• Home
  • ਪ੍ਰਤਾਪ ਸਿੰਘ ਬਾਜਵਾ ਕਾਂਗਰਸ ਵਲੋਂ ਵਿਦੇਸ਼ ਮਾਮਲਿਆਂ ਦੇ ਵਾਈਸ ਚੇਅਰਮੈਨ ਨਿਯੁਕਤ

ਪ੍ਰਤਾਪ ਸਿੰਘ ਬਾਜਵਾ ਕਾਂਗਰਸ ਵਲੋਂ ਵਿਦੇਸ਼ ਮਾਮਲਿਆਂ ਦੇ ਵਾਈਸ ਚੇਅਰਮੈਨ ਨਿਯੁਕਤ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਫੈਸਲਾ ਕਰਦਿਆਂ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਨੂੰ ਐਨ ਆਰ ਆਈ ਮਾਮਲਿਆਂ ਦੇ ਵਾਈਸ ਚੇਅਰਮੈਨ ਵਜੋਂ ਨਿਯੁਕਤ ਕੀਤਾ ਹੈ। ਉਨਾਂ ਨਾਲ ਭੁਵੇਨਸ਼ਵਰ ਕਲਿਤਾ ਨੂੰ ਵੀ ਸਥਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੀਪਿੰਦਰ ਹੁੱਡਾ ਤੇ ਸੰਜੀਵ ਜੋਸਫ਼ ਨੂੰ ਵਿਦੇਸ਼ ਮਾਮਲਿਆਂ ਬਾਰੇ ਸੈਕਟਰੀ, ਮੁਨੀਸ਼ ਤਿਵਾੜੀ ਤੇ ਐਮ ਐਮ ਪਾਲੂਮਰਾਜੂ ਨੂੰ ਜਨਰਲ ਸਕੱਤਰ ਤੇ ਰਾਗਲੀ ਨਾਇਕ ਨੂੰ ਕਨਵੀਨਰ ਤੇ ਸੰਜੈ ਚੰਡੋਕ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਹੈ।