• Home
  • Big Breaking :-ਸੁਖਬੀਰ ਬਾਦਲ ਵਿਰੁੱਧ ਲੰਬੀ ‘ਚ ਮੁਕੱਦਮਾ ਦਰਜ਼..!

Big Breaking :-ਸੁਖਬੀਰ ਬਾਦਲ ਵਿਰੁੱਧ ਲੰਬੀ ‘ਚ ਮੁਕੱਦਮਾ ਦਰਜ਼..!

ਚੰਡੀਗੜ੍ਹ ( ਖ਼ਬਰ ਵਾਲੇ ਬਿਊਰੋ )- ਲੰਬੀ ਪੁਲਿਸ ਨੇ ਸਾਬਕਾ ਉਪ ਮੁੱਖ ਮੰਤਰੀ ਅਤੇ  ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਮਰਥਕਾਂ  ਵਿਰੁੱਧ ਕੁੱਟ ਮਾਰ ਦਾ ਮੁਕੱਦਮਾ ਦਰਜ਼ ਕੀਤਾ ਹੈ।ਬੀਤੀ ਦੇਰ ਰਾਤ ਦਰਜ ਹੋਏ ਮੁਕੱਦਮੇ ਤਹਿਤ ਸੁਖਬੀਰ ਬਾਦਲ ਤੇ ਹੋਰਨਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 323,341,506,148,149 ਅਤੇ 427ਤਹਿਤ ਮੁਕੱਦਮਾ ਦਰਜ ਕੀਤਾ ਗਿਆ ।
ਮੰਡੀ ਕਿੱਲਿਆਂ ਵਾਲੀ ਵਿਖੇ ਕਾਂਗਰਸੀ ਸਮਰਥਕ ਰਾਜਿੰਦਰ ਸਿੰਘ, ਵਾਸੀ ਚੱਕ ਮਿੱਡੂ ਸਿੰਘ ਵਾਲਾ ਵਲੋਂ ਇਹ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਸੀ ਸੀ ਟੀ ਵੀ ਫੁਟੇਜ ਦੀ ਕਵਰੇਜ ਦੀ ਮਦਦ ਲੈ ਕੇ ਇਹ ਮੁਕੱਦਮਾ ਦਰਜ਼ ਕੀਤਾ ਹੈ , ਜਿਸ ਅਨੁਸਾਰ ਕਾਫ਼ਿਲੇ ਦੀ ਸ਼ਕਲ ਵਿਚ ਚੋਣ ਬੂਥਾਂ ਵਿਚ ਜਾਂਦੇ ਸਮੇਂ ਸੁਖਬੀਰ ਦੀ ਮੌਜੂਦਗੀ ਸਮੇ ਅਕਾਲੀ ਕਾਰਕੁੰਨਾਂ ਨੇ ਰਾਜਿੰਦਰ ਸਿੰਘ ਦੀ ਕੁੱਟ ਮਾਰ ਕੀਤੀ ਅਤੇ ਕਾਂਗਰਸ ਉਮੀਦਵਾਰ ਦੀ ਕਾਰ ਭੰਨ ਦਿੱਤੀ।