• Home
  • ਪਾਕਿਸਤਾਨ ਦਾ ਦਾਅਵਾ ਦੋ ਭਾਰਤੀ ਲੜਾਕੂ ਜਹਾਜ਼ ਸੁੱਟੇ -ਭਾਰਤ ਨੇ ਕੀਤਾ ਖਾਰਜ

ਪਾਕਿਸਤਾਨ ਦਾ ਦਾਅਵਾ ਦੋ ਭਾਰਤੀ ਲੜਾਕੂ ਜਹਾਜ਼ ਸੁੱਟੇ -ਭਾਰਤ ਨੇ ਕੀਤਾ ਖਾਰਜ

ਨਵੀਂ ਦਿੱਲੀ  :-  ਪਾਕਿਸਤਾਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਅੱਜ ਬੁੱਧਵਾਰ ਨੂੰ ਸੀਮਾ ਪਾਰ ਕਰ ਰਹੇ ਭਾਰਤ ਦੇ ਦੋ ਲੜਾਕੂ ਜਹਾਜ਼ਾਂ ਨੂੰ ਪਾਕਿਸਤਾਨ ਦੀ ਫੌਜ ਵੱਲੋਂ ਸੁੱਟ ਲਿਆ ਗਿਆ ਹੈ ,ਪਾਕਿਸਤਾਨ ਨੇ  ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਇੱਕ ਜਹਾਜ਼ ਦੇ ਪਾਇਲਟ ਨੂੰ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕੀਤਾ ਹੈ।  ਜਦਕਿ ਦੂਜੇ ਪਾਸੇ ਭਾਰਤ ਦੇ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੁਸ਼ਮਣ ਦੀ ਅਜਿਹੀ ਕੋਈ ਕਾਰਵਾਈ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕੋਈ ਵੀ ਭਾਰਤ ਦਾ ਲੜਾਕੂ ਜਹਾਜ਼ ਦੁਸ਼ਮਣ ਦੇ ਹਮਲੇ ਦਾ ਸ਼ਿਕਾਰ ਨਹੀਂ ਹੋਇਆ ।