• Home
  • ਕੇਦਾਰਨਾਥ ਫਿਲਮ ਦਾ ਵਿਰੋਧ ਸ਼ੁਰੂ-ਕਹਾਣੀ ਕੁਝ ਹੋਰ ਤੇ ਪੋਸਟਰ ਕੁਝ ਹੋਰ

ਕੇਦਾਰਨਾਥ ਫਿਲਮ ਦਾ ਵਿਰੋਧ ਸ਼ੁਰੂ-ਕਹਾਣੀ ਕੁਝ ਹੋਰ ਤੇ ਪੋਸਟਰ ਕੁਝ ਹੋਰ

ਮੁੰਬਈ : ਕੇਦਾਰਨਾਥ ਤਰਾਸਦੀ ਸਬੰਧੀ ਬਣੀ ਫਿਲਮ 'ਕੇਦਾਰਨਾਥ' ਦਾ ਵਿਰੋਧ ਪਹਿਲਾਂ ਹੀ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਫਿਲਮ ਦੇ ਪੋਸਟਰ ਤਾਂ ਕੁਝ ਹੋਰ ਕਹਾਣੀ ਦੱਸ ਰਹੇ ਹਨ ਪਰ ਵਾਸਤਵ 'ਚ ਕਹਾਣੀ 'ਚ ਕੁਝ ਹੋਰ ਹੀ ਹੈ। ਫਿਲਮ ਦਾ 1.39 ਮਿੰਟ ਦਾ ਟੀਜਰ ਜਾਰੀ ਹੋਇਆ ਹੈ ਜਿਸ ਵਿੱਚ ਇੱਕ ਬੋਲਡ ਦ੍ਰਿਸ਼ ਦਿਖਾਈ ਦਿੰਦਾ ਹੈ ਜਿਸ ਕਾਰਨ ਕੇਦਾਰਨਾਥ ਦੇ ਪੁਜਾਰੀਆਂ ਨੇ ਫਿਲਮ ਦਾ ਵਿਰੋਧ ਕੀਤਾ ਹੈ।
ਕੇਦਾਰਨਾਥ ਨਾਲ ਜੁੜੇ ਪਰੋਹਿਤਾਂ ਤੇ ਭਾਜਪਾ ਦੇ ਕੁਝ ਸੰਗਠਨਾਂ ਨੇ ਕਿਹਾ ਹੈ ਕਿ ਕੇਦਾਰਨਾਥ ਬਾਰੇ ਅਜਿਹੀ ਫਿਲਮ ਪ੍ਰਵਾਨ ਨਹੀਂ ਹੈ। ਮੰਦਰ ਨਾਲ ਜੁੜੇ ਪਰੋਹਿਤ ਸ੍ਰੀਨਿਵਾਸ ਦਾ ਕਹਿਣਾ ਹੈ ਕਿ ਅਭਿਸ਼ੇਕ ਕਪੂਰ ਦੁਆਰਾ ਨਿਰਦੇਸ਼ਤ ਫਿਲਮ ਦੇ ਪੋਸਟਰ ਕੁਝ ਹੋਰ ਕਹਿੰਦੇ ਹਨ ਜਦਕਿ ਟੀਜਰ ਕੁਝ ਹੋਰ ਕਹਾਣੀ ਬਿਆਨ ਕਰਦਾ ਹੈ।

ਦਰਅਸਲ ਇਸ ਟੀਜਰ 'ਚ ਭਗਵਾਨ ਭੋਲੇ ਨਾਥ ਦੀ ਮੂਰਤੀ ਤੇ ਘੰਟੇ ਘੜਿਆਲ ਦੇ ਨਾਲ ਨਾਲ ਲਿਖਿਆ ਆ ਰਿਹਾ ਹੈ 'ਇਸ ਸਾਲ ਕਰਾਂਗੇ ਪ੍ਰਕਿਰਤੀ ਦੇ ਕਰੋਧ ਦਾ ਤੇ ਨਾਲ ਹੋਵੇਗਾ ਪਿਆਰ' ਇਸੇ ਦੌਰਾਨ ਇੱਕ ਨਮਾਜ਼ ਪੜਨ ਦਾ ਦ੍ਰਿਸ਼ ਵੀ ਦਿਖਾਈ ਦਿੰਦਾ ਹੈ। ਇਹੀ ਨਹੀਂ, ਇਸ ਵਿੱਚ ਨਾਇਕ ਤੇ ਨਾਇਕਾ ਵਿਚਕਾਰ ਬੋਲਡ ਦ੍ਰਿਸ਼ ਵੀ ਦਿਖਾਇਆ ਗਿਆ ਹੈ। ਸੰਗਠਨਾਂ ਦਾ ਕਹਿਣਾ ਹੈ ਕਿ ਅਗਰ ਇਸ ਫਿਲਮ 'ਤੇ ਪਾਬੰਦੀ ਨਾ ਲੱਗੀ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।