• Home
  • ਖਹਿਰੇ ਦੇ ਨਹਿਲੇ ਤੇ ਕੇਜਰੀਵਾਲ ਨੇ ਮਾਰਿਆ ਦਹਿਲਾ.! 

ਖਹਿਰੇ ਦੇ ਨਹਿਲੇ ਤੇ ਕੇਜਰੀਵਾਲ ਨੇ ਮਾਰਿਆ ਦਹਿਲਾ.! 

ਚੰਡੀਗੜ੍ਹ ( ਖ਼ਬਰ ਵਾਲੇ ਬਿਊਰੋ )- ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪਾਰਟੀ ਵਿਧਾਇਕ ਦਲ ਅੰਦਰੋਂ ਕਿਸੇ ਤਰ੍ਹਾਂ ਦੀ ਚੁਣੌਤੀ ਨੂੰ ਨਿਪਟਣ ਲਈ ਆਪ ਹਾਈ ਕਮਾਨ ਦੇ ਨਿਰਦੇਸ਼ਾਂ ਤੇ ਖਹਿਰਾ ਧੜੇ ਦੇ ਵਿਧਾਇਕ ਨਜ਼ਰ ਸਿੰਘ ਮਾਨਸ਼ਾਹੀਆ ਨੂੰ ਹਟਾ ਕੇ ਕੋਟਕਪੂਰਾ ਤੋਂ ਵਫ਼ਾਦਾਰ ਕੁਲਤਾਰ ਸਿੰਘ ਸੰਧਵਾਂ ਨੂੰ ਵਿਧਾਨ ਸਭਾ ਵਿਚ ਪਾਰਟੀ ਦਾ ਚੀਫ ਵ੍ਹਿਪ ਨਿਯੁਕਤ ਕਰ ਦਿੱਤਾ ਹੈ। ਜਦਕਿ ਖਹਿਰਾ ਦੇ ਦੂਜੇ ਵਫ਼ਾਦਾਰ ਵਿਧਾਇਕ ਪਿਰਮਲ ਨੂੰ ਵ੍ਹਿਪ ਤੋਂ ਹਟਾ ਕੇ ਵਿਧਾਇਕ ਅਮਰਜੀਤ ਸੰਦੋਆ ਨੂੰ ਵ੍ਹਿਪ ਨਿਯੁਕਤ ਕਰ ਦਿੱਤਾ ਹੈ , ਅਤੇ ਨਾਲ ਹੀ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ  ਤੋਂ ਹਟਾਉਣ ਬਾਅਦ ਵਿੱਚ ਪਹਿਲੀ ਖਹਿਰਾ ਵੱਲੋਂ ਸੱਦੀ ਮੀਟਿਗ ਵਿੱਚ ਸ਼ਾਮਿਲ ਹੋਣ ਵਾਲੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੂੰ ਵੀ ਵ੍ਹਿਪ ਨਿਯੁਕਤ ਕਰ ਦਿੱਤਾ ਹੈ।  ਖਹਿਰਾ ਧੜੇ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। "ਆਪ " ਦਿੱਲੀ ਹਾਈਕਮਾਨ ਨੇ ਸੁਖਪਾਲ ਖਹਿਰਾ ਧੜੇ ਨੂੰ ਖੂੰਜੇ ਲਾਉਣ ਲਈ ਇਹ ਕਦਮ ਉਸ ਸੁਣੀ ਚੁੱਕਿਆ ਜਦੋਂ  ਸੁਖਪਾਲ ਸਿੰਘ ਖਹਿਰਾ ਨੂੰ ਉਸ ਦੇ ਸਾਥੀ  ਬਾਗੀ ਵਿਧਾਇਕਾਂ ਦੀ ਪੀ ਏ ਸੀ ਵੱਲੋਂ   ਇਕ ਮੀਟਿੰਗ ਵਿਚ ਸੁਖਪਾਲ ਖਹਿਰਾ ਨੂੰ  ਪਾਰਟੀ ਦਾ ਐਡਹਾਕ ਪ੍ਰਧਾਨ ਐਲਾਨ ਦਿੱਤਾ  ਸੀ ।
ਜਿਸ ਤੋਂ ਬਾਅਦ ਕੇਜਰੀਵਾਲ ਨੇ ਪ੍ਰੇਸ਼ਾਨੀ ਤੋਂ ਬਚਨ ਲਈ ਫੌਰੀ  ਫੈਸਲਾ ਲੈਂਦਿਆਂ ਆਪ ਦੇ ਪੰਜਾਬ ਚ ਵਿਧਾਇਕ ਦਲ ਵਿਚ ਤਬਦੀਲੀ ਕਰਨ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਆਦੇਸ਼ ਦੇ ਦਿੱਤੇ ।
ਜਿਕਰਯੋਗ ਹੈ ਕਿ ਪਹਿਲਾ ਖਹਿਰਾ ਨੂੰ ਵੀ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਨ ਨੇ ਜਲੀਲਤਾ ਵਾਲੇ ਢੰਗ ਨਾਲ ਵਿਧਾਇਕ ਦਲ ਦੇ  ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਸੀ।