• Home
  • ਸਤੀਸ਼ ਚੰਦਰ ਧਵਨ ਗੌਰਮਿੰਟ ਕਾਲਿਜ ਲੁਧਿਆਣਾ ਚ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ

ਸਤੀਸ਼ ਚੰਦਰ ਧਵਨ ਗੌਰਮਿੰਟ ਕਾਲਿਜ ਲੁਧਿਆਣਾ ਚ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ

ਲੁਧਿਆਣਾ: ਸ਼ਤੀਸ਼ ਧਵਨ ਗੌਰਮਿੰਟ ਕਾਲਿਜ ਲੁਧਿਆਣਾ ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ।
ਸਵਾਗਤੀ ਸ਼ਬਦ ਬੋਲਦਿਆਂ ਕਾਲਿਜ ਪ੍ਰਿੰਸੀਪਲ ਡਾ: ਧਰਮ ਸਿੰਘ ਸੰਧੂ ਨੇ ਦੱਸਿਆ ਕਿ ਇਹ ਸਾਲ ਕਾਲਿਜ ਦਾ ਸ਼ਤਾਬਦੀ ਸਾਲ ਹੈ ਤਾਂ ਹੀ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ , ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦੀ ਸ਼ਹਾਦਤ ਦੀ ਪੂਰਵ ਸੰਧਿਆ ਤੇ ਇਨਕਲਾਬੀ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ ਹੈ।
ਕਵੀ ਦਰਬਾਰ ਚ ਪ੍ਰੋ: ਰਵਿੰਦਰ ਭੱਠਲ, ਭੁਪਿੰਦਰ ਦੁਲੇ(ਟੋਰੰਟੋ) ਡਾਾ: ਜਗਵਿੰਦਰ ਜੋਧਾ,ਜਸਵੰਤ ਜ਼ਫ਼ਰ, ਮਨਜਿੰਦਰ ਧਨੋਆ,ਗੀਤਕਾਰ ਤੇ ਗਾਇਕ ਜਸਵੰਤ ਸੰਦੀਲਾ,ਸਤੀਸ਼ ਗੁਲਾਟੀ, ਸਹਿਜਪ੍ਰੀਤ ਸਿੰਘ ਮਾਂਗਟ, ਹਰਬੰਸ ਮਾਲਵਾ, ਹਰਜਾਪ ਕੌਰ ਖਟੜਾ, ਸੁਖਚਰਨਜੀਤ ਕੌਰ ਗਿੱਲ,ਸਵਰਨਜੀਤ ਸਵੀ, ਡਾ: ਤ੍ਰੈਲੋਚਨ ਲੋਚੀ ਤੇ ਡਾ: ਅਸ਼ਵਨੀ ਭੱਲਾ ਨੇ ਭਾਗ ਲਿਆ।

ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਆਜ਼ਾਦੀ ਮਗਰੋਂ ਸ਼ਹੀਦ ਭਗਤ ਸਿੰਘ ,ਰਾਜਗੁਰੂ ਤੇ ਸੁਖਦੇਵ ਦੇ ਸਾਥੀਆਂ ਨੂੰ ਪਿਸਤੌਲਧਾਰੀ ਸਰੂਪ ਵਿੱਚ ਹੀ ਚਿਤਰਿਆ ਜਾਂਦਾ ਹੈ ਜਦ ਕਿ ਉਹ ਵਿਸ਼ਵ ਪ੍ਰਸਿੱਧ ਚਿੰਤਕਾਂ ਦੇ ਚਿੰਤਨ ਗਿਆਤਾ ਅਤੇ ਖੁਦ ਸ਼ਾਸਤਰ ਬੱਧ ਇਨਕਲਾਬੀ ਸਨ।
ਕਾਲਿਜ ਵੱਲੋਂ ਆਏ ਮਹਿਮਾਨ ਕਵੀਆਂ ਨੂੰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਲਿਖਤਾਂ ਨਾਲ ਸਨਮਾਨਿਤ ਕੀਤਾ ਗਿਆ। ਗੌਰਮਿੰਟ ਕਾਲਿਜ ਵੱਲੋਂ ਡਾ:,ਹਰਬੰਸ ਸਿੰਘ ਨੇ ਧੰਨਵਾਦ ਦੇ ਸ਼ਬਦ ਕਹ