• Home
  • ਸੈਸ਼ਨ ਦੌਰਾਨ”ਆਪ “ਨੇ ਅਕਾਲੀਆਂ ਵਿਰੁੱਧ ਕੀਤਾ ਮਤਾ ਪੇਸ਼ -ਪੜ੍ਹੋ ਅੰਦਰਲੀਆਂ ਗੱਲਾਂ

ਸੈਸ਼ਨ ਦੌਰਾਨ”ਆਪ “ਨੇ ਅਕਾਲੀਆਂ ਵਿਰੁੱਧ ਕੀਤਾ ਮਤਾ ਪੇਸ਼ -ਪੜ੍ਹੋ ਅੰਦਰਲੀਆਂ ਗੱਲਾਂ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )-ਅੱਜ ਸੈਸ਼ਨ ਦੌਰਾਨ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਾਦੂਵਾਲ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੋਈ ਮੀਟਿੰਗ ਬਾਰੇ ਕੀਤੀ ਗਈ ਪ੍ਰੈੱਸ ਕਾਨਫਰੰਸ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜਿਸ ਟਾਵਰ ਦੀ ਸੁਖਬੀਰ ਬਾਦਲ ਗੱਲ ਕਰਦੇ ਹਨ ,ਉਹ ਟਾਵਰ ਹੀ ਮੌਜੂਦ ਨਹੀਂ ਹੈ । ਇਸ ਸਮੇਂ ਅਕਾਲੀ ਦਲ ਵੱਲੋਂ ਲਗਾਤਾਰ ਹੰਗਾਮਾ ਕੀਤਾ ਗਿਆ ,ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸਲੀਡਿੰਗ ਆਫ ਹਾਊਸ ਨੂੰ ਲੈ ਕੇ ਕਮੇਟੀ ਦਾ ਗਠਨ ਕਰਨ ਲਈ ਕਿਹਾ । ਇਸ ਕਮੇਟੀ ਦੇ ਮੁਖੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ।
ਸੈਸ਼ਨ ਦੌਰਾਨ ਹੀ ਅਕਾਲੀ ਦਲ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਸਪੀਕਰ ਦੀ ਬਿੱਲ ਵਿੱਚ ਜਾ ਕੇ ਸੁੱਟੀਆਂ ਗਈਆਂ । ਬਿੱਲਾਂ ਤੇ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਨਾਅਰੇਬਾਜ਼ੀ ਕਰਕੇ ਵਾਕਆਊਟ ਕੀਤਾ ਗਿਆ ।

ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੇ ਹੱਲਾ ਬੋਲਦਿਆਂ ਸਦਨ ਚ ਸਪੀਕਰ ਵੈੱਲ ਚ ਅਤੇ ਬੀਤੇ ਕੱਲ੍ਹ ਵਿਧਾਨ ਸਭਾ ਦੇ ਬਾਹਰ ਜਸਟਿਸ ਰਣਜੀਤ ਸਿੰਘ ਦੀਆਂ ਰਿਪੋਰਟਾਂ ਖਿੰਡਾਉਣ ਅਤੇ ਉਨ੍ਹਾਂ ਨੂੰ ਪੈਰਾਂ ਚ ਲਤਾੜਨ ਦਾ ਸਖਤ ਨੋਟਿਸ ਲੈਂਦਿਆਂ ਸਦਨ ਚ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਮਤਾ ਪੇਸ਼ ਕਰ ਦਿੱਤਾ।
ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾਂ ਵੱਲੋਂ ਪੇਸ਼ ਕੀਤੇ ਗਏ ਮਤੇ ਚ ਕਿਹਾ ਗਿਆ ਹੈ ਕਿ ਇਸ ਰਿਪੋਰਟ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਗੁਰੂਆਂ ਤੇ ਧਰਮਾਂ ਦੇ ਗ੍ਰੰਥਾਂ ਦੇ ਨਾਮ ਲਿਖੇ ਹੋਏ ਸਨ ।ਅਕਾਲੀ ਦਲ ਵਿਰੁੱਧ ਪੇਸ਼ ਕੀਤੇ ਗਏ ਮਤੇ ਨੂੰ ਕਾਂਗਰਸ ਨੇ ਵੀ ਜਵਾਨੀ ਸਹਿਮਤੀ ਦੇ ਦਿੱਤੀ ।