• Home
  • ਹੁਣ ਪੀਡੀਪੀ ਨੇ ਦਿਤੀ ਚੋਣਾਂ ਦੇ ਬਾਈਕਾਟ ਦੀ ਧਮਕੀ

ਹੁਣ ਪੀਡੀਪੀ ਨੇ ਦਿਤੀ ਚੋਣਾਂ ਦੇ ਬਾਈਕਾਟ ਦੀ ਧਮਕੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਬੀਤੇ ਦਿਨ ਨੈਸ਼ਨਲ ਕਾਨਫਰੰਸ ਦੇ ਆਗੂ ਨੇ 35 ਏ ਸਬੰਧੀ ਬਿਆਨ ਦਿੰਦਿਆਂ ਚੋਣਾਂ ਦੀ ਧਮਕੀ ਦਿਤੀ ਸੀ ਤੇ ਹੁਣ ਮਹਿਬੂਬਾ ਮੁਫ਼ਤੀ ਦੀ ਪਾਰਟੀ ਨੇ ਮੀਟਿੰਗ 'ਚ ਬਕਾਇਦਾ ਮਤਾ ਪਾਸ ਕਰ ਕੇ ਕਿਹਾ ਹੈ ਕਿ ਪਾਰਟੀ ਲੋਕਲ ਬਾਡੀਜ਼ ਤੇ ਪੰਚਾਇਤ ਚੋਣਾਂ ਦਾ ਬਾਈਕਾਟ ਕਰ ਦੇਵੇਗੀ ਕਿਉਂਕਿ ਸੂਬੇ 'ਚ ਚੋਣਾਂ ਲਈ ਸੁਖਾਵਾਂ ਮਾਹੌਲ ਨਹੀਂ ਹੈ। ਪੀਡੀਪੀ ਆਗੂਆਂ ਦਾ ਮੰਨਣਾ ਹੈ ਕਿ ਇਕ ਪਾਸੇ ਧਾਰਾ 35 ਏ ਸਬੰਧੀ ਸੁਣਵਾਈ ਚਲ ਰਹੀ ਹੈ ਤੇ ਲੋਕ ਅਜੇ ਭੰਬਲਭੂਸੇ ਵਿਚ ਹਨ।