• Home
  • ਅਨੂਪ ਜਲੋਟਾ ਨੂੰ ਆਪਣੀ 37 ਸਾਲ ਛੋਟੀ ਚੇਲੀ ਨਾਲ ਹੋਇਆ ਪਿਆਰ

ਅਨੂਪ ਜਲੋਟਾ ਨੂੰ ਆਪਣੀ 37 ਸਾਲ ਛੋਟੀ ਚੇਲੀ ਨਾਲ ਹੋਇਆ ਪਿਆਰ

ਮੁੰਬਈ, (ਖ਼ਬਰ ਵਾਲੇ ਬਿਊਰੋ):ਸਲਮਾਨ ਖ਼ਾਨ ਨੇ ਬੀਤੇ ਐਤਵਾਰ ਆਪਣੇ ਸਭ ਤੋਂ ਵੱਧ ਵਿਵਾਦਿਤ ਸ਼ੋਅ 'ਬਿਗ ਬੌਸ' ਦਾ ਆਗਾਜ਼ ਕੀਤਾ। ਇਸ 12ਵੇਂ ਸ਼ੋਅ ਵਿਚ ਦਰਸ਼ਕਾਂ ਨੂੰ ਅਜੀਬ ਜਿਹੀਆਂ ਜੋੜੀਆਂ ਦੇਖਣ ਨੂੰ ਮਿਲਣਗੀਆਂ। ਇਸ ਸ਼ੋਅ ਵਿਚ ਸਭ ਤੋਂ ਦਿਲਚਸਪ ਜੋੜੀ ਭਜਨ ਸਮਰਾਟ ਅਨੂਪ ਜਲੋਟਾ ਤੇ ਉਨਾਂ ਦੀ ਚੇਲੀ ਜਸਲੀਨ ਮਠਾੜੂ ਦੀ ਹੈ ਜੋ ਕਿ ਅਨੂਪ ਜਲੋਟਾ ਤੋਂ 37 ਸਾਲ ਛੋਟੀ ਹੈ। ਦੋਹਾਂ ਨੇ ਬਿਗ ਬੌਸ ਦੇ ਮੰਚ 'ਤੇ ਇਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਕੀਤਾ। ਪਹਿਲਾਂ ਜੋ ਲੋਕ ਦਬੀ ਜ਼ੁਬਾਨ 'ਚ ਕਹਿੰਦੇ ਸਨ ਹੁਣ ਉਨਾਂ ਸਾਹਮਣੇ ਸਾਰੀ ਸਚਾਈ ਆ ਗਈ ਹੈ ਕਿ ਦੋਵਾਂ ਦਾ ਪਿਆਰ ਦਾ ਰਿਸ਼ਤਾ ਇਥੋਂ ਤਕ ਪਹੁੰਚ ਗਿਆ ਹੈ।
ਦਸ ਦਈਏ ਕਿ ਦੋਵੇਂ ਪਿਛਲੇ ਤਿੰਨ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਲੋਕਾਂ ਸਾਹਮਣੇ ਇਹ ਗੱਲ ਆਉਣ ਤੋਂ ਬਾਅਦ ਦੋਹਾਂ ਦੀ ਸ਼ੋਸ਼ਲ ਮੀਡੀਆ 'ਤੇ ਖ਼ੂਬ ਖਿੱਲੀ ਉਡਾਈ ਜਾ ਰਹੀ ਹੈ।