• Home
  • ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ :- ਮਕਸੂਦਾਂ ਪੁਲਿਸ ਥਾਣੇ ‘ਚ ਬੰਬ ਧਮਾਕਾ ਕਰਨ ਵਾਲੇ 2 ਕਸ਼ਮੀਰੀ ਵਿਦਿਆਰਥੀ ਗ੍ਰਿਫ਼ਤਾਰ

ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ :- ਮਕਸੂਦਾਂ ਪੁਲਿਸ ਥਾਣੇ ‘ਚ ਬੰਬ ਧਮਾਕਾ ਕਰਨ ਵਾਲੇ 2 ਕਸ਼ਮੀਰੀ ਵਿਦਿਆਰਥੀ ਗ੍ਰਿਫ਼ਤਾਰ

ਚੰਡੀਗੜ•, : ਪੰਜਾਬ ਪੁਲਿਸ ਨੇ ਬੀਤੀ 14 ਸਤੰਬਰ ਨੂੰ ਮਕਸੂਦਾਂ ਪੁਲਿਸ ਥਾਣੇ ਵਿਖੇ ਹੋਏ ਬੰਬ ਧਮਾਕੇ ਦੇ ਕੇਸ ਨੂੰ ਸੁਲਝਾÀਂਦਿਆਂ ਕਸ਼ਮੀਰ ਦੇ ਇੱਕ ਅੱਤਵਾਦੀ ਗਿਰੋਹ ਅਨਸਰ ਗ਼ਜਾਵਤ- ਉੱਲ-ਹਿੰਦ (ਏਜੀਐਚ) ਨਾਲ ਸਬੰਧਤ ਕਾਲਜ ਦੇ ਦੋ ਵਿਦਿਆਰਥੀਆਂ ਨੂੰ ਗਿਰਫਤਾਰ ਕੀਤਾ ਹੈ। ਉਕਤ ਅੱਤਵਾਦੀ ਗਿਰੋਹ ਜੈਸ਼-ਏ-ਮੁਹੰਮਦ(ਜੇਈਐਮ) ਨਾਲ ਵੀ ਸਬੰਧਤ ਦੱਸਿਆ ਜਾਂਦਾ ਹੈ।
ਇਸ ਅੱਤਵਾਦੀ ਸੰਗਠਨ ਦਾ ਮੁਖੀਆ ਜ਼ਾਕਿਰ ਰਾਸ਼ਿਦ ਉਰਫ ਜਾਕਿਰ ਮੂਸਾ ਹੈ ਜੋ ਕਿ ਉਕਤ ਹਮਲੇ ਦਾ ਸਰਗ਼ਨਾ ਅਤੇ ਧਮਾਕੇ ਵਿੱਚ ਸ਼ਾਮਿਲ ਸੇਂਟ ਸੋਲਜ਼ਰ ਕਾਲਜ, ਜਲੰਧਰ ਦੇ ਦੋ ਵਿਦਿਆਰਥੀਆਂ, ਸ਼ਾਹਿਦ ਕਯੂਮ (22) ਅਤੇ ਫਾਜ਼ਿਲ ਬਸ਼ੀਰ (23) ਨੂੰ ਸਿਖਲਾਈ ਦੇਣ ਵਾਲਾ ਦੱਸਿਆ ਜਾਂਦਾ ਹੈ। ਸੂਬੇ ਵਿੱਚ ਏਜੀਐਚ ਨਾਲ ਸਬੰਧਤ ਕਸ਼ਮੀਰੀ ਵਿਦਿਆਰਥੀਆਂ ਦੀ ਗਿਰਫਤਾਰੀ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਨੇ ਸੀ.ਟੀ.ਇੰਸਟੀਟਿਊਟ ਆਫ ਇੰਜਨੀਅਰਰਿੰਗ ਮੈਨੇਜਮੈਂਟ ਐਂਡ ਤਕਨਾਲੋਜੀ, ਜਲੰਧਰ ਤੋਂ 3 ਕਸ਼ਮੀਰੀ ਵਿਦਿਆਰਥੀਆਂ ਨੂੰ ਗਿਰਫਤਾਰ ਕੀਤਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਉਕਤ ਹੈਂਡ ਗਰਨੇਡ ਧਮਾਕੇ ਵਿੱਚ ਸ਼ਾਹਿਦ, ਫਾਜਿਲ, ਮੀਰ ਰਾਯੂਫ ਅਹਿਮਦ Àਰਫ ਰੌਫ ਅਤੇ ਮੀਰ ਉਮਰ ਰਮਜ਼ਾਨ ਉਰਫ ਗਾਜ਼ੀ ਸ਼ਾਮਲਸਨ ਜਿੰਨਾਂ ਵਿੱਚੋਂ ਸ਼ਾਹਿਦ ਤੇ ਫਾਜ਼ਿਲ ਬੀ-ਟੈਕ (ਸਿਵਲ) 7ਵੇਂ ਸਮੇਸਟਰ ਦੇ ਵਿਦਿਆਰਥੀ ਹਨ ਜਦਕਿ ਬਾਕੀ ਦੇ ਦੋ ਜੋ ਹਾਲੇ ਫਰਾਰ ਹਨ, ਏਜੀਐਚ ਦੇ ਟ੍ਰੇਂਡ ਅੱਤਵਾਦੀ ਹਨ ਜੋ ਕਿ 13 ਸਤੰਬਰ ਨੂੰ ਸਿਰਫ ਇਸ ਹਮਲੇ ਨੂੰ ਅੰਜਾਮ ਦੇਣ ਦੇ ਉਦੇਸ਼ ਨਾਲ ਸ੍ਰੀਨਗਰ ਤੋਂ ਚੰਡੀਗੜ• ਪਹੁੰਚੇ ਸਨ।
ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਗ੍ਰਿਫਤਾਰ ਕੀਤੇ ਇਹ ਦੋਵੇਂ ਵਿਦਿਆਰਥੀ ਕਸ਼ਮੀਰ ਵਿੱਚ ਸਨ ਤਾਂ ਕਸ਼ਮੀਰ ਵਿੱਚ ਸਥਿਤ ਦਾਦਾ ਸਰਾਂ ਦੇ ਰਹਿਣ ਵਾਲੇ, ਏਜੀਐਚ ਦੇ ਮੁਖੀ ਨੇ ਆਮਿਰ, ਨੇ ਇਨ•ਾਂ ਦੇ ਜ਼ਿਹਨ ਵਿੱਚ ਕੱਟੜਵਾਦ ਦਾ ਜ਼ਹਿਰ ਘੋਲਿਆ ਅਤੇ ਇਨ•ਾਂ ਨੂੰ Îਏਜੀਐਚ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸ਼ਾਹਿਦ ਅਤੇ ਫਾਜ਼ਿਲ ਵੱਖ ਵੱਖ ਚੈਟ ਐਪਲੀਕੇਸ਼ਨਾਂ ਦੀ ਮੱਦਦ ਨਾਲ ਏਜੀਐਚ ਦੇ ਲੀਡਰਾਂ ਤੇ ਮੈਂਬਰਾਂ ਦੇ ਸੰਪਰਕ ਵਿੱਚ ਸਨ।
ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਚੰਡੀਗੜ• ਪਹੁੰਚਣ ਤੋਂ ਬਾਅਦ ਰੌਫ ਤੇ ਗਾਜ਼ੀ ਜਲੰਧਰ ਲਈ ਬੱਸ 'ਤੇ ਰਵਾਨਾ ਹੋ ਗਏ ਸਨ ਅਤੇ ਪੁਲਸ ਥਾਣਾ ਮਕਸੂਦਾਂ ਨੇੜੇ ਪੈਂਦੇ ਮਕਸੂਦਾਂ ਚੌਕ ਵਿੱਚ ਸ਼ਾਹਿਦ ਤੇ ਫਾਜਿਲ ਨੂੰ ਮਿਲੇ ਅਤੇ ਫਿਰ ਚਾਰਾਂ ਨੇ ਮਿਲਕੇ 13 ਸਤੰਬਰ ਨੂੰ ਪੁਲਿਸ ਥਾਣੇ ਮਕਸੂਦਾਂ ਦਾ ਮਾਹੌਲ ਦੇਖਣ ਲਈ ਚੱਕਰ ਲਗਾਇਆ। ਡੀਜੀਪੀ ਮੁਤਾਬਕ ਪਹਿਲਾਂ ਇਨ•ਾਂ ਅੱਤਵਾਦੀਆਂ ਵੱਲੋਂ ਸੀਆਰਪੀਐਫ ਅਤੇ ਬਿਧੀਪੁਰ ਰੇਲਵੇ ਫਾਟਕ ਨੇੜੇ ਆਈਟੀਬੀਪੀ ਦੇ ਕੈਂਪਾਂ 'ਤੇ ਗਰਨੇਡ ਸੁਟਣ ਦਾ ਮਨਸੂਬਾ ਬਣਾਇਆ ਗਿਆ ਸੀ ਅਤੇ ਸੀਆਰਪੀਐਫ ਦੇ ਕੈਂਪਾਂ ਵੱਲ ਚੱਕਰ ਵੀ ਮਾਰੇ ਗਏ ਸਨ। ਮਾਹੌਲ ਦਾ ਜਾÎਿÂਜ਼ੇ ਲਈ ਚੱਕਰ ਲਗਾਉਣ ਵਾਸਤੇ ਸ਼ਾਹਿਦ ਨੇ ਆਪਣੇ ਇੱਕ ਦੋਸਤ ਤੋਂ ਹਿਮਾਚਲ ਨੰਬਰ ਵਾਲਾ ਇੱਕ ਕਾਲਾ ਪਲਸਰ  ਮੋਟਰਸਾਇਕਲ  ਵੀ ਲਿਆ ਸੀ।
