• Home
  • 35 ਫ਼ੀਸਦੀ ਦੀ ਤੇਜ਼ ਦਰ ਨਾਲ ਵਧ ਰਹੇ ਹਨ ਸੈਮਸੰਗ ਇੰਡੀਆ ਸਮਾਰਟ ਫੋਨਾਂ ਦੇ ਮੁੱਲ

35 ਫ਼ੀਸਦੀ ਦੀ ਤੇਜ਼ ਦਰ ਨਾਲ ਵਧ ਰਹੇ ਹਨ ਸੈਮਸੰਗ ਇੰਡੀਆ ਸਮਾਰਟ ਫੋਨਾਂ ਦੇ ਮੁੱਲ

ਇੰਦੌਰ- ਇਲੈਕਟ੍ਰੋਨਿਕ ਖੇਤਰ ਦੀ ਦਿੱਗਜ ਸੈਮਸੰਗ ਇੰਡੀਆ ਦੇ ਇਕ ਉੱਚ ਅਧਿਕਾਰੀ ਨੇ ਅੱਜ ਕਿਹਾ ਕਿ ਦੇਸ਼ 'ਚ 10,000 ਤੋਂ 20,000 ਰੁਪਏ ਮੁੱਲ ਵਾਲੇ ਸਮਾਰਟ ਫੋਨ ਦਾ ਬਾਜ਼ਾਰ ਲਗਪਗ 35 ਫ਼ੀਸਦੀ ਦੀ ਤੇਜ਼ ਦਰ ਨਾਲ ਵਧ ਰਿਹਾ ਹੈ। ਸੈਮਸੰਗ ਇੰਡੀਆ ਦੇ ਨਿਰਦੇਸ਼ਕ ਸੁਮਿਤ ਵਾਲੀਆ ਨੇ ਇਥੇ ਦੱਸਿਆ ਕਿ ਫਿਲਹਾਲ ਸਭ ਤੋਂ ਤੇਜ਼ ਵਾਧਾ 10,000 ਤੋਂ 20,000 ਰੁਪਏ ਦੀ ਕੀਮਤ ਵਾਲੇ ਸਮਾਰਟ ਫੋਨਾਂ ਦੀ ਸ਼੍ਰੇਣੀ 'ਚ ਦਰਜ ਕੀਤਾ ਜਾ ਰਿਹਾ ਹੈ ਫਿਲਹਾਲ ਇਸ ਮੁੱਲ ਵਰਗ 'ਚ ਸਮਾਰਟ ਫੋਨਾਂ ਦੀ ਵਾਧਾ ਦਰ ਤਕਰੀਬਨ 35 ਫ਼ੀਸਦੀ ਦੇ ਪੱਧਰ 'ਤੇ ਹੈ। ਉਨ੍ਹਾਂ ਆਖਿਆ ਕਿ ਇਸ ਦਾਇਰੇ ਦੇ ਸਮਾਰਟਫੋਨਾਂ ਦੀ ਸ਼੍ਰੇਣੀ 'ਚ ਸੈਮਸੰਗ ਇੰਡੀਆ ਦੀ ਵਾਧਾ ਦਰ 40 ਤੋਂ 42 ਫ਼ੀਸਦੀ ਦੇ ਆਸ-ਪਾਸ ਹੈ। ਇਸ ਤੋਂ ਪਹਿਲਾਂ ਵਾਲੀਆ ਨੇ ਸੈਮਸੰਗ ਇੰਡੀਆ ਦੇ ਵਧੀਆ ਡਿਸਪਲੇਅ ਵਾਲੇ ਚਾਰ ਨਵੇਂ ਮੋਬਾਈਲ ਫੋਨ ਜੇ-6,ਜੇ-8, ਏ-6 ਤੇ ਏ6+ ਨੂੰ ਮੱਧ ਪ੍ਰਦੇਸ਼ 'ਚ ਪੇਸ਼ ਕਰਨ ਦਾ ਰਸਮੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਬਾਜ਼ਾਰ 'ਚ ਕੰਪਨੀ ਦੀ ਹਿੱਸੇਦਾਰੀ ਲਗਪਗ 42 ਫ਼ੀਸਦੀ ਹੈ।