ਹੈ । ਸੂਤਰਾਂ ਮੁਤਾਬਕ ਜ਼ੀਰਕਪੁਰ ਵਿਚ ਇਕ ਵੱਡਾ ਪੁਲਿਸ ਮੁਕਾਬਲਾ ਹੋਣ ਦੀ ਸੂਚਨਾ ਹੈ। ਪੁਲਿਸ ਮੁਕਾਬਲੇ ਦੀ ਪੁਸ਼ਟੀ ਤਾ ਹੋ ਗਈ ਹੈ , ਪਰ ਇਸ ਮੁਕਾਬਲੇ ਵਿਚ ਮਾਰਿਆ ਗਿਆ ਗੈਂਗਸਟਰ ਕੌਣ ਹੈ , ਇਸਦੇ ਬਾਰੇ ਗੈਂਗਸਟਰ ਅੰਕਿਤ ਭਾਦੂ ਦਾ ਨਾਮ ਲਿਆ ਜਾਣਾ ਹੈ ਜਿਸਦੀ ਹਾਲੇ ਪੁਸ਼ਟੀ ਕੀਤੀ ਜਾਣੀ ਹੈ। ਪਰ ਸੂਤਰ ਦੱਸਦੇ ਹਨ ਕਿ ਮੁਕਾਬਲੇ ਦੌਰਾਨ ਇਕ ਲੱਖ ਦਾ ਨਾਮੀ ਗੈਂਗਸਟਰ , ਜੋ ਕੇ ਅਬੋਹਰ ਹਲਕੇ ਦਾ ਦੱਸਿਆ ਜਾਂਦਾ ਹੈ , ਸ਼ਾਮਿਲ ਸੀ। ਇਸ ਪੁਲਿਸ ਮੁਕਾਬਲੇ ਵਿਚ ਜ਼ੀਰਕਪੁਰ ਦੀ ਢਕੋਲੀ ਪੁਲਿਸ ਅਤੇ ਗੈਂਗਸਟਰਾਂ ਲਈ ਬਣੇ ਪੰਜਾਬ ਪੁਲਿਸ ਦੇ ਵਿਸ਼ੇਸ਼ ਯੂਨਿਟ ' ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ' ਵੱਲੋ ਕੀਤਾ ਗਿਆ। ਇਸ ਮੁਕਾਬਲੇ ਵਿਚ ਸ਼ਾਮਿਲ ਗੈਂਗਸਟਰ 'ਤੇ 50 ਹਜ਼ਾਰ ਦਾ ਇਨਾਮ ਰਾਜਸਥਾਨ ਪੁਲਿਸ ਵੱਲੋ ਸੀ , ਜੋ ਅੱਜ ਹੀ ਵੱਧ ਕੇ ਇਕ ਲੱਖ ਰੁਪਏ ਕੀਤਾ ਗਿਆ ਸੀ। ਮੁਕਾਬਲੇ ਦੇ ਵੇਰਵੇ ਦੀ ਪੁਸ਼ਟੀ ਪੁਲਿਸ ਵੱਲੋ ਕੀਤੀ ਜਾਣੀ ਬਾਕੀ ਹੈ।