• Home
  • ਫ਼ਰੀਦਕੋਟ ਰੈਲੀ ਦਾ ਸ਼ਾਮ 6 ਵਜੇ ਹੋਵੇਗਾ ਫੈਸਲਾ:-ਹਾਈਕੋਰਟ ਦੇ ਦੋਹਰੇ ਬੈਂਚ ਨੇ ਰਿਵਿਊ ਪਟੀਸ਼ਨ ਜਸਟਿਸ ਜੈਨ ਕੋਲ ਭੇਜੀ

ਫ਼ਰੀਦਕੋਟ ਰੈਲੀ ਦਾ ਸ਼ਾਮ 6 ਵਜੇ ਹੋਵੇਗਾ ਫੈਸਲਾ:-ਹਾਈਕੋਰਟ ਦੇ ਦੋਹਰੇ ਬੈਂਚ ਨੇ ਰਿਵਿਊ ਪਟੀਸ਼ਨ ਜਸਟਿਸ ਜੈਨ ਕੋਲ ਭੇਜੀ

ਚੰਡੀਗੜ੍ਹ (ਖਬਰ ਵਾਲੇ ਬਿਊਰੋ)- ਫਰੀਦਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ 16 ਸਤੰਬਰ ਨੂੰ ਪੰਜਾਬ ਸਰਕਾਰ ਖਿਲਾਫ ਜਬਰ ਵਿਰੋਧ ਦੀ ਕੀਤੀ ਜਾ ਰਹੀ ਰੈਲੀ ਸਬੰਧੀ ਹਾਈਕੋਰਟ ਦੀ ਡਬਲ ਬੈਂਚ ਵੱਲੋਂ ਸੁਣਵਾਈ ਕੀਤੀ ਗਈ
ਪੰਜਾਬ ਸਰਕਾਰ ਵੱਲੋਂ ਇਸ ਰੈਲੀ ਦੀ ਇਜਾਜ਼ਤ ਨਾ ਦੇਣ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਹਾਈ ਕੋਰਟ ਵਿੱਚ ਰਿੱਟ ਦਾਇਰ ਕੀਤੀ ਸੀ ।ਅੱਜ ਸ਼ਨੀਵਾਰ ਨੂੰ ਹੀ ਹਾਈਕੋਰਟ ਦੀ ਇਕਹਿਰੀ ਬੈਂਚ ਨੇ ਅਕਾਲੀ ਦਲ ਨੂੰ ਇਹ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ । ਹਾਈਕੋਰਟ ਦੇ ਇਸ ਫੈਸਲੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਨੇ ਹਾਈਕੋਰਟ ਦੀ ਡਬਲ ਬੈਂਚ ਅੱਗੇ ਅਪੀਲ ਦਾਇਰ ਕੀਤੀ ਸੀ ।ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਪੇਸ਼ ਹੋਏ ਐਡਵੋਕੇਟ ਜਨਰਲ ਅਤੁਲ ਨੰਦਾ ਦਾ ਦਾਅਵਾ ਸੀ ਕਿ ਕੇਂਦਰੀ ਖੁਫੀਆ ਏਜੰਸੀ ਦੀਆਂ ਰਿਪੋਰਟਾਂ ਦੱਸ ਰਹੀਆਂ ਹਨ ਕਿ ਫਰੀਦਕੋਟ ਰੈਲੀ ਚ ਗੜਬੜ ਹੋ ਸਕਦੀ ਹੈ । ਖੁਫੀਆ ਏਜੰਸੀਆਂ ਦੀ ਰਿਪੋਰਟ ਅਨੁਸਾਰ ਇਸ ਰੈਲੀ ਵਿੱਚ ਗਰਮਪੰਥੀਆਂ ਅਤੇ ਅਕਾਲੀ ਦਲ ਦਰਮਿਆਨ ਟਕਰਾਅ ਹੋ ਸਕਦਾ ਹੈ ।ਮਾਮਲੇ ਦੀ ਸੁਣਵਾਈ ਹਾਈ ਕੋਰਟ ਦੇ ਡਬਲ ਬੈਂਚ ਦੇ ਜੱਜ ਏ ਕੇ ਮਿੱਤਲ ਅਤੇ ਅਰੁਣ ਪਾਲੀ ਵੱਲੋਂ ਕੀਤੀ ਗਈ । ਸ਼ਾਮ ਨੂੰ ਤਕਰੀਬਨ 4:15 ਵਜੇ ਅਦਾਲਤ ਵੱਲੋਂ ਇਸ ਮਾਮਲੇ ਤੇ ਸੁਣਵਾਈ ਸ਼ੁਰੂ ਕੀਤੀ ਗਈ ।ਪੰਜਾਬ ਸਰਕਾਰ ਵੱਲੋਂ ਐਡਵੋਕੇਟ ਅਤੁਲ ਨੰਦਾ ਨੇ ਬੈਂਚ ਅੱਗੇ ਆਪਣੀਆਂ ਦਲੀਲਾਂ ਰੱਖੀਆਂ ।ਉਨ੍ਹਾਂ ਨੇ ਕੇਂਦਰੀ ਖੁਫੀਆ ਏਜੰਸੀਆਂ ਵੱਲੋਂ ਦਿੱਤੀਆਂ ਚਿਤਾਵਨੀਆਂ ਦਾ ਹਵਾਲਾ ਵੀ ਅਦਾਲਤ ਵਿੱਚ ਰੱਖਿਆ ।
ਉਨ੍ਹਾਂ ਸੈਂਟਰਲ ਏਜੰਸੀ ਦੀਆਂ ਰਿਪੋਰਟਾਂ ਨੂੰ ਸੀਲਡ ਕਵਰ ਵਿੱਚ ਅਦਾਲਤ ਅੱਗੇ ਰੱਖਿਆ ।ਡਬਲ ਬੈਂਚ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਕਿਹਾ ਕਿ ਉਨ੍ਹਾਂ ਨੇ ਇਹ ਰਿਪੋਰਟ ਸਵੇਰੇ ਆਰ ਕੇ ਜੈਨ ਦੀ ਅਦਾਲਤ ਸਾਹਮਣੇ ਕਿਉਂ ਨਹੀਂ ਰੱਖੀ ।ਡਬਲ ਬੈਂਚ ਨੇ ਇਹ ਵੀ ਪੁੱਛਿਆ ਕਿ ਆਖਿਰ4 ਦਿਨਾਂ ਬਾਅਦ 14ਸਤੰਬਰ ਨੂੰ ਹੀ ਰੈਲੀ ਰੱਦ ਕਰਨ ਦਾ ਫੈਸਲਾ ਕਿਉਂ ਲਿਆ ਗਿਆ ,ਇਸ ਦੇ ਪਿੱਛੇ ਕੀ ਕਾਰਨ ਸਨ ।ਡਬਲ ਬੈਂਚ ਨੇ ਐਡਵੋਕੇਟ ਨੰਦਾ ਨੂੰ ਸਿੰਗਲ ਬੈਂਚ ਅੱਗੇ ਰਿਵਿਊ ਪਟੀਸ਼ਨ ਲਾਉਣ ਲਈ ਸ਼ਾਮ ਛੇ ਵਜੇ ਤੱਕ ਦਾ ਸਮਾਂ ਦਿੱਤਾ ਹੈ ।