14 ਸਤੰਬਰ ਨੂੰ ਸ਼ਾਮ 4:30 ਵਜੇ ਸਾਜਿਸ਼ ਕਰਤਾਵਾਂ ਨੇ ਗਰਨੇਡ ਲਏ ਅਤੇ ਸ਼ਾਮ 5:30 ਦੇ ਕਰੀਬ ਪੁਲਿਸ ਥਾਣੇ ਲਈ ਰਵਾਨਾ ਹੋਏ। ਪਛਾਣੇ ਜਾਣ ਦੇ ਖ਼ਦਸ਼ੇ ਤੋਂ ਉਹਨਾਂ ਨੇ ਮੂੰਹ 'ਤੇ ਨਕਾਬ ਪਹਿਨੇ ਹੋਏ ਸੀ ਅਤੇ ਬੰਬ ਸੁੱਟਣ ਤੋਂ ਬਾਅਦ ਬੱਸ ਸਟੈਂਡ 'ਤੇ ਮਿਲਣ ਦਾ ਫੈਸਲਾ ਕੀਤਾ ਸੀ। ਸ਼ਾਮ 7:40 ਦੇ ਕਰੀਬ ਉਕਤ ਅੇੱਤਵਾਦੀਆਂ ਨੇ ਪੁਲਿਸ ਥਾਣੇ 'ਤੇ 4 ਗਰਨੇਡ ਸੁੱਟੇ ਅਤੇ ਮੌਕੇ ਤੋਂ ਫਰਾਰ ਹੋ ਗਏ। ਰੌਫ, ਗਾਜ਼ੀ ਤੇ ਫਾਜ਼ਿਲ ਡੀਏਵੀ ਕਾਲਜ ਵਾਲੇ ਰੂਟ ਤੋਂ ਜਦਕਿ ਸ਼ਾਹਿਦ ਜਲੰਧਰ ਬਾਈਪਾਸ ਵਾਲੇ ਰੂਟ ਰਾਹੀਂ ਉੱਥੇ ਪਹੁੰਚਿਆ ਅਤੇ  ਰੌਫ ਤੇ ਗਾਜ਼ੀ ਜੰਮੂ ਤੇ ਕਸ਼ਮੀਰ ਦੀ ਬੱਸ ਲੇ ਕੇ ਜਲੰਧਰ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਡੀਜੀਪੀ ਨੇ ਦੱਸਿਆ ਕਿ ਫਾਜਿਲ ਬਸ਼ੀਰ ਨੂੰ ਅਵੰਤੀਪੋਰਾ, ਕਸਮੀਰ ਤੋਂ 3 ਨਵੰਬਰ ਨੂੰ ਅਤੇ ਸ਼ਾਹਿਦ ਨੂੰ ਜਲੰਧਰ ਤੋਂ 4 ਨਵੰਬਰ ਨੂੰ ਗਿਰਫਤਾਰ ਕੀਤਾ ਗਿਆ ਅਤੇ ਦੋਵਾਂ ਤੇ ਆਈਪੀਸੀ ਦੀ ਧਾਰਾ 307, 427, 120-ਬੀ ਅਤੇ ਐਕਸਪਲੋਸਿਵ ਐਕਟ ਦੀ ਧਾਰਾ 3, 4, 5 ਤਹਿਤ ਡਵੀਜਨ ਨੰਬਰ 1, ਜਲੰਧਰ ਕਮਿਸ਼ਨਰੇਟ ਦੇ ਥਾਣੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਉਹਨਾਂ ਕਿਹਾ ਪੰਜਾਬ ਅਤੇ ਕਸ਼ਮੀਰ ਵਿੱਚ ਅਜਿਹੇ ਅੱਤਵਾਦੀ ਸੰਗਠਨਾਂ/ ਸਰਗਰਮ ਵਿਅਕਤੀਆਂ ਨੂੰ ਬੇਨਕਾਬ ਕਰਨ ਅਤੇ ਫ਼ਰਾਰ ਅੱਤਵਾਦੀਆਂ ਨੂੰ ਦਬੋਚਣ ਲਈ ਪੰਜਾਬ ਤੇ ਜੰਮੂ ਕਸ਼ਮੀਰ ਦੀ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਥਾਣੇ ਅਤੇ ਪੁਲਿਸ ਅਫਸਰਾਂ ਨੂੰ ਨਿਸ਼ਾਨਾਂ ਬਣਾਉਣ ਵਾਲੀਆਂ ਅਜਿਹੀਆਂ ਘਟਨਾਵਾਂ ਤੇ ਚਿੰਤਾ ਪ੍ਰਗਟਾਉਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਸਾਡੇ ਵਿਦਿਆਰਥੀ ਵਰਗ ਅਜਿਹੇ ਦੇਸ਼ ਵਿਰੋਧੀ ਤਾਕਤਾਂ ਤੇ ਮਾੜੇ ਇਰਾਦੇ ਵਾਲੇ ਲੋਕਾਂ ਦੇ ਧੜੇ ਨਹੀਂ ਚੜ•ਣਾ ਚਾਹੀਦਾ ਜੋ ਦੇਸ਼ ਦੀ ਭਾਈਚਾਰਕ ਸਾਂਝ ਤੇ ਸਾਂਤੀ ਨੂੰ ਢਾਅ ਲਾਉਣੇ ਚਾਹੰਦੇ ਹਨ।